Tuesday, April 28, 2026

 ਬੀ.ਐਸ.ਐਫ 87 ਬਟਾਲੀਅਨ ਵੱਲੋ ਸਰਹੱਦ ਤੋਂ 15 ਕਰੋੜ ਦੀ ਹੈਰੋਇਨ ਤੇ 1 ਪਸਤੌਲ ਬਰਾਮਦ

PPN0411201501

ਪੱਟੀ, 4 ਨਵਬਰ (ਅਵਤਾਰ ਸਿਘ ਢਿਲੋਂ, ਰਣਜੀਤ ਮਾਹਲਾ, ਹਰਦਿਆਲ ਭੈਣੀ, ਸੰਨੀ ਅਮਰਕੋਟ)- ਬੀ.ਐਸ.ਐਫ ਦੀ 87 ਬਟਾਲੀਅਨ ਵੱਲੋ ਗੁਪਤ ਸੂਚਨਾ ਦੇ ਅਧਾਰ ‘ਤੇ ਫਿਰੋਜਪੁਰ ਸੈਕਟਰ ਦੀ ਸਰਹੱਦੀ ਰੂਪਵਾਲਾ ਪੋਸਟ ਨੇੜਿਓਂ ਦੁਪਹਿਰ 3 ਪੈਕਿਟ ਹੈਰੋਇਨ, 1 ਪਿਸਟਲ ਤੇ 14 ਰਾਉਂਡ ਬਰਾਮਦ ਕੀਤੇ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਅਮਰਕੋਟ ਵਿਖੇ ਤਾਇਨਾਤ ਬੀ.ਐਸ.ਐਫ ਦੀ 87ਵੀਂ ਬਟਾਲੀਅਨ ਦੇ ਜਵਾਨਾਂ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਜਦੋ ਭਾਲ ਕੀਤੀ ਤਾਂ ਉਹਨਾਂ ਨੂੰ ਨੂਰਵਾਲਾ ਪੋਸਟ ਨੇੜਿਓਂ ਦੁਪਹਿਰ 3 ਪੈਕਿਟ ਹੈਰੋਇਨ, 1 ਪਿਸਟਲ ਤੇ 14 ਰਾਉਂਡ ਬਰਾਮਦ ਹੋਏ।ਇਹ ਖੇਪ ਰਾਤ ਸਮੇ ਪਾਕਿ ਤਸਕਰਾਂ ਨੇ ਭਾਰਤ ਭੇਜੀ ਸੀ, ਜਿਸ ਦੀ ਗੁੱਪਤ ਸੂਚਨਾ ਬੀ.ਐਸ.ਐਫ ਨੂੰ ਮਿਲੀ।ਫੜੀ ਗਈ ਹੈਰੋਇਨ ਦੀ ਅਤਰਰਾਸ਼ਟਰੀ ਬਜਾਰ ਵਿਚ 15 ਕਰੋੜ ਰਪਏ ਦੱਸੀ ਜਾ ਰਹੀ ਹੈ।
ਇਸ ਬਰਾਮਦਗੀ ਸਬੰਧੀ ਬੀ.ਐਸ.ਐਫ ਹੈਡਕਵਾਟਰ ਦੇ ਡੀ.ਆਈ.ਜੀ ਸ੍ਰੀ ਆਰ.ਕੇ ਥਾਪਾ ਨੇ ਦੱਸਿਆ ਕਿ ਝੋਨੇ ਦੀ ਕਟਾਈ ਅਤੇ ਫਸਲਾਂ ਦੇ ਸੀਜ਼ਨ ਨੂੰ ਦੇਖਦਿਆਂ ਬੀ.ਐਸ.ਐਫ ਫਰੰਟੀਅਰ ਦੇ ਆਈ.ਜੀ ਸ਼੍ਰੀ ਅਨਿਲ ਪਾਲੀਵਾਲ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ ਦੇਸ਼ ਵਿਰੋਧੀ ਕਰਵਾਈਆਂ ਅਤੇ ਤਸਕਰਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਸਖਤ ਚੋਕਸੀ ਵਰਤੀ ਜਾ ਰਹੀ ਹੈ।ਉਨਾਂ ਕਿਹਾ ਕਿ ਇਸੇ ਦਾ ਨਤੀਜਾ ਹੈ ਕਿ ਬੀ.ਐਸ.ਐਫ ਨੂੰ ਸਰਹੱਦ ‘ਤੇ ਨਸ਼ਾ ਸਮੱਗਲਿੰਗ ਦੀਆਂ ਘਟਨਾਵਾਂ ਰੋਕਣ ਵਿੱਚ ਸਫਲਤਾ ਮਿਲ ਰਹੀ ਹੈ।ਉਨਾਂ ਕਿਹਾ 2015 ਦੌਰਾਨ ਅੱਜ ਦੀ ਬਰਾਮਦਗੀ ਸਮੇਤ ਕੁੱਲ 294.153 ਕਿਲੋਗ੍ਰਾਮ ਹੈਰਇਨ, 30.500 ਗ੍ਰਾਮ ਅਫੀਮ ਅਤੇ 14 ਪਿਸਤੌਲ ਬਰਾਮਦ ਕੀਤੇ ਜਾ ਚੁੱਕੇ ਹਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply