ਅੰਮ੍ਰਿਤਸਰ, 23 ਅਪ੍ਰੈਲ (ਪ੍ਰੀਤਮ ਸਿੰਘ) – ਸਥਾਨਕ ਤਰਨ ਤਾਰਨ ਰੋਡ ਸਥਿਤ ਬੀਬੀ ਕੌਲਾਂ ਜੀ ਪਬਲਿਕ ਪਬਲਿਕ ਸੀਨੀ: ਸੈਕੰ: ਸਕੂਲ ਬ੍ਰਾਂਚ-2, ਗੁ. ਟਾਹਲਾ ਸਾਹਿਬ ਨੇ ਆਪਣੇ ਨਵੇਂ ਸੈਸ਼ਨ 2014-15 ਦੀ ਆਰੰਭਤਾ ਅਰਦਾਸ ਕਰਕੇ ਕੀਤੀ। ਸਕੂਲ ਪ੍ਰਿੰਸੀਪਲ ਮੈਡਮ ਪ੍ਰਵੀਨ ਕੌਰ ਨੇ ਦੱਸਿਆ ਕਿ ਇਸ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਕੂਲ ਦੇ ਸਾਰੇ ਬੱਚਿਆਂ ਨੇ ਸ੍ਰੀ ਜਪੁਜੀ ਸਾਹਿਬ ਅਤੇ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਦੀ ਹਾਜ਼ਰੀ ਭਰੀ। ਉਪਰੰਤ ਸਕੂਲ ਦੇ ਬੱਚਿਆਂ ਨੇ ਹੀ ਕੀਰਤਨ ਕੀਤਾ ਅਤੇ ਬਾਅਦ ਵਿੱਚ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਜੀ ਨੇ ਕਥਾ ਕੀਰਤਨ ਰਾਹੀਂ ਬੱਚਿਆਂ ਨੂੰ ਅਰਦਾਸ ਕਰਨ ਦੀਆਂ ਯੁਗਤੀਆਂ ਦੱਸੀਆਂ। ਉਹਨਾ ਕਿਹਾ ਕਿ ਗੁਰਮਤਿ ਅਨੁਸਾਰ ਹਰ ਕੰਮ ਕਰਨ ਤੋਂ ਪਹਿਲਾਂ ਬਾਣੀ ਦਾ ਓਟ ਆਸਰਾ ਲੈ ਕੇ ਅਰਦਾਸ ਕੀਤੀ ਜਾਵੇ ਤਾਂ ਸਾਰੇ ਕਾਰਜ਼ ਰਾਸ ਹੁੰਦੇ ਹਨ। ਉਹਨਾਂ ਕਿਹਾ ਕਿ ਸਿੱਖ ਨੇ ਸਤਿਕਾਰ ਸਭ ਦਾ ਕਰਨਾ ਹੈ ਪਰ ਆਸਰਾ ਧੰਨ ਸ੍ਰੀ ਗੁਰੂ ਗੰਥ ਸਾਹਿਬ ਜੀ ਦਾ ਹੀ ਲੈਣਾ ਹੈ। ਭਾਈ ਸਾਹਿਬ ਨੇ ਬੱਚਿਆਂ ਨੂੰ ਹਰ ਕਿਸਮ ਦੇ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਦੁਨਿਆਵੀ ਪੜਾਈ ਦੇ ਨਾਲ ਨਾਲ ਅਧਿਆਤਮਕ ਪੜਾਈ ਲਈ ਵੀ ਜਾਗਰੂਕ ਕੀਤਾ।ਇਸ ਤੋਂ ਇਲਾਵਾ ਭਾਈ ਸਾਹਿਬ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਸਮੁੱਚੇ ਸਟਾਫ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਕੰਮ ਦੀ ਪ੍ਰਸੰਸਾ ਕੀਤੀ। ਇਸ ਮੌਕੇ ਹਾਜ਼ਰ ਸਨ ਰਜਿੰਦਰ ਸਿੰਘ ਰਾਣਾ, ਟਹਿਲਇੰਦਰ ਸਿੰਘ, ਗਗਨਦੀਪ ਸਿੰਘ ਅਤੇ ਸਰਬਜੀਤ ਸਿੰਘ ਕੰਪਿਊਟਰ ਇੰਜੀਨੀਅਰ ਆਦਿ ਹਾਜਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …