
ਮਹਿਤਾ ਚੌਂਕ, ਖੁਜ਼ਾਲਾ, 1 ਨਵੰਬਰ (ਜੋਗਿੰਦਰ ਮਾਨਾ, ਸਿੰਕਦਰ ਸਿੰਘ ਖਾਲਸਾ) – ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪਿਛਲੇ 30 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁੱਟੀ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਨੇ 88 ਇੰਟਰਟੈਨਮੈਂਟ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਾਸਤੇ ਤਿਆਰ ਕੀਤੀ ਗਈ ਲਘੂ ਫਿਲਮ ਕਵਿਤਾ ਦਾ ਰਲੀਜ਼ ਸਮਾਗਮ ਅੱਜ ਇਥੇ ਅਨੈਕਸੀ ਹਾਲ, ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਕੀਤਾ ।ਇਸ ਮੌਕੇ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਪ੍ਰਵਾਸੀ ਸ਼ਾਇਰ ਹਰਕੰਵਲਜੀਤ ਸਾਹਿਲ, ਡਾ: ਗੁਰਜੋਤ ਸਿੰਘ ਖੇਤੀਬਾੜੀ ਅਫਸਰ, ਸਰਪੰਚ ਪਰਮਿੰਦਰਜੀਤ ਸਿੰਘ, ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਮਿੰਦਰ ਔਲਖ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪ੍ਰਿੰ: ਸੇਵਾ ਸਿੰਘ ਕੌੜਾ, ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ ਅਤੇ ਜਰਨਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਆਦਿ ਆਦਿ ਸ਼ੁਸ਼ੋਭਿਤ ਸਨ।ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਮੰਚ ਨੂੰ ਤਰਤੀਬ ਦਿੰਦਿਆਂ ਦੱਸਿਆ ਕਿ ਸਭਾ ਦੇ ਸਹਾਇਕ ਸਕੱਤਰ ਸੁੱਖਾ ਸਿੰਘ ਭੁੱਲਰ ਦੀ ਲਿਖੀ ਕਹਾਣੀ ‘ਤੇ ਆਧਾਰਿਤ ਅਤੇ ਸਤਰਾਜ ਜਲਾਲਾਬਾਦੀ ਦੀ ਨਿਰਦੇਸ਼ਨਾ ਹੇਠ ਤਿਆਰ ਕੀਤੀ ਗਈ ਇਸ ਫਿਲਮ ਦੀ ਕਹਾਣੀ ਵਿੱਚ ਔਰਤ ਉਪਰ ਹੋਣ ਵਾਲੇ ਜ਼ੁਲਮ ਅਤੇ ਉਸ ਵੱਲੋਂ ਜ਼ੁਲਮ ਦਾ ਡਟਕੇ ਟਾਕਰਾ ਕਰਨ ਵਾਲੀ ਕਹਾਣੀ ਬਿਆਨ ਕੀਤੀ ਗਈ ਹੈ । ਇਸ ਮੌਕੇ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲਘੂ ਫਿਲਮ ਕਵਿਤਾ ਨੂੰ ਰਲੀਜ਼ ਕੀਤਾ ਗਿਆ ।
ਇਸ ਮੌਕੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਏ ਕਵੀ ਦਰਬਾਰ ਵਿੱਚ ਸਰਵਸ੍ਰੀ ਮੱਖਣ ਸਿੰਘ ਭੈਣੀਵਾਲਾ, ਜਗਤਾਰ ਗਿੱਲ, ਹਰਮੀਤ ਆਰਟਿਸਟ, ਪ੍ਰਿੰ: ਗੁਰਬਾਜ ਸਿੰਘ ਛੀਨਾ, ਸਤਨਾਮ ਸਿੰਘ ਔਲਖ, ਸ਼ੇਲਿੰਦਰਜੀਤ ਸਿੰਘ ਰਾਜਨ, ਸ਼ੰਕਰ ਸਿੰਘ ਪ੍ਰਵਾਨਾ, ਮਨਜੀਤ ਸਿੰਘ ਵੱਸੀ, ਨਵਦੀਪ ਸਿੰਘ ਬਦੇਸ਼ਾ, ਧਰਮ ਸਿੰਘ ਧਿਆਨਪੁਰ, ਗੁਰਨਾਮ ਕੌਰ, ਹਰਮੇਸ਼ ਕੌਰ ਜੋਧੇ, ਸੂਜਲ ਕੁਮਾਰ, ਬਿਕਰਮਜੀਤ ਸਿੰਘ, ਬਲਵਿੰਦਰ ਸਿੰਘ ਅਠੌਲ਼ਾ, ਜਸਪ੍ਰੀਤ ਕਲਿਆਣ, ਸਾਰੰਗਪ੍ਰੀਤ ਕਲਿਆਣ, ਸੁਖਦੇਵ ਸਿੰਘ ਪਾਂਧੀ, ਨਰਿੰਦਰ ਸਿੰਘ ਸਠਿਆਲਾ, ਅਨੂਰੂਪ ਸਿੰਘ, ਨਵਦੀਪ ਸਿੰਘ ਚੀਮਾਂ ਅਜੀਤ ਸਿੰਘ ਸਠਿਆਲਵੀ, ਸੁਖਰਾਜ ਸਿੰਘ ਭੁੱਲਰ, ਇੰਦਰ ਸੰਧੂ, ਗੁਰਪ੍ਰੀਤ ਸਿੰਘ ਗੋਪੀ, ਬਲਦੇਵ ਸਿੰਘ ਸਠਿਆਲਾ, ਆਦਿ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ । ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਨਿਭਾਇਆ ।
Punjab Post Daily Online Newspaper & Print Media