Wednesday, November 4, 2026

ਗੁਰੁ ਨਾਨਕ ਦੇਵ ਯੂਨੀਵਰਸਿਟੀ ਕਾਲਜ਼ ਪੱਟੀ ਵਿਖੇ ਵਾਤਾਵਰਣ ਦੀ ਸ਼ੁਧਤਾ ਪੌਦੇ ਲਗਾਏ

PPN0411201512

ਪੱਟੀ, 4 ਨਵੰਬਰ (ਅਵਤਾਰ ਸਿੰਘ)- ਗੁਰੁ ਨਾਨਕ ਦੇਵ ਯੂਨੀਵਰਸਿਟੀ ਕਾਲਜ਼ ਪੱਟੀ ਵਿਖੇ ਵਾਤਾਵਰਣ ਦੀ ਸ਼ੁਧਤਾ ਲਈ ਡਾ. ਆਰ. ਕੇ . ਮਹਾਜਨ ਡੀਨ ਕਾਲਜ਼ ਵਿਕਾਸ ਕੋਸ਼ਲ ਨੇ ਕਾਲਜ਼ ਕੈਂਪਸ ਵਿਚ ਪੌਦੇ ਲਗਾਏ। ਇਸ ਮੌਕੇ ਡੀਨ ਡਾ. ਮਹਾਜਨ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਕਰਨਾ ਸਾਡਾ ਫਰਜ਼ ਹੈ । ਅਜ ਗੋਲਬਲ ਵਾਰਮਿੰਗ ਕਾਰਨ ਤਾਪਮਾਨ ਵਿਗੜ ਰਿਹਾ ਹੈ, ਜਿਸ ਦੀ ਸੰਭਾਲ ਕਰਨ ਲਈ ਸਾਨੂੰ ਇਕ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ। ਤਾਂ ਆਉਣ ਵਾਲੀ ਪੀੜੀ ਨੂੰ ਸਹੀ ਵਾਤਾਵਰਣ ਤੇ ਸ਼ੁਧਤਾ ਭਰੀ ਹਵਾ ਮਿਲ ਸਕੇ। ਇਸ ਮੋਕੇ ਕਾਲਜ਼ ਦੇ ਪ੍ਰਿੰ: ਰਜਿੰਦਰ ਮਰਵਾਹਾ ਨੇ ਕਿਹਾ ਕਿ ਅਜੋਕੇ ਸਮੇਂ ਦੀ ਮੰਗ ਹੈ ਕਿ ਹਰੇਕ ਵਿਅਕਤੀ ਸੁਖ ਭਰੀ ਜਿੰਦਗੀ ਬਤੀਤ ਕਰੇ, ਇਸ ਲਈ ਪੌਦੇ ਲਗਾਉ ਤੇ ਜੀਵਨ ਸੁੱਖੀ ਬਤੀਤ ਕਰੋ। ਇਸ ਮੌਕੇ ਸੰਦੀਪ ਹਾਂਡਾ, ਹੇਮਰਾਜ, ਹੈਪੀ, ਜਸਦੇਵ ਸਿੰਘ ਤੇ ਸਮੂਹ ਸਟਾਫ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply