
ਫਾਜ਼ਿਲਕਾ, 3 ਨਵੰਬਰ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਹੁਣ ਸਕੂਲੀ ਸਿੱਖਿਆ ਦੇ ਮਿਆਰ ਬਦਲ ਰਹੇ ਹਨ। ਇੰਨ੍ਹਾਂ ਉਪਰਾਲਿਆਂ ਤਹਿਤ ਸਕੂਲਾਂ ਵਿਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਜਿੱਥੇ ਵਿਦਿਆਰਥੀਆਂ ਨੂੰ ਮੁਢੱਲੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਉੱਥੇ ਹੀ ਸਕੂਲਾਂ ਦੀਆਂ ਸ਼ਾਨਦਾਰ ਅਤੇ ਸੁੰਦਰ ਇਮਾਰਤਾਂ ਵਿਦਿਆਰਥੀਆਂ ਅੰਦਰ ਸਿੱਖਿਆ ਦਾ ਚਾਨਣ ਖਿਲਾਰਣ ਵਿਚ ਅਹਿਮ ਰੋਲ ਅਦਾ ਕਰ ਰਹੀਆਂ ਹਨ। ਜ਼ਿਲ੍ਹੇ ਵਿਚ ਸਕੂਲੀ ਇਮਾਰਤਾਂ ਅੰਦਰ ਕਮਰਿਆਂ ਦਾ ਨਿਰਮਾਣ ਕਰਵਾ ਕੇ ਵਿਦਿਆਰਥੀਆਂ ਦੇ ਬੈਠਣ ਦੀ ਸਹੂਲਤ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇੰਨ੍ਹਾਂ ਸਕੂਲੀ ਇਮਾਰਤਾਂ ਵਿਚ ਕਮਰਿਆਂ ਦੇ ਨਿਰਮਾਣ ਤੇ 2 ਕਰੋੜ 86 ਲੱਖ ਰੁਪਏ ਦੀ ਰਾਸ਼ੀ ਕੀਤੀ ਗਈ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਆਈ.ਏ.ਐਸ ਨੇ ਦਿੱਤੀ। ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਦੇ 29 ਪ੍ਰਾਇਮਰੀ ਸਕੂਲਾਂ ਵਿਚ 52 ਕਮਰਿਆਂ ਦਾ ਨਿਰਮਾਣ ਕੀਤਾ ਗਿਆ ਹੈ। ਇਹ ਰਾਸ਼ੀ ਐਸ.ਐਸ.ਏ. ਰਮਸਾ ਅਧੀਨ ਸਾਲ 2014-15 ਵਿਚ 2 ਕਰੋੜ 86 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ। ਜਿਸ ਨਾਲ ਸਕੂਲਾਂ ਵਿਚ ਖਸਤਾ ਹਾਲਤ ਕਮਰਿਆਂ ਦੀ ਜਗ੍ਹਾ ਤੇ ਨਵੇਂ ਕਮਰਿਆਂ ਦਾ ਨਿਰਮਾਣ ਕਰਵਾ ਕੇ ਸਕੂਲੀ ਇਮਾਰਤਾਂ ਨੂੰ ਨਵੀਂ ਦਿੱਖ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਕੂਲੀ ਸਿੱਖਿਆ ਵਿਚ ਕੀਤੇ ਜਾ ਰਹੇ ਸੁਧਾਰਾਂ ਸਦਕਾ ਸਕੂਲੀ ਵਿਦਿਆਰਥੀਆਂ ਵਿਚ ਇਕ ਨਵੀਂ ਉਮੀਦ ਦੀ ਨਵੀਂ ਕਿਰਨ ਜਾਗੀ ਹੈ। ਸਕੂਲੀ ਸਿੱਖਿਆ ਦੇ ਨਵੇਂ ਅਧਿਆਏ ਸ਼ੁਰੂ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਜ਼ਿਲ੍ਹੇ ਦੇ ਪਿੰਡ ਸੈਯਦ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ 4, ਅਰਨੀਵਾਲਾ ਵਿਚ 4, ਢਿੱਪਾਂਵਾਲੀ ਵਿਚ 4, ਢਾਣੀ ਬਿਸ਼ੇਸਰ ਨਾਥ 2, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਨੀਵਾਲਾ ਵਿਚ 2, ਲੱਧੂ ਕਾ ਪਿੰਡ 2, ਕੁੰਡਲ 1, ਸੀਤੋ ਗੁੰਨੋ 1, ਰੂਹੜਿਆਂਵਾਲੀ 2, ਗੋਬਿੰਦਗੜ੍ਹ 2, ਨਿਹਾਲ ਖੇੜਾ, 2, ਭੈਣੀ ਚਿਰਾਗ 1, ਸਜਰਾਣਾ, 1, ਹਸਤਾ ਕਲਾਂ 3, ਢੰਡੀ ਕਦੀਮ 2, ਝੋਰੜ ਖੇੜਾ 1, ਗੁੰਮਜਾਲ 1, ਪੰਜਕੋਸੀ 1, ਤੇਲੂਪੁਰਾ 1, ਖੂਈਆਂ ਸਰਵਰ 2, ਧਰਮਪੁਰਾ 1, ਸਸਸਸ ਫਾਜ਼ਿਲਕਾ ਮੁੰਡੇ 2, ਸਸਸਸ ਲੜਕੇ ਅਬੋਹਰ 1, ਸਸਸਸ ਲੜਕੀਆਂ ਅਬੋਹਰ 1 ਸਰਕਾਰੀ ਮਿਡਲ ਸਕੂਲ ਅਲਿਾਣਾ 2, ਹੋਜ ਗੰਧੜ 2, ਬਸਤੀ ਟਿਵਾਣਾ, ਬੱਘੇ ਕੇ ਉਤਾੜ ਅਤੇ ਚੱਕੇ ਸੁਹੇਲੇਵਾਲਾ ਵਿਚ 1-1 ਕਮਰੇ ਦੀ ਉਸਾਰੀ ਕੀਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀ ਹਰੀ ਚੰਦ ਕੰਬੋਜ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਕੂਲਾਂ ਨੂੰ ਨਵੀਂ ਦਿੱਖ ਕੇ ਸਕੂਲੀ ਵਾਤਾਵਰਣ ਨੂੰ ਮਨਮੋਹਕ ਅਤੇ ਸੁੰਦਰ ਬਣਾਉਣ ਲਈ ਵਿਸ਼ੇਸ਼ ਉਪਰਾਲੇ ਜਾਰੀ ਹਨ। ਉਨ੍ਹਾਂ ਦੱਸਿਆ ਕਿ ਸਕੂਲੀ ਇਮਾਰਤਾਂ ਨੂੰ ਨਵੀਂ ਦਿੱਖ ਦੇਣ ਨਾਲ ਜਿੱਥੇ ਵਿਦਿਆਰਥੀਆਂ ਵਿਚ ਸਕੂਲਾਂ ਪ੍ਰਤੀ ਖਿੱਚ ਵੱਧੇਗੀ ਉੱਥੇ ਹੀ ਸਕੂਲਾਂ ਦੀ ਵਿਚ ਵਿਦਿਆਰਥੀਆਂ ਨੂੰ ਆਉਂਦੀਆਂ ਮੁਸ਼ਕਿਲਾਂ ਤੋਂ ਵੀ ਛੁਟਕਾਰਾ ਮਿਲੇਗਾ।
Punjab Post Daily Online Newspaper & Print Media