ਕੌਂਸਲਰ ਮਨਮੋਹਨ ਸਿੰਘ ਟੀਟੂ ਦਾ ਦਫਤਰ ਆਰਜ਼ੀ ਪਾਰਟੀ ਦਫਤਰ ਹੋਵੇਗਾ
ਅੰਮ੍ਰਿਤਸਰ, 3 ਨਵੰਬਰ (ਜਗਦੀਪ ਸਿੰਘ ਸੱਗੂ) – ਸ੍ਰੋਮਣੀ ਅਕਾਲੀ ਜਥਾ ਅੰਮ੍ਰਿਤਸਰ ਸ਼ੀਹਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਵਲੋਂ ਪਾਰਟੀ ਤੋਂ ਅਸਤੀਫਾ ਦੇਂਣ ਪਿਛੋਂ ਅੱਜ ਪਾਰਟੀ ਦੇ ਅਹੁਦੇਦਾਰਾਂ ਦੀ ਇਕ ਪਲੇਠੀ ਹੰਗਾਮੀ ਮੀਟਿੰਗ ਜੋ ਕਿ ਪਾਰਟੀ ਦੇ ਟਕਸਾਲੀ ਆਗੂ ਤੇ ਸ਼ਹਿਰੀ ਜਥੇ ਦੇ ਸਕੱਤਰ ਜਨਰਲ ਜਥੇ: ਪੂਰਨ ਸਿੰਘ ਮੱਤੇਵਾਲ ਦੀ ਅਗਵਾਈ ਹੇਠ ਕੌਂਸਲਰ ਮਨਮੋਹਨ ਸਿੰਘ ਟੀਟੂ ਦੇ ਦਫਤਰ ਵਿਚ ਹੋਈ। ਇਸ ਮੀਟਿੰਗ ਦੌਰਾਨ ਅਕਾਲੀ ਜਥੇ ਦੇ ਸਮੂਹ ਕੌਂਸਲਰ, ਸਰਕਲ ਪ੍ਰਧਾਨ ਤੇ ਅਹੁਦੇਦਾਰ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇ:ਪੂਰਨ ਸਿੰਘ ਮੱਤੇਵਾਲ ਵਲੋਂ ਕਿਹਾ ਕਿ ਬੀਤੇ ਦਿਨੀ ਪੰਜਾਬ ਵਿਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਨਾਲ ਸਮੂਚੇ ਸਿੱਖ ਜਗਤ ਨੂੰ ਝਿਜੋੜਿਆ ਹੈ ਤੇ ਇਸ ਦੌਰਾਨ ਕੂਝ ਸ਼ਰਾਰਤੀ ਤੇ ਸਮਾਜ ਵਿਰੋਧੀ ਅਨਸਰਾਂ ਵਲੋਂ ਪੰਜਾਬ ਦੇ ਹਲਾਤਾਂ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਦੌਰਾਨ ਪਾਰਟੀ ਖਿਲਾਫ ਹੋਏ ਗੁੰਮਰਾਹਕੁਨ ਪ੍ਰਚਾਰ ਕਰਕੇ ਕਈ ਸੀਨਅਰ ਅਕਾਲੀ ਆਗੂਆਂ ਵਲੋਂ ਪਾਰਟੀ ਨੂੰ ਅਲਵਿਦਾ ਕਿਹਾ ਉਨ੍ਹਾਂ ਸਮੂਹ ਅਲਵਿਦਾ ਕਹਿਣ ਵਾਲੇ ਆਗੂਆਂ ਨੂੰ ਮੁੜ ਘਰ ਵਾਪਸੀ ਦੀ ਅਪੀਲ ਕਰਦਿਆਂ ਜਥੇ ਨੂੰ ਇਕ ਮੁੱਠ ਹੋਣ ਦਾ ਸੰਦੇਸ਼ ਦਿੱਤਾ ਤੇ ਸਰਕਾਰ ਵਲੋਂ ਪੰਜਾਬ ਦੇ ਵਿਗੜੇ ਹਲਾਤਾਂ ਤੇ ਕਾਬੂ ਪਾਉਨਣ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਂਣ ਲਈ ਸ:ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਜਲਦੀ ਹੀ ਅੰਮ੍ਰਿਤਸਰ ਸ਼ਹਿਰੀ ਦੇ ਸਮੂਹ ਅਹੁਦੇਦਾਰਾਂ ਦੀ ਇਕ ਜਰੂਰੀ ਮੀਟਿੰਗ ਬੁਲਾ ਕੇ ਇਕ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ। ਜਿਸ ਇਸ ਇਕੱਤਰਤਾ ਦੌਰਾਨ ਸਮੂਚੇ ਜਥੇ ਵਲੋਂ ਸਰਵਸੰਮਤੀ ਨਾਲ ਕੌਸਲਰ ਮਨਮੋਹਨ ਸਿੰਘ ਟੀਟੂ ਦੇ ਦਫਤਰ ਨੂੰ ਆਰਜੀ ਤੌਰ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਦਫਤਰ ਵਜੋਂ ਵਰਤ ਦਾ ਫੈਸਲਾ ਕੀਤਾ ਤੇ ਸਮੂਹ ਅਹੁਦੇਦਾਰਾਂ ਵਲੋਂ ਪਾਰਟੀ ਹਾਈ ਕਮਾਨ ਨੂੰ ਜਿਲ੍ਹੇ ਦਾ ਪ੍ਰਧਾਨ ਦੇ ਅਹੁਦੇ ਤੇ ਜਲਦੀ ਤੋਂ ਜਲਦੀ ਨਿਯੂਕਤੀ ਕਰਨ ਦੀ ਅਪੀਲ ਕੀਤੀ। ਇਸ ਇਕੱਤਰਤਾ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਹੋਰਨਾ ਤੋਂ ਇਲਾਵਾ ਮਨਮੋਹਨ ਸਿੰਘ ਟੀਟੂ ਕੌਸਲਰ, ਸੁਰਿੰਦਰ ਸਿੰਘ ਸੁਲਤਾਨਵਿੰਡ ਕੌਂਸਲਰ, ਵਿੱਕੀ ਚੀਦਾ ਪ੍ਰਧਾਨ ਐਸੀ.ਵਿੰਡ, ਮਨਜੀਤ ਸਿੰਘ ਮੰਜਲ, ਸੁਰਜੀਤ ਸਿੰਘ ਸੰਧੂੀ ਮੀਤ ਪ੍ਰਧਾਨ, ਅਮਰੀਕ ਸਿੰਘ ਲਾਲੀ, ਨੇ ਸੰਬੋਧਨ ਕੀਤਾ ਇਸ ਮੌਕੇ ਸ਼ਾਮਿਲ ਹੋਰਨਾ ਆਗੂਆਂ ਵਿਚ ਸ਼ਮਸ਼ੇਰ ਸਿੰਘ ਸ਼ੇਰਾ, ਪਵਨ ਖਜੂਰੀਆਂ, ਅਮਰੀਕ ਸਿੰਘ ਲਾਲੀ ਕੌਂਸਲਰ, ਪ੍ਰਿਤਪਾਲ ਸਿੰਘ ਲਾਲੀ, ਮੁਖਤਿਆਰ ਸਿੰਘ ਖਾਲਸਾ, ਦਿਲਬਾਗ ਸਿੰਘ, ਅਮਰਬੀਰ ਸਿੰਘ ਢੋਡ, ਕਰਨਬੀਰ ਸਿੰਘ ਸ਼ਾਮ ਸਾਰੇ ਕੌਂਸਲਰ, ਡਾ:ਸੰਜੀਵ ਅਰੋੜਾ, ਗੁਰਮਖ ਸਿੰਘ ਖਾਲਸਾ, ਜਸਬੀਰ ਸਿੰਘ ਖਾਲਸਾ, ਮਹਾਂਬੀਰ ਸਿੰਘ ਸੁਲਤਾਨਵਿੰਡ, ਸ਼ਾਮ ਲਾਲ ਸਕੱਤਰ ਸ:ਬੁਲਾਰੀਆ, ਗੁਰਦਿਆਲ ਸਿੰਘ ਹੁੰਦਲ, ਪ੍ਰਮਜੀਤ ਸਿੰਘ ਵਾਰਡ ਪ੍ਰਧਾਨ, ਰਜਿੰਦਰ ਸਿੰਘ ਬਿੱਟੂ ਜਰਨਲ ਸਕੱਤਰ ਸ਼ਹਿਰੀ, ਬਲਬੀਰ ਸਿੰਘ ਬਾਬਾ, ਸੁਰਜੀਤ ਸਿੰਘ ਗਿੱਲ, ਗੁਰਮਖਬੀਰ ਸਿੰਘ, ਸਰਪੰਚ ਜਗਮਲ ਸਿੰਘ, ਡਾ:ਤਰਸੇਮ ਸਿੰਘ, ਗੁਰਪ੍ਰਤਾਪ ਸਿੰਘ ਸੋਨੂ, ਹਰਜੀਤ ਸਿੰਘ ਪੰਨੂ, ਬਲਵਿੰਦਰ ਸਿੰਘ, ਸਤਨਾਮ ਸਿੰਘ ਟੀਟਾ, ਸਵਿੰਦਰ ਸਿੰਘ ਵਸੀਕਾ, ਨਵਜੀਤ ਸਿੰਘ ਲੱਕੀ ਆਦਿ ਆਗੂ ਮੌਜੂਦ ਸਨ।