ਖਾਲੜਾ, 1 ਨਵੰਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ) – ਲੋਕ ਬਾਦਲ ਸਰਕਾਰ ਦਾ ਬਾਈਕਾਟ ਕਰਨ ਇਹ ਸ਼ਬਦ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਕਰਮਜੀਤ ਸਿੰਘ ਦਿੳਲ ਨੇ ਪੰਜਾਬ ਪੋਸਟ ਦੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਸਮੇ ਲੋਕਾ ਨੂੰ ਕਹੇ ਉਹਨਾ ਕਿਹਾ ਕਿ ਇਸ ਸਰਕਾਰ ਤੋ ਕਿਸੇ ਨੂੰ ਵੀ ਸੁੱਖ ਪ੍ਰਾਪਤ ਨਹੀ ਹੋਇਆ ਸਿਵਾਏ ਦੁੱਖਾਂ ਦੇ। ਕਿਸੇ ਦਾ ਪੁੱਤਰ ਨਸ਼ਿਆਂ ਰੂਪੀ ਦਰਿਆਵਾਂ ਵਿੱਚ ਰੁੜ੍ਹ ਗਿਆ ਅਤੇ ਕਿਸੇ ਦਾ ਪੁੱਤਰ ਬੇਰੁਜ਼ਗਾਰੀ ਦੀ ਮਾਰ ਤੋਂ ਬਚਣ ਲਈ ਚੋਰੀ-ਚਕਾਰੀ, ਡਕੈਤੀ ਅਜਿਹੀਆ ਢਾਣੀਆਂ ਵਿੱਚ ਵਿਸਰ ਕੇ ਆਪਣੇ ਜੀਵਨ ਨੂੰ ਨਸ਼ਟ ਕਰ ਬੈਠਾ ਹੈ ।ਕਰਮਜੀਤ ਦਿੳਲ ਨੇ ਕਿਹਾ ਕਿ ਇਸ ਬਾਦਲ ਸਰਕਾਰ ਨੇ ਪੰਜਾਬ ਦੇ ਹੱਸਦੇ ਖੇਡਦੇ ਪਰਿਵਾਰਾਂ ਦੇ ਨੌਜਵਾਨਾਂ ਨੂੰ ਨਸ਼ੇੜੀ ਬਣਾ ਕੇ ਰੱਖ ਦਿੱਤਾ ਹੈ ।ਉਹਨਾ ਕਿਹਾ ਕਿ ਹੁਣ ਇਹਨਾ ਦਾ ਖਾਤਮਾ ਕਰਨ ਲਈ ਲੋਕਾਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਨਾਲ ਜਿਤਾ ਕੇ ਇਸ ਨਸ਼ੇ ਰੂਪੀ ਕੋਹੜ ਨੂੰ ਜੜਾਂ ਤੋ ਪੁੱਟ ਕੇ ਨਸ਼ਟ ਕਰ ਦੇਣਾ ਹੈ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media