Saturday, August 29, 2026

ਖਾਲਸਾ ਸਕੂਲ ਕਮੇਟੀ ਵਲੋਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀ ਸਨਮਾਨਿਤ

PPN230401
ਬਠਿੰਡਾ, 23 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਵਿਖੇ ਵੱਖ-ਵੱਖ ਵਿਸ਼ਿਆਂ ਵਿਚ ਪ੍ਰਾਪਤੀਆਂ ਕਰਨ ਵਾਲੇ  ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕੀ ਕਮੇਟੀ ਵਲੋਂ ਨੂੰ ਸਨਮਾਨ ਕੀਤਾ ਗਿਆ। ਜਿਨ੍ਹਾਂ ਵਿਚ ਨਵਜੋਤ ਸਿੰਘ ਨੂੰ ਨੈਤਿਕ ਸਿੱਖਿਆ ਵਿੱਚ ਪਹਿਲਾ ਸਥਾਨ, ਕੁਇਜ਼ ਕੰਪੀਟੀਸ਼ਨ (ਜ਼ਿਲ੍ਹਾ ਪੱਧਰ) ਪਹਿਲਾ ਸਥਾਨ, ਭਾਸ਼ਾ ਵਿਭਾਗ( ਰਾਜ ਪੱਧਰ) ਪਹਿਲਾ ਸਥਾਨ, ਹਿਊਮਨ ਰਾਈਟਸ ਅਵਾਰਡ ਕੰਪੀਟੀਸ਼ਨ ਵਿੱਚ ਦੂਜਾ ਅਤੇ ਤੀਜਾ ਸਥਾਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬਾਲ ਵਿਰਸਾ ਇਮਤਿਹਾਨ ਪਹਿਲਾ ਸਥਾਨ, ਅੰਤਰ ਸਕੂਲ ਕਲਾ ਮੇਲਾ ਵਿੱਚ ਦੂਜਾ ਸਥਾਨ, ਕਵਿਤਾ ਉਚਾਰਨ ਕਲਾ ਮੇਲੇ ਵਿੱਚੋਂ ਦੂਜੇ ਸਥਾਨ ਦੀਆਂ ਪ੍ਰਾਪਤੀਆਂ, ਹਰਮੀਤ ਸਿੰਘ ਓਪਨ ਮਾਰਸ਼ਲ ਆਰਟ ਫੈਸਟੀਵਲ ਵਿੱਚ ਗੋਲਡ ਮੈਡਲ ਅਤੇ ਸਨਮਾਨ ਪੱਤਰ, ਨੌਰਥ ਇੰਡੀਆ ਕਰਾਟੇ ਚੈਪੀਅਨਸ਼ਿਪ ਜੂਨੀਅਰ ਬੈਸਟ ਪਲੇਅਰ, ਆਲ ਇੰਡੀਆ ਕਰਾਟੇ ਚੈਪੀਅਨਸ਼ਿਪ ਸਿਲਵਰ ਮੈਡਲ ਅਤੇ ਸਨਮਾਨ ਪੱਤਰ, ਪ੍ਰੀਤ ਕੌਰ ਅਤੇ ਸੁਮਨਪ੍ਰੀਤ ਕੌਰ ਵਲੋਂ ਵੀ ਨੈਤਿਕ ਸਿੱਖਿਆ, ਕਵੀਸ਼ਰੀ ਮੁਕਾਬਲੇ, ਡਾਂਸ ਮੁਕਾਬਲੇ ਵਿੱਚੋਂ ਪਹਿਲੀਆਂ ਪੁਜ਼ੀਸ਼ਨਾਂ ਤੇ ਮੈਡਲ ਪ੍ਰਾਪਤ ਕੀਤੇ ਜਾਣ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵੱਲੋਂ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ ਅਤੇ ਭਵਿੱਖ ਵਿੱਚ ਇਨ੍ਹਾਂ ਬੱਚਿਆਂ ਨੂੰ ਹੋਰ ਵੱਡੀਆਂ ਮੱਲਾਂ ਮਾਰਨ ਲਈ ਉਤਸ਼ਾਹਿਤ ਕੀਤਾ ਗਿਆ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply