Thursday, November 5, 2026

ਸਿਮਰਨ ਹਸਪਤਾਲ ਵਿਖੇ ਟੁੱਟੀਆਂ ਹੱਡੀਆਂ ਦਾ ਫ੍ਰੀ ਚੈਕਅੱਪ ਕੈਂਪ 4 ਨਵੰਬਰ ਨੂੰ

Dr. Gurnej- Indermohanਭਿੱਖੀਵਿੰਡ, 2 ਨਵੰਬਰ (ਕੁਲਵਿੰਦਰ ਸਿੰਘ ਕੰਬੋਕੇ) – ਅੱਡਾ ਭਿੱਖੀਵਿੰਡ ਖੇਮਕਰਨ ਰੋਡ ਤੇ ਸਥਿਤ ਸਿਮਰਨ ਹਸਪਤਾਲ ਵਿਖੇ ਟੁੱਟੀਆਂ ਹੱਡੀਆਂ, ਖਰਾਬ ਜੋੜਾ, ਪੁਰਾਣੇ ਜਖਮਾਂ, ਨਾ ਜੁੜ ਰਹੀਆਂ ਹੱਡੀਆਂ, ਪੋਲੀਓ ਨਾਲ ਖਰਾਬ ਹੋਏ ਅੰਗ, ਸਰਵਾਈਕਲ ਅਤੇ ਰੀੜ ਦੀ ਹੱਡੀ ਸਬੰਧੀ ਮਰੀਜ਼ਾਂ ਦਾ ਫ੍ਰੀ ਚੈਕਅੱਪ ਕੈਂਪ ਕੱਲ੍ਹ 4 ਨਵੰਬਰ ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 3.00 ਵਜੇ ਤੋਂ 5.00 ਵਜੇ ਤੱਕ ਸਿਮਰਨ ਹਸਪਤਾਲ ਵਿਖੇ ਅਯੋਜਿਤ ਕੀਤਾ ਜਾਵੇਗਾ।ਕੈਂਪ ਦੌਰਾਨ ਡਾ. ਇੰਦਰ ਮੋਹਨ ਸ਼ਰਮਾ ਐਮ.ਬੀ.ਬੀ.ਐਸ,(ਐਮ.ਐਸ),ਐਮ.ਸੀ.ਐਚ ਓਰਥੋ ਕਰਨਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਗੁਰਮੇਜ਼ ਸਿੰਘ ਵੀਰਮ ਨੇ ਦੱਸਿਆ ਕਿ ਹਸਪਤਾਲ ਵੱਲੋਂ ਬਾਰਡਰ ਏਰੀਏ ਦੇ ਲੋਕਾਂ ਵਾਸਤੇ ਹਰ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ।ਇਸ ਤਰਾਂ ਜੋ ਮਰੀਜ਼ ਅੰਮ੍ਰਿਤਸਰ ਜਾ ਕੇ ਆਪਣਾ ਚੈਕਅੱਪ ਨਹੀਂ ਕਰਵਾ ਸਕਦੇ, ਉਹ ਇਸ ਕੈਂਪ ਦਾ ਲਾਹਾ ਲੈ ਸਕਦੇ ਹਨ।ਇਸ ਸਮੇਂ ਹਰਚੰਦ ਸਿੰਘ, ਹਰਪਾਲ ਸਿੰਘ ਲੈਬੋਟਰੀ ਵਾਲੇ, ਲੱਕੀ ਨਰੂਲਾ ਮੈਡੀਕਲ ਸਟੋਰ ਤੇ ਹਪਤਾਲ ਦੇ ਸਟਾਫ ਮੈਂਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply