
ਅੰਮ੍ਰਿਤਸਰ, 3 ਨਵੰਬਰ (ਜਗਦੀਪ ਸਿੰਘ ਸੱਗੂ) ਸ੍ਰੀ ਗੁਰੂ ਗ੍ਰਥ ਸਾਹਿਬ ਜੀ ਦੀ ਬੇਅਦਬੀ ਅਤੇ ਸਿੱਖ ਸਗਤਾਂ ‘ਤੇ ਲਾਠੀਚਾਰਜ ਅਤੇ ਗੋਲੀਬਾਰੀ ਦੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਕਾਲੀਆਂ ਝਡੀਆਂ ਫੜ੍ਹ ਕੇ ਦਿੱਤੇ ਗਏ ਸ਼ਾਂਤਮਈ ਰੋਸ ਪ੍ਰਦਰਸ਼ਨ ਦੇ ਸੱਦੇ ‘ਤੇ ਅਮ੍ਰਿਤਸਰ ਵਿੱਚ ਵੱਖ-ਵੱਖ ਧਾਰਮਿਕ ਜਥੇਬਦੀਆਂ ਤੇ ਸੇਵਾ ਸੁਸਾਇਟੀਆਂ ਵੱਲੋਂ ਸ਼ਹਿਰ ਦੇ ਚੌਂਕਾਂ ਤੇ ਸੜਕਾਂ ਕਿਨਾਰੇ ਖੜੇ ਹੋ ਕੇ ਆਪਣਾ ਰੋਸ ਪ੍ਰਗਟਾਇਆ ਗਿਆ।

ਸਥਾਨਕ ਲਾਰੈਂਸ ਰੋਡ ਵਿਖੇ ਅਕਾਲੀ ਦਲ ਨੂੰ ਅਲਵਿਦਾ ਕਹਿ ਚੁੱਕੇ ਸ਼ਹਿਰ ਿਜਥੇ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਦੀ ਅਗਵਾਈ ‘ਚ ਵੱਡੀ ਗਿਣਤੀ ‘ਚ ਉਨ ਾਂਦੇ ਸਾਥੀਆਂ ਨੇ ਕਾਲੀਆਂ ਝੰਡੀਆਂ ਫੜ ਕੇ ਰੋਸ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪੰਥਕ ਤਾਲਮੇਲ ਸੰਗਠਨ ਦੇ ਗਿ. ਕੇਵਲ ਸਿੰਘ ਸਾਬਕਾ ਜਥੇਦਾਰ, ਅਕਾਲੀ ਪੁਰਖ ਕੀ ਫੌਜ ਦੇ ਆਗੂ ਜਸਵਿੰਦਰ ਸਿੰਘ ਅੇਡਵੋਕੇਟ, ਅਮਰਜੀਤ ਸਿੰਘ ਭਾਟੀਆ ਕੌਂਸਲਰ, ਸਿੰਘ ਬ੍ਰਦਰਜ਼ ਤੋਂ ਕੁਲਜੀਤ ਸਿੰਘ, ਬਰਿੰਦਰ ਪਾਲ ਸਿੰਘ, ਸੁਖਵਿੰਦਰ ਸਿੰਘ ਰਣਜੀਤ ਐਵਨਿਊ, ਮਲਕੀਅਤ ਸਿੰਘ ਵੱਲਾ ਸਾਬਕਾ ਕੌਂਸਲਰ, ਪ੍ਰਗਟ ਸਿੰਘ ਚੋਗਾਵਾਂ, ਵੱਸਣ ਸਿੰਘ ਵੱਲਾ, ਸਾਹਿਬ ਸਿੰਘ ਵੱਲਾ, ਕਸ਼ਮੀਰ ਸਿੰਘ ਵੱਲਾ, ਅਮਰੀਕ ਸਿੰਘ ਵੱਲਾ ਆਦਿ ਵੀ ਮੌਜੂਦ ਸਨ।ਸ੍ਰ. ਉਪਕਾਰ ਸਿੰਘ ਸੰਧੂ ਨੇ ਇਸ ਮੌਕੇ ਕਿਹਾ ਕਿ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨੂੰ ਸੁਲਝਾਉਣ ਵਿੱਚ ਪੰਜਾਬ ਸਰਕਾਰ ਅਸਫਲ ਰਹੀ ਹੈ ਅਤੇ ਉਸ ਦੀਆਂ ਅੱਜ ਤੱਕ ਦੀਆਂ ਕਾਰਵਾਈਆਂ ਸ਼ੱਕੀ ਰਹੀਆਂ ਹਨ। ਉਨਾਂ ਕਿਹਾ ਕਿ ਜਦ ਤੱਕ ਬਰਗਾੜੀ ਕਾਂਡ ਦੇ ਦੋਸ਼ੀ ਕਟਹਿਰੇ ‘ਚ ਖੜੇ ਨਹੀਂ ਕੀਤੇ ਜਾਂਦੇ ਤਦ ਤੱਕ ਸਿੱਖ ਹਿਰਦੇ ਸ਼ਾਂਤ ਨਹੀਂ ਹੋਣਗੇ।
ਜੀ.ਟੀ.ਰੋਡ ਬਾਈਪਾਸ ਵੱਲ੍ਹਾ ਵਿਖੇ ਸਿੱਖ ਸਗਤਾਂ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਅਤੇ ਇੱਥੇ ਇਕੱਠੇ ਹੋਣ ਉਪਰਤ ਮੋਟਰ ਸਾਈਕਲਾਂ ‘ਤੇ ਟਰੈਕਟਰ ਟਰਾਲੀਆਂ ਉਤੇ ਸਵਾਰ ਹੋ ਕੇ ਸਗਤਾਂ ਨੇ ਬਾਈਪਾਸ ਤੋਂ ਚੱਲ ਕੇ 100 ਫੁਟੀ ਸੜਕ ਸੁਲਤਾਨਵਿਡ ਗੇਟ ਤੋਂ ਹੁਦੇ ਹੋਏ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਕਾਲੀਆਂ ਝਡੀਆਂ ਨਾਲ ਸ਼ਹਿਰ ਵਿੱਚ ਰੋਸ ਦਾ ਪ੍ਰਗਟਾਵਾ ਕੀਤਾ।ਇਸ ਤੋਂ ਇਲਾਵਾ ਚੌਂਕ ਚਾਟੀਵਿਡ, ਸੁਲਤਾਨਵਿਡ ਗੇਟ, ਭਡਾਰੀ ਪੁੱਲ ਅਤੇ ਪੁਤਲੀਘਰ ਆਦਿ ਚੌਂਕਾਂ ਵਿੱਚ ਵੀ ਵੱਖ-ਵੱਖ ਜਥੇਬਦੀਆਂ ਤੇ ਸਿੱਖ ਨੌਜਵਾਨਾਂ ਨੇ ਰੋਸ ਦਾ ਪ੍ਰਗਟਾਵਾ ਕੀਤਾ। ਚਾਟੀਵਿਡ ਵਿਖੇ ਪ੍ਰੋ: ਬਲਜਿਦਰ ਸਿਘ, ਗੁਰਬਖਸ਼ ਸਿਘ ਬੱਗਾ, ਗਿ: ਚਰਨ ਸਿਘ, ਜਸਬੀਰ ਸਿਘ ਬੈਂਕ ਵਾਲੇ ਅਤੇ ਸੁਲਤਾਨਵਿੰਡ ਗੇਟ ਵਿਖੇ ਸ਼੍ਰੋਮਣੀ ਗਤਕਾ ਅਖਾੜਾ ਸਮੇਤ ਹੋਰ ਵੱਖ ਵੱਖ ਅਖਾੜਿਆਂ ਦੇ ਨੌਜਵਾਨਾਂ ਨੇ ਕਾਲੀਆਂ ਝਡੀਆਂ ਫੜ੍ਹ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ।
Punjab Post Daily Online Newspaper & Print Media