Wednesday, March 18, 2026

ਸੀ. ਕੇ. ਡੀ ਇਸਟੀਟਿਉੁਟ ਆਫ਼ ਮੈਨਜਮੈਂਟ ਐਂਡ ਟੈਕਨਾਲੋਜੀ ਵਿਖੇ ਹੁਨਰ-2015 ਕਰਵਾਇਆ

ਅੰਮ੍ਰਿਤਸਰ, 4 ਨਵੰਬਰ (ਜਗਦੀਪ ਸਿੰਘ ਸੱਗੂ)- ਚੀਫ ਖਾਲਸਾ ਦੀਵਾਨ ਸੀ. ਕੇ. ਡੀ ਇਸਟੀਟਿਉਟ ਆਫ਼ ਮੈਨਜਮੈਂਟ ਅੇਡ ਟੈਕਨਾਲੋਜੀ ਦੇ ਤਰਨ- ਤਾਰਨ ਕੈਪਸ਼ ਵਿਖੇ ਹੁਨਰ-2015 ਆਯੋਜ਼ਿਤ ਕੀਤਾ ਗਿਆ।ਹੁਨਰ-2015 ਪ੍ਰੋਗਰਾਮ ਵਿੱਚ ਪੰਜਾਬ ਦੇ ਵੱਖ- ਵੱਖ ਹਿੱਸਿਆ ਤੋ ਲਗ਼ਭਗ 1200 ਵਿਦਿਆਰਥੀਆਂ ਨੇ ਹਿੱਸਾ ਲਿਆ।ਹੁਨਰ-2015 ਪ੍ਰੋਗਰਾਮ ਵਿੱਚ ਸਾਹਿਤਕ, ਸੱਭਿਆਚਾਰਕ ਅਤੇ ਕਲਾ ਸੰਬਧੀ 21 ਮੁਕਾਬਲੇ ਕਰਵਾਏ ਗਏ । ਇਹਨਾ ਪ੍ਰਤੀਯੋਗਤਾਵਾ ਵਿੱਚ ਵਟਸ ਯੂਅਰ ਸਟੋਰੀ, ਜਸਟ ਟੂ ਮਿਨਟ, ਰੰਗੋਲੀ, ਲੇਖ ਰਚਨਾ, ਕੁਇੱਜ਼, ਪੋਸਟਰ ਮੈਕਿੰਗ, ਕਾਰਟੂਨਿੰਗ, ਫੈਸ ਪੇਟਿੰਗ, ਪੇਪਰ ਰੀਡੀਗ, ਵਰਕਿੰਗ ਮਾਡਲ, ਲੋਕ ਗੀਤ, ਮਹਿੰਦੀ, ਬਿਜ਼ਨਸ ਪਲਾਨ, ਸਲਾਦ ਮੈਕਿੰਗ, ਪਾਵਰ ਪੁਆਇੰਟ ਪ੍ਰੈਜਨਟੇਸਨ, ਫੈਸੀ ਡਰੈਸ ਆਦਿ ਸਾਮਿਲ ਸਨ।ਇਸ ਪ੍ਰਤੀਯੋਗਤਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਪ੍ਰਤੀਭਾ ਨੂੰ ਪਛਾਣਦੇ ਹੋਏ ਉਹਨਾ ਨੂੰ ਆਪਣੀ ਕਲਾ ਨੂੰ ਹਰ ਪੱਖੋ ਨਿਖਾਰਣ ਲਈ ਉਤਸ਼ਾਹਿਤ ਕਰਨਾ ਸੀ। ਇਸ ਪ੍ਰਤੀਯੋਗਤਾ ਦੀ ਅੰਤਰ ਸਕੂਲ ਕੈਟੇਗਿਰੀ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਗੌਲਡਨ ਐਵਨਿਊ ਅੰਮ੍ਰਿਤਸਰ ਓਵਰਆਲ ਟ੍ਰਾਫੀ ਤੇ ਕਬਜ਼ਾ ਕੀਤਾ।ਅੰਤਰ ਕਾਲਜ਼ ਕੈਟੇਗਿਰੀ ਵਿੱਚ ਚੀਫ ਖਾਲਸਾ ਦੀਵਾਨ ਸੀ. ਕੇ. ਡੀ ਇਸਟੀਟਿਉਟ ਆਫ਼ ਮੈਨਜਮੈਂਟ ਅੇਡ ਟੈਕਨਾਲੋਜੀ, ਅੰਮ੍ਰਿਤਸਰ ਨੇ ਓਵਰਆਲ ਟ੍ਰਾਫੀ ਤੇ ਕਬਜ਼ਾ ਕੀਤਾ । ਇਸ ਮੋਕੇ ਤੇ ਮੁੱਖ ਮਹਿਮਾਨ ਚਰਨਜੀਤ ਸਿੰਘ ਚੱਡਾ ਪ੍ਰਧਾਨ ਚੀਫ ਖਾਲਸਾ ਦੀਵਾਨ ਨੇ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ।
ਮੁੱਖ ਮਹਿਮਾਨ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਖੇਡ ਭਾਵਨਾ ਦੀ ਸਲਾਘਾ ਕੀਤੀ ।ਉਹਨਾਂ ਨੇ ਵਿਦਿਆਰਥੀਆਂ ਨੂੰ ਗੁਰਬਾਣੀ ਨਾਲ ਜੁੜਨ ਅਤੇ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਲਈ ਪ੍ਰੇਰਿਤ ਕੀਤਾ।ੲਸ ਮੋਕੇ ਤੇ ਸ਼ ਨਰਿਦਰ ਸਿੰਘ, ਆਨਰੇਰੀ ਸੇਕੇਰੇਟਰੀ, ਸ਼. ਹਰਜੀਤ ਸਿੰਘ ਅਤੇ ਡਾ. ਏ. ਐਸ ਮਾਹਲ ਵੀ ਮੌਜੂਦ ਸਨ।ਸੀ. ਕੇ. ਡੀ ਇਸਟੀਟਿਉਟ ਆਫ਼ ਮੈਨਜਮੈਂਟ ਅਡ ਟੈਕਨਾਲੋਜੀ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਅਜਿਹੀਆਂ ਕਲਾਤਮਕ ਸਰਗਰਮੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਪ੍ਰੇਰਿਤ ਕੀਤਾ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply