Friday, April 24, 2026

ਪੱਤਰਕਾਰਾਂ ਨੂੰ ਸੁਖਬੀਰ ਬਾਦਲ ਕੋਲ ਜਾਣ ਤੋਂ ਰੋਕਦੇ ਰਹੇ ਪੁਲਿਸ ਅਧਿਕਾਰੀ

ਚੌਂਕ ਮਹਿਤਾ, 4 ਨਵੰਬਰ (ਜੋਗਿੰਦਰ ਸਿੰਘ ਮਾਣਾ)- ਅੱਜ ਦਮਦਮੀ ਟਕਸਾਲ ਪੁੱਜੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਮੀਡੀਆ ਤੋਂ ਦੂਰੀ ਬਣਾਈ ਰੱਖਦੇ ਦਿਖਾਈ ਦਿੱਤੇ।ਪੱਤਰਕਾਰਾਂ ਵੱਲੋਂ ਵਾਰ ਵਾਰ ਕਹੇ ਜਾਣ ਦੇ ਬਾਵਜੂਦ ਵੀ ਪੁਲਿਸ ਨੇ ਪ੍ਰੈੱਸ ਨੂੰ ਸ੍ਰ.ਬਾਦਲ ਕੋਲ ਜਾਣ ਤੋਂ ਰੋਕੀ ਰੱਖਿਆ।ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸੂਖਬੀਰ ਬਾਦਲ ਦੇ ਹੁਕਮਾਂ ਅਨੁਸਾਰ ਪੱਤਰਕਾਰਾਂ ਨੂੰ ਅੱਗੇ ਨਹੀ ਜਾਣ ਦਿੱਤਾ ਜਾਵੇਗਾ।ਉਨਾ੍ਹ ਜਗਾ੍ਹ ਜਗਾ੍ਹ ਤੇ ਪੱਤਰਕਾਰਾਂ ਨੂੰ ਘੇਰਾ ਪਾ ਕੇ ਖੜੀ ਰਹੀ।ਜਿਸ ਕਾਰਨ ਸਮੁੱਚੀ ਪ੍ਰੈੱਸ ‘ਚ ਸ੍ਰ. ਬਾਦਲ ਦੇ ਇਸ ਰਵੱਈਆ ਪ੍ਰਤੀ ਭਾਰੀ ਰੋਸ ਪਾਇਆ ਗਿਆ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply