Saturday, August 15, 2026

ਰਜਵਾਹੇ ‘ਚ ਪਿਆ ਪਾੜ, ਖੇਤਾਂ ਵਿਚ ਭਰਿਆ ਪਾਣੀ

PPN0411201503

ਸੰਦੌੜ, ਨਥਾਣਾ,4 ਨਵੰਬਰ (ਹਰਮਿੰਦਰ ਸਿੰਘ ਭੱਟ, ਗੁਰ ਜੀਵਨ ਸਿੱਧੂ)- ਅੱਜ ਸਵੱਖਤੇ ਹੀ ਢਿਪਾਲੀ ਰਜਵਾਹਾ ‘ਚ ਨਥਾਣਾ ਕਸਬੇ ਨੇੜੇ ਟੁੁੱਟਣ ਨਾਲ ਖੇਤਾਂ ਵਿਚ ਕਾਫ਼ੀ ਪਾਣੀ ਭਰ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਇੰਨੀ ਦਿਨੀਂ ਨਹਿਰੀ ਪਾਣੀ ਦੀ ਮੰਗ ਘੱਟ ਹੋ ਜਾਣ ਕਰ ਕੇ ਇਸ ਰਜਵਾਹੇ ਦੇ ਪਿਛਲੇ ਮੋਘੇ ਬੰਦ ਹੋ ਜਾਣ ਕਰਕੇ ਰਜਵਾਹੇ ਵਿਚ ਪਾਣੀ ਦਾ ਬਹਾਅ ਵੱਧ ਜਾਣ ‘ਤੇ ਰਜਵਾਹਾ ਉਪਰ ਦੀ ਉੱਛਲਣ ਲੱਗ ਪਿਆ, ਜਿਸ ਕਾਰਨ ਰਜਵਾਹੇ ਵਿਚ ਖ਼ਾਰ ਪੈ ਕੇ ਇਹ ਪਾੜ 10 ਫੁੱਟ ਚੌੜਾ ਹੋ ਗਿਆ। ਜਿਸ ਕਰਕੇ ਕਈ ਖੇਤਾਂ ਵਿਚ ਪਾਣੀ ਭਰ ਗਿਆ, ਜੋ ਕਿਸਾਨਾਂ ਨੇ ਆਪਣੇ ਖੇਤ ਕਣਕ ਬੀਜਣ ਲਈ ਤਿਆਰ ਕੀਤੇ ਹੋਏ ਸਨ। ਕਿਸਾਨਾਂ ਨੇ ਦੱਸਿਆ ਕਿ ਪਾਣੀ ਭਰ ਜਾਣ ਕਾਰਨ ਹੁਣ ਕਣਕ ਦੀ ਬਿਜਾਈ ਕਾਫ਼ੀ ਪਛੜ ਜਾਵੇਗੀ। ਉਨਾਂ ਕਹਾ ਕਿ ਰਜਵਾਹਾ ਸਵੇਰ 5 ਵਜੇ ਦਾ ਟੁੱਟਿਆ ਹੋਇਆ ਹੈ, ਪਰ 11 ਵਜੇ ਤੱਕ ਕੋਈ ਵੀ ਸਬੰਧਿਤ ਮਹਿਕਮੇ ਦੇ ਅਧਿਕਾਰੀ ਨੇ ਸਾਰ ਨਹੀਂ ਲਈ।ਰਜਵਾਹਾ ਟੁੱਟਣ ਦਾ ਕਾਰਨ ਸਾਫ-ਸਫਾਈ ਨਾ ਹੋਣਾ ਦੱਸਿਆ ਵੀ ਦੱਸਿਆ ਜਾ ਰਿਹਾ ਹੈ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply