
ਸੰਦੌੜ, 3 ਨਵੰਬਰ (ਹਰਮਿੰਦਰ ਸਿੰਘ ਭੱਟ) – ਗੁਰਦੁਆਰਾ ਗੁਰਪ੍ਰਕਾਸ ਸਾਹਿਬ ਖੇੜੀ ਵਿਖੇ ਸਰਬਤ ਦਾ ਭਲਾ ਸੇਵਾ ਦਲ ਦੇ ਮੁੱਖ ਸੇਵਾਦਾਰ ਅਤੇ ਨਿਧੜਕ ਪ੍ਰਚਾਰਕ ਬਾਬਾ ਦਲੇਰ ਸਿੰਘ ਖਾਲਸਾ ਦੀ ਅਗਵਾਈ ਹੇਠ ਇਲਾਕੇ ਦੀਆਂ ਸੰਗਤਾਂ ਦੇ ਭਾਰੀ ਇਕੱਠ ਦੇ ਸਹਿਯੋਗ ਨਾਲ ਅਖੌਤੀ ਪੰਥਕ ਸਰਕਾਰ ਦੀਆਂ ਕੌਮ ਅਤੇ ਆਤਿਮਿਕ ਸਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਬੇਕਦਰੀਆਂ ਕਰਨ ਵਾਲੇ ਗਲਤ ਅਨਸਰਾਂ ਦੀ ਕੀਤੀ ਜਾ ਰਹੀ ਹਮਾਇਤ ਅਤੇ ਕੌਮ ਲਈ ਵਰਤੀਆਂ ਜਾ ਰਹੀਆਂ ਮਾੜੀਆਂ ਨੀਤੀਆਂ ਦੇ ਵਿਰੋਧ ਵਿਚ ਕਾਲੀਆਂ ਝੰਡੀਆਂ ਨਾਲ ਪਿੰਡ ਖੇੜੀ ਵਿਖੇ ਸੰਗਰੂਰ ਤੋਂ ਪਾਤੜਾਂ (ਦਿਲੀ ਮੁੱਖ ਮਾਰਗ ਤੇ) ਸੜਕ ਦੇ ਕਿਨਾਰੇ ਲਗਭਗ ਦੋ ਕਿਲੋਮੀਟਰ ਦੇ ਕਰੀਬ ਸਾਂਤਮਈ ਧਰਨਾ ਦਿਤਾ ਗਿਆ ਇਸ ਮੌਕੇ ਸੰਗਤਾਂ ਵਲੋਂ ਵਾਹਿਗੁਰੂ ਦਾ ਜਾਪ ਨਿਰੰਤਰ ਜਾਰੀ ਰਿਹਾ।ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਾਬਾ ਦਲੇਰ ਸਿੰਘ ਨੇ ਕਿਹਾ ਕਿ ਪੰਥ ਦੀ ਹੀ ਵਾਗਡੋਰ ਸੰਭਾਲਣ ਵਾਲੇ ਜਥੇਦਾਰਾਂ ਵਲੋਂ ਲਏ ਗਏ ਸਿਆਸੀ ਹੁਕਨਾਮੇ ਅਤੇ ਸਭ ਤੋਂ ਵਡਾ ਦੁੱਖ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੰਤਰ ਕਈ ਬਾਰ ਹੋਈ ਬੇਕਦਰੀਆਂ ਨੂੰ ਨਾ ਰੋਕਣਾ ਅਤੇ ਇਹਨਾਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਅਨਸਰਾਂ ਖਿਲਾਫ ਕੋਈ ਸਖਤ ਕਾਰਵਾਈ ਨਾ ਕਰ ਕੇ ਸਾਰੇ ਦੋਸ਼ ਸਿਖ ਕੌਮ ਦੇ ਹੀ ਸੰਘਰਸੀ ਸਿੰਘਾਂ ਦੇ ਸਿਰ ਮੜ੍ਹਣਾ ਅਤਿ ਨਿੰਦਨੀਏ ਸਿਆਸਤ ਹੈ ਇਹ ਸਿਆਸੀ ਲੋਕ ਜੋ ਕਿ ਆਪਣੀਆਂ ਜਮੀਰਾਂ ਵੀ ਵੇਚ ਚੁੱਕੇ ਹਨ ਹੁਣ ਚਾਹੇ ਲੱਖ ਚੰਗੇ ਹੋ ਜਾਣ ਪਰ ਕਦੇ ਵੀ ਵਾਹਿਗੁਰੂ ਦੀ ਦਰਗਾਹ ‘ਚ ਬਖਸ਼ੇ ਨਹੀਂ ਜਾਣਗੇ ਉਹਨਾਂ ਕਿਹਾ ਕਿ ਸਿਖ ਕੌਮ ਨੇ ਹਰੇਕ ਧਰਮ ਦੇ ਸਤਿਕਾਰ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ ਇਸੇ ਦੇ ਪ੍ਰਮਾਣ ਵਜੋਂ ਹੀ ਹਰੇਕ ਸਤਿਕਾਰਯੋਗ ਧਰਮਾਂ ਦੇ ਲੋਕ ਇਸ ਦੁੱਖ ਦੀ ਘੜੀ ਵਿਚ ਕੌਮ ਦੇ ਦਰਦ ਨਾਲ ਸ਼ਾਮਿਲ ਹੋ ਕੇ ਆਪਣਾ ਰੋਸ਼ ਜਾਹਰ ਕਰ ਰਹੇ ਹਨ। ਇਸ ਪ੍ਰਦਰਸਨ ਵਿਚ ਕਮੋਮਾਜਰਾ ਕਲਾਂ ਖੁਰਦ, ਕਲਾਰ ਖੁਰਦ ਕਲਾਂ, ਬੂੰਗਾਂ, ਕਨੌਈ, ਈਲਵਾਲ, ਮਹਿਲਾਂ ਚੌਕ, ਗਗੜਪੁਰ ਅਤੇ ਧੂਰੀ ਤੇ ਸੰਗਰੂਰ ਦੇ ਹੋਰ ਨੇੜਲੇ ਪਿੰਡਾਂ ਤੇ ਸਹਿਰਾਂ ਦੀਆਂ ਸੰਗਤਾਂ ਨੇ ਹਾਜਰੀ ਭਰੀ।
Punjab Post Daily Online Newspaper & Print Media