
ਪੱਟੀ/ਝਬਾਲ 23 ਅਪ੍ਰੈਲ (ਰਾਣਾ)- ਪਿਛਲੇ ਸਮੇ ਤੋਂ ਅੱਡਾ ਅਮਰਕੋਟ ਵਿਖੇ ਟੈਲੀਕਾਮ ਦੀ ਦੁਕਾਨ ਆਈਡੀਆ ਕੰਪਨੀ ਨਾਲ ਜੁੜ ਕੇ ਕਰ ਰਹੇ ਬਲਬੀਰ ਸਿੰਘ ਦੀ ਅਚਾਨਕ ਮੌਤ ਹੋਣ ਤੇ ਆਈਡੀਆ ਕੰਪਨੀ ਵੱਲੋ ਉਸ ਦੇ ਪ੍ਰੀਵਾਰਕ ਮੈਬਰਾਂ ਨੂੰ 2 ਲੱਖ ਦਾ ਚੈਕ ਦਿੱਤਾ ਗਿਆ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕੰਪਨੀ ਦੇ ਜੈਡ.ਪੀ.ਐਮ ਨਵਪ੍ਰੀਤ ਸਿੰਘ, ਏ.ਐਸ.ਐਮ ਰੋਹਨ ਬੱਸੀ ਨੇ ਦੱਸਿਆ ਕਿ ਟੈਲੀਕੌਮ ਦੁਕਾਨਦਾਰਾਂ ਨੂੰ ਵੱਖ-ਵੱਖ ਕੈਟਾਗਿਰੀ ਦਿੱਤੀ ਜਾਂਦੀ ਹੈ।ਜਿਸ ਤਰ੍ਹਾਂ ਰਾਜਨ ਟੈਲੀਕੌਮ ਅਮਰਕੋਟ ਡਾਇਮੰਡ ਕਲੱਬ ਦੀ ਕੈਟਾਗਿਰੀ ਵਿੱਚ ਸੀ ਜਿਸ ਦਾ ਆਈਡੀਆ ਕੰਪਨੀ ਵੱਲੋ 2 ਲੱਖ ਦਾ ਬੀਮਾ ਕੀਤਾ ਗਿਆ ਸੀ, ਉਹਨਾਂ ਅੱਗੇ ਕਿਹਾ ਕਿ ਇਹ ਸਾਡੀ ਨੈਤਿਕ ਜਿੰਮੇਵਾਰੀ ਸੀ ਅਤੇ ਜੋ ਰਾਸ਼ੀ ਉਸ ਦੇ ਬੀਮੇ ਦੀ ਬਣਦੀ ਸੀ ਉਸ ਦੇ ਪੀ੍ਰਵਾਰ ਨੂੰ ਦੇਣ ਲਈ ਸਾਡੇ ਵੱਲੋਂ ਉਪਰਾਲਾ ਕੀਤਾ ਗਿਆ । ਉਨਾਂ ਕਿਹਾ ਕਿ ਉਸ ਦੇ ਪੀ੍ਰਵਾਰ ਨਾਲ ਕੰਪਨੀ ਨੂੰ ਬਹੁਤ ਹਮਦਰਦੀ ਹੈ ਅਤੇ ਉਸ ਦਾ ਬਣਦਾ ਹੱਕ ਦੇ ਦਿੱਤਾ ਗਿਆ ਹੈ ।ਇਸ ਸਮੇ ਮ੍ਰਿਤਕ ਦੇ ਪੀ੍ਰਵਾਰਕ ਮੈਬਰਾਂ ਨੇ ਕੰਪਨੀ ਦਾ ਧੰਨਵਾਦ ਕੀਤਾ ਤੇ ਕਿਹਾ ਜੋ ਉਹਨਾਂ ਨੇ ਦੁੱਖ ਦੀ ਘੜੀ ਵਿੱਚ ਮਾਲੀ ਸਹਾਇਤਾ ਕੀਤੀ ਹੈ, ਉਸ ਲਈ ਉਹ ਸਦਾ ਉਹਨਾਂ ਦੇ ਧੰਨਵਾਦੀ ਰਹਿਣਗੇ।ਇਸ ਮੌਕੇ ਟੀ.ਐਸ.ਈ ਸੰਦੀਪ ਸਿੰਘ, ਡਿਸਟੀਬਿਊਟਰ ਤੇਜਬੀਰ ਸਿੰਘ, ਟੀ.ਐਸ.ਈ ਵਿਸ਼ਾਲ ਸ਼ਰਮਾਂ, ਗੁਰਦਿਆਲ ਸਿੰਘ ਅਤੇ ਵਿਕਰਮਜੀਤ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media