
ਬਠਿੰਡਾ, 23 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-ਸਥਾਨਕ ਸ਼ਹਿਰ ‘ਚ ਟੈਲੀਫੋਨ ਚੋਣ ਨਿਸ਼ਾਨ ‘ਤੇ ਲੱੜ ਰਹੇ ਆਜ਼ਾਦ ਉਮੀਦਵਾਰ ਸਤੀਸ਼ ਅਰੋੜਾ ਵਲੋਂ ਰੋਡ ਸ਼ੋਅ ਨਿਕਲ ਜਾਣ ਤੋਂ ਬਾਅਦ ਵਿਰੋਧੀ ਪਾਰਟੀਆਂ ਨੂੰ ਉਨ੍ਹਾਂ ਦੀ ਤਾਕਤ ਦਾ ਅਹਿਸਾਸ ਹੋ ਜਾਣ ਕਾਰਨ ਪਾਰਟੀ ਆਗੂਆਂ ਦੇ ਹੋਸ਼ ਉਡ ਜਾਣ ਕਾਰਨ ਉਨ੍ਹਾਂ ਦੇ ਹੱਥ ਪੈਰਾਂ ਦੀ ਪੈ ਗਈ ਹੈ ਕਿਉਕਿ ਆਜ਼ਾਦ ਉਮੀਦਵਾਰ ਦਾ ਸ਼ਹਿਰ ਵਿਚ ਕਾਫ਼ੀ ਸਮਰਥਕਾਂ ਕਾਰਨ ਵਿਰੋਧੀ ਵੋਟਾਂ ‘ਤੇ ਬਹੁਤ ਹੀ ਮਾੜਾ ਅਸਰ ਪੈ ਰਿਹਾ ਹੈ। ਇਹੀ ਵੋਟ ਉਨ੍ਹਾਂ ਦੀ ਵੋਟ ਬੈਂਕ ਦੀ ਧੱਜੀਆਂ ਉਡਾ ਦੇਣ ਗਈਆਂ।ਸ਼ਹਿਰ ਵਿਚ ਜਿਥੋਂ ਵੀ ਇਹ ਕਾਫਿਲਾ ਗੁਜ਼ਰ ਕੇ ਗਿਆ ਜਨਤਾ ਨੇ ਖੁਦ ਹੀ ਰਾਜਸੀ ਪਾਰਟੀਆਂ ਨਾਲੋਂ ਆਪਣੇ ਸ਼ਹਿਰ ਦੇ ਉਮੀਦਵਾਰ ਬਾਰੇ ਹਾਂ ਪੱਖੀ ਨਾਅਰਾ ਦਿੱਤਾ ਹੈ। ਆਜ਼ਾਦ ਉਮੀਦਵਾਰ ਸਤੀਸ਼ ਅਰੋੜਾ ਨੇ ਆਪਣੇ ਭਾਸ਼ਨ ਵਿਚ ਕਿਹਾ ਕਿ ਜਨਤਾ ਨੇ ਆਪਣੀ ਤਾਕਤ ਦੀ ਪਹਿਚਾਣ ਕਰਕੇ ਉਨ੍ਹਾਂ ਦੇ ਹੱਕ ਵਿਚ ਜੋ ਖੁੱਲ੍ਹ ਕੇ ਸਾਥ ਦਿੱਤਾ ਹੈ ।ਇਸ ਤੋਂ ਪਤਾ ਲੱਗਦਾ ਹੈ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਦੀ ਨੀਤੀਆਂ ਤੋਂ ਤੰਗ ਆ ਕੇ ਲੋਕਤੰਤਰ ਵਿਚ ਬਦਲਾਅ ਹੋਣਾ ਮਹਿਸੂਸ ਲੋਚਦੇ ਹਨ। ਇਸ ਲਈ ਟੈਲੀਫੋਨ ਦਾ ਬਟਨ ਦਬਾ ਕੇ ਉਨ੍ਹਾਂ ਦੀ ਜਿੱਤ ਨੂੰ ਨਿਸਚਿੱਤ ਕਰਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media