Friday, April 17, 2026

ਸ੍ਰੀ ਗੁਰੂ ਰਾਮ ਦਾਸ ਜੀ ਦਾ ਅਵਤਾਰ ਪੁਰਬ ਪੰਜਾਬ ਨਾਟਸ਼ਾਲਾ ਵਿਖੇ ਮਨਾਇਆ

PPN0211201509

ਅੰਮ੍ਰਿਤਸਰ, 2 ਨਵੰਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਰਾਮ ਦਾਸ ਅਵਤਾਰ ਪੁਰਬ ਕਮੇਟੀ (ਰਜਿ:) ਵੱਲੋਂ ਨਗਰ ਦੇ ਬਾਨੀ ਸ੍ਰੀ ਗੁਰੂ ਰਾਮ ਦਾਸ ਜੀ ਮਹਾਰਾਜ ਜੀ ਦੇ 481ਵੇਂ ਅਵਤਾਰ ਪੁਰਬ ਤੇ ਨਗਰ ਦੇ 438ਵੇਂ ਸਥਾਪਨਾ ਦਿਵਸ ਮੌਕੇ ਨਗਰ ਪੱਧਰ ‘ਤੇ 47ਵਾਂ ਸਲਾਨਾ ਸਮਾਗਮ ਸਥਾਨਕ ਪੰਜਾਬ ਨਾਟਸ਼ਾਲਾ ਵਿਖੇ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸ੍ਰੀ ਅੰਮ੍ਰਿਤਸਰ ਦੇ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਨੇ ਕੀਤੀ। ਜਦੋਂ ਕਿ ਸz: ਰੂਪ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡਾ. ਸਤਿੰਦਰਬੀਰ ਸਿੰਘ ਜਿਲ੍ਹਾ ਸਿੱਖਿਆ ਅਫਸਰ (ਸੈਕੰ:) ਕ੍ਰਮਵਾਰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਸਤਿਕਾਰਤ ਮਹਿਮਾਨ ਵਜੋਂ ਸ਼ਾਮਿਲ ਹੋਏ।ਸਮਾਗਮ ਦੌਰਾਨ ਕਮੇਟੀ ਵੱਲੋਂ ਕਰਵਾਏ ਗਏ ਅੰਤਰ ਸਕੂਲ ਮੁਕਾਬਲੇ ਦੀਆਂ ਜੇਤੂ ਟੀਮਾਂ ਨੂੰ ਸ਼ੀਲਡਾਂ ਦਿੱਤੀਆਂ ਗਈਆਂ।
ਨਗਰ ਦੀ ਨਿਸ਼ਕਾਮ ਸੇਵਾ ਕਰਨ ਵਾਲੇ ਦੋ ਨਾਗਰਿਕਾਂ ਡਾ. ਨਿਰੰਕਾਰ ਸਿੰਘ ਨੇਕੀ ਅਤੇ ਡਾ. ਜਸਵਿੰਦਰ ਸਿੰਘ ਢਿੱਲੋਂ ਪ੍ਰਿੰਸੀਪਲ ਖਾਲਸਾ ਕਾਲਜ ਆਫ ਐਜੂਕੇਸ਼ਨ ਨੂੰ ਵਿਸ਼ੇਸ਼ ਸੇਵਾ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ।ਗੁਰਮਤਿ ਗਿਆਨ ਵਿੱਚ ਵਾਧਾ ਕਰਨ ਲਈ ਗਿਆਨ-ਅੰਜ਼ਨ ਪ੍ਰੋਗਰਾਮ ਤਹਿਤ ਇਨਾਮੀ ਮੌਕੇ ‘ਤੇ ਸੰਗਤਾਂ ਪਾਸੋਂ ਸਵਾਲ ਪੁੱਛੇ ਗਏ।ਜਿਸ ਉਪਰੰਤ ਪ੍ਰਿੰਸੀਪਲ ਜੇ. ਐਸ. ਬਾਵਾ ਦੁਆਰਾ ਰਚਿਤ ਨਵਾਂ ਧਾਰਮਿਕ ਨਾਟਕ ”ਚੜ੍ਹਿਆ ਸੋਧਣ ਧਰਤਿ ਸਬਾਈ” ਦਾ ਮੰਚਨ ਕੀਤਾ ਗਿਆ, ਜਿਸ ਨੇ ਸੰਗਤਾਂ ਦੇ ਮਨਾਂ ‘ਤੇ ਡੂੰਘਾ ਪ੍ਰਭਾਵ ਛੱਡਿਆ। ਅਖੀਰ ਵਿੱਚ ਜੇ.ਐਸ ਬਾਵਾ ਨੇ ਕਮੇਟੀ ਦੀਆਂ ਗਤੀਵਧੀਆਂ ‘ਤੇ ਚਾਨਣਾ ਪਾਉਂਦਿਆਂ ਧਾਰਮਿਕ ਕਾਰਜ਼ਾਂ ਦੇ ਨਾਲ ਨਾਲ ਕੀਤੇ ਜਾਂਦੇ ਸਮਾਜ ਭਲਾਈ ਕੰਮਾਂ ਬਾਰੇ ਦੱਸਿਆ।  ਸੰਗਤਾਂ ਨੂੰ ਸੰਬੋਧਨ ਕਰਦਿਆਂ ਜਿਥੇ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਨੇ ਕਮੇਟੀ ਦੀ ਸ਼ਲਾਘਾ ਕਰਦਿਆਂ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ, ਉਥੇ ਮੁੱਖ ਮਹਿਮਾਨ ਡਾ. ਰੂਪ ਸਿੰਘ ਨੇ ਕਿਹਾ ਕਿ ਅਵਤਾਰ ਪੁਰਬ ਕਮੇਟੀ ਨੂੰ ਕਿਸੇ ਤਰਾਂ ਦੀ ਮਾਲੀ ਤੋਟ ਨਹੀਂ ਆਉਣ ਦਿੱਤੀ ਜਾਵੇਗੀ।ਵਿਸ਼ੇਸ਼ ਮਹਿਮਾਨ ਡਾ. ਸਤਿੰਦਰਬੀਰ ਸਿੰਘ ਨੇ ਵੀ ਗੁਰੂ ਨਗਰੀ ਦੇ ਸੁਚੱਜੇ ਰੱਖ ਰਖਾਅ ਲਈ ਸ਼ਹਿਰੀਆਂ ਪਾਸੋਂ ਸਹਿਯੋਗ ਮੰਗਿਆ।ਦੋ ਸਾਲਾਂ ਲਈ ਗੋਦ ਲਏ ਗਏ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਮੇਟੀ ਵਲੋਂ ਸਵੈਟਰ ਵੀ ਦਿੱਤੇ ਗਏ।ਮੰਚ ਸੰਚਾਲਨ ਸੁਖਦੇਵ ਸਿੰਘ ਸੰਧਾਵਲੀਆ ਨੇ ਕੀਤਾ।
ਸਮਾਗਮ ਦੌਰਾਨ ਹਾਜ਼ਰ ਪ੍ਰਪੱਖ ਨਾਗਰਿਕਾਂ ਵਿੱਚ ਭਾਈ ਮਨਜੀਤ ਸਿੰਘ ਚੇਅਰਮੈਨ ਭਾਈ ਘਨ੍ਹਈਆ ਮਿਸ਼ਨ, ਡਾ. ਭੁਪਿੰਦਰ ਸਿੰਘ ਪ੍ਰਧਾਨ ਕੇਸ ਸੰਭਾਲ ਸੰਸਥਾ, ਪ੍ਰਿੰ: ਡਾ. ਸੂਬਾ ਸਿੰਘ ਸਾਬਕਾ ਪ੍ਰਿੰਸੀਪਲ ਸਿੱਖ ਮਿਸ਼ਨਰੀ ਕਾਲਜ, ਸz: ਕੁਲਵੰਤ ਸਿੰਘ, ਡਾ. ਕੁਲਬੀਰ ਸਿੰਘ ਸੂਰੀ ਸ਼੍ਰੋਮਣੀ ਬਾਲ ਸਾਹਿਤਕਾਰ, ਮਿਸਿਜ਼ ਨਾਗਪਾਲ ਸਾਬਕਾ ਡੀ.ਈ.ਓ. ਅੰਮ੍ਰਿਤਸਰ, ਪ੍ਰਿੰ: ਜੇ. ਐਸ ਨਾਗਪਾਲ, ਡਾ. ਗੁਰਬਿਲਾਸ ਸਿੰਘ ਜਨ: ਸਕੱਤਰ ਚੀਫ ਖਾਲਸਾ ਦੀਵਾਨ, ਨਰਿੰਦਰ ਸਿੰਘ ਖੁਰਾਣਾ, ਸz: ਹਰਮਿੰਦਰ ਸਿੰਘ ਫਰੀਡਮ, ਸz: ਗੁਰਬਖਸ਼ ਸਿੰਘ ਬੱਗਾ, ਪ੍ਰੋ: ਸੁਰਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ, ਪ੍ਰਿ. ਸੂਬਾ ਸਿੰਘ, ਬੀਬੀ ਮਨਮੋਹਣ ਕੌਰ, ਗਿਆਨੀ ਚਰਨ ਸਿੰਘ, ਸz: ਨਰਿੰਦਰਜੀਤ ਸਿੰਘ ਆਰਕੀਟੈਕਟ ਆਦਿ ਦੇ ਨਾਮ ਵਿਸ਼ੇਸ਼ ਜਿਕਰਯੋਗ ਹਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply