Sunday, June 14, 2026

ਸ਼ਹਿਰ ਵਿੱਚ ਕੂੜੇ ਦੇ ਢੇਰ ਦਿਸਣ ‘ਤੇ ਨਗਰ ਨਿਗਮ ਦੇ ਟੋਲ ਫਰੀ ਨੰਬਰ ‘1800-180-2103’ ‘ਤੇ ਕਰੋ ਫੋਨ

Bakshi Ram Arora Mayorਅੰਮ੍ਰਿਤਸਰ, 4 ਨਵੰਬਰ (ਗੁਰਪ੍ਰੀਤ ਸਿੰਘ) – ਸਵੱਛ ਭਾਰਤ ਮੁਹਿੰਮ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਲਈ ਨਗਰ ਨਿਗਮ ਅੰਮ੍ਰਿਤਸਰ ਨੇ ਕਮਰ ਕੱਸ ਲਈ ਹੈ ਜਿਸ ਤਹਿਤ ਸ਼ਹਿਰ ਨੂੰ ਪੰਜ ਜ਼ੋਨਾਂ ਵਿਚ ਵੰਡ ਕੇ ਇਕ ਟੋਲ ਫਰੀ ਨੰਬਰ ਜਾਰੀ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਨੇ ਦੱਸਿਆ ਕਿ ਸ਼ਹਿਰ ਨੂੰ ਕੂੜਾ ਮੁਕਤ ਕਰਨ ਦੇ ਮਕਸਦ ਨਾਲ ਇਕ ਟੋਲ ਫਰੀ ਨੰਬਰ ‘1800-180-2103’ ਜਾਰੀ ਕੀਤਾ ਗਿਆ ਹੈ, ਜਿਸ ਉਤੇ ਸ਼ਿਕਾਇਤ ਕਰਨ ‘ਤੇ ਤੁਰੰਤ ਕੂੜਾ ਚੁੱਕਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਕ ਕਰਮਚਾਰੀ ਪੱਕੇ ਤੌਰ ‘ਤੇ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਸ਼ਿਕਾਇਤਾਂ ਨੋਟ ਕਰੇਗਾ ਅਤੇ ਉਹ ਸਬੰਧਤ ਸੈਨੇਟਰੀ ਇੰਸਪੈਕਟਰਾਂ ਨੂੰ ਇਸ ਦੀ ਰਿਪੋਰਟ ਦੇਵੇਗਾ। ਸੈਨੇਟਰੀ ਇੰਸਪੈਕਟਰ ਇਕ ਦਿਨ ਦੇ ਅੰਦਰ ਉਸ ਕੂੜੇ ਦੇ ਢੇਰ ਨੂੰ ਚੁਕਵਾਉਣ ਦਾ ਪ੍ਰਬੰਧ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰਣਾਲੀ ਨੂੰ ਕਾਮਯਾਬ ਕਰਨ ਲਈ ਸ਼ਹਿਰ ਨੂੰ ਪੰਜ ਜ਼ੋਨਾਂ (ਹਲਕਿਆਂ) ਵਿਚ ਵੰਡ ਕੇ ਉਨ੍ਹਾਂ ਦਾ ਜ਼ਿੰਮਾ ਚੀਫ ਸੈਨੇਟਰੀ ਇੰਸਪੈਕਟਰਾਂ ਨੂੰ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਉੱਤਰੀ ਹਲਕੇ ਦੀ ਕਮਾਨ ਚੀਫ ਸੈਨੇਟਰੀ ਇੰਸਪੈਕਟਰ ਗੁਰਬੰਸ ਸਿੰਘ, ਦੱਖਣੀ ਦੀ ਰਾਕੇਸ਼ ਮਰਵਾਹਾ, ਪੂਰਬੀ ਦੀ ਚੰਚਲ ਸਿੰਘ, ਕੇਂਦਰੀ ਦੀ ਅਮਰ ਸਿੰਘ ਅਤੇ ਪੱਛਮੀ ਦੀ ਜਗਦੀਪ ਸਿੰਘ ਨੂੰ ਸੌਂਪੀ ਗਈ ਹੈ।ਉਨ੍ਹਾਂ ਦੱਸਿਆ ਕਿ ਇਹ ਅਧਿਕਾਰੀ ਆਪਣੀ ਰਿਪੋਰਟ ਸਿਹਤ ਅਫ਼ਸਰ ਡਾ. ਰਾਜੂ ਚੌਹਾਨ ਨੂੰ ਦੇਣਗੇ, ਜੋ ਕਿ ਇਸ ਸਾਰੀ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ।ਉਨ੍ਹਾਂ ਕਿਹਾ ਕਿ ਜਿਥੇ ਵੀ ਮਸ਼ੀਨਰੀ ਜਾਂ ਵਾਹਨਾਂ ਦੀ ਲੋੜ ਹੋਵੇਗੀ, ਇਹ ਅਧਿਕਾਰੀ ਉਸ ਨੂੰ ਪੂਰਾ ਕਰਨਗੇ।ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜੀਅ-ਤੋੜ ਯਤਨ ਕੀਤੇ ਜਾਣਗੇ ਅਤੇ ਇਸ ਕੰਮ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਤੇ ਵੀ ਕੂੜੇ ਦੇ ਢੇਰ ਨਜ਼ਰ ਆਉਣ ਤਾਂ ਉਹ ਇਸ ਟੋਲ ਫਰੀ ਨੰਬਰ ‘ਤੇ ਸੰਪਰਕ ਕਰਕੇ ਆਪਣੀ ਸ਼ਿਕਾਇਤ ਲਿਖਵਾ ਸਕਦੇ ਹਨ, ਜਿਸ ਦਾ ਨਿਪਟਾਰਾ ਤੁਰੰਤ ਕੀਤਾ ਜਾਵੇਗਾ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply