ਬਾਈਸਕੋਪ ਰਾਹੀਂ ਇਤਿਹਾਸ ਦੇ ਪੁਰਾਣੇ ਦ੍ਰਿਸ਼ ਬੱਚਿਆਂ ਵਿੱਚ ਬਣ ਰਹੇ ਨੇ ਖਿੱਚ ਦਾ ਕੇਂਦਰ

ਹੁਸ਼ਿਆਰਪੁਰ, 1 ਨਵੰਬਰ (ਸਤਵਿੰਦਰ ਸਿੰਘ) – ਖੇਤਰੀ ਸਰਸ ਮੇਲਾ ਜੋ ਕਿ ਅੱਜ 8ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ, ਭਾਰੀ ਸੰਖਿਆ ਵਿੱਚ ਸਕੂਲਾਂ ਦੇ ਵਿਦਿਆਰਥੀਆਂ, ਬੱਚੇ ਅਤੇ ਆਮ ਲੋਕ ਵੱਧ ਚੜ੍ਹ ਕੇ ਮੇਲੇ ਦਾ ਅਨੰਦ ਮਾਣ ਰਹੇ ਹਨ। ਪਿਛਲੀ ਸ਼ਾਮ ਸਰਸ ਮੇਲੇ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸz: ਸਰਬਜੋਤ ਸਿੰਘ ਸਾਬੀ ਨੇ ਸ਼ਿਰਕਤ ਕੀਤੀ ਜਦ ਕਿ ਸਾਬਕਾ ਚੇਅਰਮੈਨ ਜੈਨਕੋ ਸz: ਜਤਿੰਦਰ ਸਿੰਘ ਲਾਲੀ ਬਾਜਵਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸz: ਸਰਬਜੋਤ ਸਿੰਘ ਸਾਬੀ ਨੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਿਦਆਂ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਯੋਜਿਤ ਕੀਤੇ ਗਏ ਸਰਸ ਮੇਲੇ ਲਈ ਕੀਤੇ ਗਏ ਪ੍ਰਬੰਧਾਂ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਸਰਸ ਮੇਲੇ ਨੂੰ ਦੇਖ ਕਿ ਇੰਝ ਲਗਦਾ ਹੈ ਜਿਵੇਂ ਸਾਰਾ ਦੇਸ਼ ਇੱਕਤਰ ਹੋ ਗਿਆ ਹੋਵੇ। ਉਨ੍ਹਾਂ ਕਿਹਾ ਕਿ ਇਥੇ ਹਰੇਕ ਰਾਜ ਦੀ ਸੰਸਕ੍ਰਿਤੀ ਅਤੇ ਕਲਾਕਾਰੀ ਦੇਖਣ ਨੂੰ ਮਿਲ ਰਹੀ ਹੈ ਜਿਸ ਦਾ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁਆਬੇ ਦੀ ਧਰਤੀ ‘ਤੇ ਸਰਸ ਮੇਲਾ ਪਹਿਲੀ ਵਾਰ ਹੋਣ ਨਾਲ ਆਮ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੇਲੇ ਵਿੱਚ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਨਾਲ ਲੈ ਕੇ ਮੇਲੇ ਵਿੱਚ ਹਿੱਸਾ ਲੈਣ ਅਤੇ ਬੱਚਿਆਂ ਨੂੰ ਵੀ ਇਸ ਮੇਲੇ ਦੇ ਨਜ਼ਾਰਿਆਂ ਤੋਂ ਜਾਣੂ ਕਰਾਉਣ। ਸਾਬਕਾ ਚੇਅਰਮੈਨ ਜੈਨਕੋ ਸz: ਜਤਿੰਦਰ ਸਿੰਘ ਲਾਲੀ ਬਾਜਵਾ ਨੇ ਕਿਹਾ ਕਿ ਸਾਡੇ ਦੇਸ਼ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਸ ਨੂੰ ਜਾਣਨ ਲਈ ਇਹ ਮੇਲਾ ਬਹੁਤ ਲਾਭਦਾਇਕ ਸਿੱਧ ਹੋਵੇਗਾ। ਉਨ੍ਹਾਂ ਵੱਖ-ਵੱਖ ਰਾਜਾਂ ਦੀਆਂ ਭਾਸ਼ਾਵਾਂ ਅਤੇ ਲੋਕ ਨਾਚ ਦਾ ਵੀ ਲੁਤਫ ਉਠਾਇਆ। ਇਸ ਮੌਕੇ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸz: ਸਰਬਜੋਤ ਸਿੰਘ ਸਾਬੀ ਅਤੇ ਸz: ਜਤਿੰਦਰ ਸਿੰਘ ਲਾਲੀ ਬਾਜਵਾ ਦਾ ਸਨਮਾਨ ਵੀ ਕੀਤਾ ਗਿਆ। ਉਧਰ ਅੱਜ ਰਾਜਸਥਾਨ ਤੋਂ ਸ੍ਰੀ ਅਸ਼ੋਕ ਭੱਟ ਜੋ ਕਿ ਬੱਚਿਆਂ ਦੇ ਮਨੋਰੰਜਨ ਲਈ ਬਾਈਸਕੋਪ ਲੈ ਕੇ ਆਏ ਹਨ, ਨੇ ਦੱਸਿਆ ਕਿ ਉਹ ਅੱਜ ਦੇ ਆਧੁਨਿਕ ਯੁੱਗ ਵਿੱਚ ਆਪਣੇ ਬਾਈਸਕੋਪ ਰਾਹੀਂ ਬੱਚਿਆਂ ਨੂੰ ਪੁਰਾਣੇ ਇਤਿਹਾਸ ਨਾਲ ਸਬੰਧਤ ਦ੍ਰਿਸ਼ ਦਿਖਾ ਕੇ ਉਨ੍ਹਾਂ ਦਾ ਮਨੋਰਜੰਨ ਕਰਦੇ ਹਨ। ਇਸ ਬਾਈਸਕੋਪ ਰਾਹੀਂ ਆਗਰੇ ਦਾ ਤਾਜ ਮਹਿਲ, ਦਿੱਲੀ ਦਾ ਲਾਲ ਕਿਲਾ, ਕੁਤਿਮ ਮੀਨਾਰ, ਰਾਜਸਥਾਨ ਦੀਆਂ ਇਤਿਹਾਸਕ ਥਾਵਾਂ ਤੋਂ ਇਲਾਵਾ ਦੇਸ਼ ਦੇ ਪੁਰਾਤਨ ਇਤਿਹਾਸ ਦੀਆਂ ਤਸਵੀਰਾਂ ਦਿਖਾ ਕੇ ਬੱਚਿਆਂ ਦੇ ਗਿਆਨ ਵਿੱਚ ਵਾਧਾ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਆਧੁਨਿਕ ਯੁੱਗ ਵਿੱਚ ਬੱਚੇ ਬਾਈਸਕੋਪ ਰਾਹੀਂ ਦੇਖਣ ਵਿੱਚ ਵਧੇਰੇ ਰੁਚੀ ਲੈਂਦੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਐਸ ਡੀ ਐਮ ਗੜ੍ਹਸ਼ੰਕਰ ਅਮਰਜੀਤ ਸਿੰਘ, ਤਹਿਸੀਲਦਾਰ ਹੁਸ਼ਿਆਰਪੁਰ ਬਲਜਿੰਦਰ ਸਿੰਘ, ਤਹਿਸੀਲਦਾਰ ਗੜ੍ਹਸ਼ੰਕਰ ਭੁਪਿੰਦਰ ਸਿੰਘ, ਆਰ.ਕੇ. ਟੰਡਨ, ਕੰਵਲ ਬਜਾਜ ਉਦਯੋਗਪਤੀ ਲੁਧਿਆਣਾ ਅਤੇ ਹੋਰ ਪਤਵੰਤੇ ਹਾਜ਼ਰ ਸਨ।
Punjab Post Daily Online Newspaper & Print Media