Saturday, November 7, 2026

ਕਸਬਾ ਸੰਦੌੜ, ਕਲਿਆਣ ਤੇ ਮਹੌਲੀ ਖ਼ੁਰਦ ਵਿਖੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ

PPN0311201502

ਸੰਦੌੜ, 3 ਨਵੰਬਰ (ਹਰਮਿੰਦਰ ਸਿੰਘ ਭੱਟ) – ਬੀਤੇ ਕਈ ਮਹੀਨਿਆਂ ਤੋਂ ਲਗਾਤਾਰ ਸਰਬ ਧਰਮਾਂ ਦੇ ਸਾਂਝੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋ ਰਹੀਆਂ ਨਿਰੰਤਰ ਬੇਕਦਰੀਆਂ ਨੂੰ ਰੋਕਣ ਲਈ ਪੰਥਕ ਅਖਵਾਉਣ ਵਾਲੀ ਸਰਕਾਰ ਵੱਲੋਂ ਕੋਈ ਸਖ਼ਤ ਕਾਰਵਾਈ ਨਾ ਕਰ ਕੇ ਆਪਣੇ ਹੀ ਸੂਬੇ ਦੇ ਲੋਕਾਂ ਤੇ ਢਾਹੀ ਗਈ ਨਿਰਮਮ ਤਸ਼ੱਦਦ ਤੋਂ ਰੋਹ ਵਿਚ ਆਏ ਸਿੱਖ ਪੰਥ ਤੋਂ ਇਲਾਵਾ ਸਰਬ ਧਰਮਾਂ ਨੂੰ ਸਾਂਝੀਵਾਲਤਾ ਦਾ ਪ੍ਰਤੀਕ ਸਮਝਣ ਵਾਲੀਆਂ ਆਤਮਿਕ ਰੂਹਾਂ ਦੇ ਮਾਲਕ ਲੋਕਾਂ ਵੱਲੋਂ ਪੰਜਾਬ ਭਰ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿਚ ਅੱਜ ਕਾਲੀਆਂ ਝੰਡੀਆਂ ਲੈ ਕੇ ਸੜਕਾਂ ਦੇ ਕਿਨਾਰੇ ਬੈਠ ਨਾਮ ਸਿਮਰਨ ਜਪ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਤਹਿਤ ਕਸਬੇ ਸੰਦੌੜ ਵਿਖੇ ਗੁਰਮੁਖ ਸਿੰਘ ਗਰੇਵਾਲ, ਰਾਏਕੋਟ ਮਲੇਰਕੋਟਲਾ ਮੇਨ ਰੋਡ ਕਲਿਆਣ ਪੁਲ ਉੱਪਰ ਪਿੰਡ ਮਹੌਲੀ ਖ਼ੁਰਦ ਤੋਂ ਬਾਬਾ ਅਵਤਾਰ ਸਿੰਘ ਪ੍ਰਕਾਸ਼ ਕੁਟੀਆ ਵਾਲੇ, ਪਿੰਡ ਕਲਿਆਣ ਮੇਨ ਰੋਡ ਤੇ ਹਰਦੇਵ ਸਿੰਘ ਪੱਪੂ ਕਲਿਆਣ ਤੋ ਇਲਾਵਾ ਹੋਰ ਪੰਥਕ ਆਗੂਆਂ ਨੇ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਪੰਜਾਬ ਨੂੰ ਗੁਰੂਆਂ ਪੀਰਾਂ ਤੇ ਸੂਰਬੀਰਾਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ ਜਿਸ ਨੂੰ ਭੈੜੇ ਲੋਕਾਂ ਨੇ ਆਪਣੇ ਮਤਲਬ ਦੇ ਮਹਿਲ ਨੂੰ ਉਸਾਰਨ ਲਈ ਇਸ ਦੀ ਨੌਜਵਾਨੀ ਨੂੰ ਨਸ਼ਿਆਂ, ਕਤਲਾਂ, ਚੋਰੀਆਂ ਠੱਗੀਆਂ, ਸਿਫ਼ਾਰਸ਼ਾਂ, ਧੀਆਂ ਭੈਣਾਂ ਦੀਆਂ ਇਜਤਾਂ ਨੂੰ ਨਿਲਾਮੀ ਤੱਕ ਲੈ ਕੇ ਅਤੇ ਹੋਰ ਘਿਣਾਉਣੀਆਂ ਹਰਕਤਾਂ ਨਾਲ ਜੋ ਘਾਣ ਕੀਤਾ ਹੈ ਉਹ ਅਤਿ ਨਿੰਦਣਯੋਗ ਤਾਂ ਹੈ ਹੀ, ਪਰ ਇਹੋ ਜਿਹੀਆਂ ਹੋਰ ਕਾਰਵਾਈਆਂ ਨੂੰ ਲੁਕਾਉਣ ਲਈ ਜੋ ਸਰਬ ਧਰਮਾਂ ਦੇ ਸਾਂਝੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀਆਂ ਨੂੰ ਆਪਣੀ ਸਹਿ ਥੱਲੇ ਹੋਣ ਦਿੱਤਾ ਇਹ ਨਾ ਸਹਿਣ ਯੋਗ ਹੈ ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਿੱਖ ਪੰਥ ਦੀਆਂ ਮੰਗਾਂ ਤੇ ਬਹੁਤ ਜਲਦ ਅਮਲ ਵਿਚ ਨਾ ਕੀਤਾ ਗਿਆ ਤਾਂ ਇਸੇ ਦੇ ਸਿੱਟੇ ਵਜੋਂ ਗੁਰੂ ਕੀ ਖ਼ਾਲਸ ਫ਼ੌਜ ਨਾਲ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਹੋਣ ਪਵੇਗਾ। ਇਸ ਮੌਕੇ ਹਰਦੀਪ ਸਿੰਘ ਸੰਦੌੜ, ਬਲਜੀਤ ਸਿੰਘ ਕਸਬਾ ਭੁਰਾਲ,ਭਾਈ ਬਲਜਿੰਦਰ ਸਿੰਘ ਮੌੜ, ਅਮਰੀਕ ਸਿੰਘ ਸੰਦੌੜ, ਭਾਈ ਜਸਵੀਰ ਸਿੰਘ ਕਸਬਾ, ਜਥੇਦਾਰ ਗੁਰਚਰਨ ਸਿੰਘ ਮਹੌਲੀ ਖੁਰਦ, ਜਥੇਦਾਰ ਕੁਲਵੰਤ ਸਿੰਘ ਮਹੌਲੀ ਖੁਰਦ, ਭਾਈ ਪ੍ਰੇਮ ਸਿੰਘ ਕਲਿਆਣ, ਭਾਈ ਗੁਰਬਖਸ ਸਿੰਘ ਫੌਜੀ, ਨਿਹਾਲ ਸਿੰਘ ਫੌਜੀ, ਦਿਲਵਾਰ ਸਿੰਘ ਤੋ ਇਲਾਵਾ ਬੀਬੀਆਂ ਦਾ ਵੀ ਇੱਕਠ ਹਾਜਰ ਸੀ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply