
ਜੰਡਿਆਲਾ ਗੁਰੂ, 23 ਅਪ੍ਰੈਲ (ਹਰਿੰਦਰਪਾਲ ਸਿੰਘ)- ਇੰਜ. ਐਸ.ਕੇ ਪੁੰਜ, ਚੇਅਰਮੈਨ ਤੇ ਐਮ. ਡੀ. ਸ੍ਰੀਮਤੀ ਤ੍ਰਿਪਤਾ ਪੁੰਜ ਦੀ ਯੋਗ ਰਹਿਨੁਮਾਈ ਹੇਠ ਚਲ ਰਹੇ ਕੈਪਸ ਸ੍ਰੀ ਸਾਂਈ ਗਰੁੱਪ ਆਫ ਇੰਸਟੀਚਿਊਟਸ ਮਾਨਾਂਵਾਲਾ ਵਿੱਖੇ ਪੁੱਜੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਆਪਣੀ ਪੰਜਾਬੀ ਫਿਲਮ ‘ਜੱਟ ਜੇਮਸ ਬਾਂਡ’ ਰਾਹੀਂ ਮੁੜ ਸਰੋਤਿਆ ਦੀ ਕਚਹਿਰੀ ਵਿਚ ਹਾਜਰ ਹੋ ਰਹੇ ਹਨ ਦਾ ਕਾਲਜ ਦੇ ਸੀ.ਏ.ਓ ਸ੍ਰੀ ਰਾਮ ਲੁਭਾਇਆ ਤੇ ਡੀਨ ਸਟੂਡੈਂਟ ਅਫੇਅਰਸ ਡਾ. ਐਚ.ਐਸ. ਰਾਓ ਨੇ ਨਿੱਘਾ ਸਵਾਗਤ ਕੀਤਾ।ਗਿੱਪੀ ਗਰੇਵਾਲ ਨੇ 25 ਅਪ੍ਰੈਲ 2014 ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ ‘ਜੱਟ ਜੇਮਸ ਬਾਂਡ’ ਦਾ ਜਰੀਨ ਖਾਨ, ਅਵਤਾਰ ਗਿੱਲ ਤੇ ਹੋਰ ਕਲਾਕਾਰਾਂ ਨੇ ਆਪੋ ਆਪਣੇ ਅੰਦਾਜ਼ ‘ਚ ਫਿਲਮ ਦਾ ਪ੍ਰਚਾਰ ਕੀਤਾ।ਸੀ.ਏ.ਓ ਸੀ੍ਰ ਰਾਮ ਲੁਭਾਇਆ, ਡਾ. ਐਚ.ਐਸ.ਰਾਓ, ਡਾ. ਨਿਰਮਲ ਸਿੰਘ ਤੇ ਡਾ. ਸੰਜੇ ਬਹਿਲ, ਡਾਇਰੈਕਟਰ ਜਨਰਲ ਸ੍ਰੀ.ਐਨ.ਐਲ ਅਰੋੜਾ, ਪ੍ਰਿੰਸੀਪਲ ਸ੍ਰੀ.ਆਰ.ਕੇ ਹਾਂਡਾ, ਸ਼੍ਰੀ. ਐਨ.ਕੇ ਸ਼ਰਮਾ ਨੇ ਸ਼ਾਨਦਾਰ ਸਨਮਾਨ ਚਿੰਨ੍ਹ ਭੇਂਟ ਕਰਕੇ ਗਾਇਕ ਗਿੱਪੀ ਗਰੇਵਾਲ, ਜਰੀਨ ਖਾਨ ਤੇ ਹੋਰ ਕਲਾਕਾਰਾਂ ਨੂੰ ਸਨਮਾਨਿਤ ਕੀਤਾ।ਇਸ ਮੋਕੇ ਤੇ ਚਮਨ ਲਾਲ ਰਜਿਸਟਰਾਰ, ਸ਼ੁਸ਼ੀਲ ਕੁਮਾਰ ਤੇ ਮੁਕੇਸ਼ ਲਵਲੀ ਵਿਸ਼ੇਸ਼ ਤੋਰ ਤੇ ਮੋਜੂਦ ਸਨ।
Check Also
ਰਾਜਪਾਲ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਵਲੋਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ
ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ …
Punjab Post Daily Online Newspaper & Print Media