
ਤਰਸਿੱਕਾ, ਟਾਗਰਾਂ, 4 ਨਵੰਬਰ (ਕੰਵਲ ਜੋਧਾ ਨਗਰੀ, ਸੁਖਦੇਵ ਸਿੰਘ)- ਪਿਛਲੇ ਦਿਨੀ ਹੇਠ ਉਪਰ ਵਾਪਰੀਆਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹੋਈ ਬੇ-ਅਦਬੀ ਦੀਆਂ ਘਟਨਾਂਵਾਂ ਕਾਰਨ ਭਾਂਵੇ ਸਰਕਾਰ ਅਜੇ ਅਸਲੀ ਦੋਸ਼ੀਆਂ ਤੋ ਕੋਹਾਂ ਦੂਰ ਹੈ, ਪਰ ਜਿਸ ਤਰ੍ਹਾਂ ਸਿੱਖ ਸੰਗਤਾਂ ਵੱਲੋ ਸੋ੍ਰਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਜਿਸ ਤਰਾਂ ਵਿਰੋਧ ਕੀਤਾ ਜਾ ਰਿਹਾ ਹੈ, ਉਸ ਤੋ ਅਕਾਲ ਤਖਤ ਸਾਹਿਬਾਨ ਦੇ ਜਥੇਦਾਰ ਵੀ ਨਹੀ ਬਚ ਸਕੇ।ਇਹਨਾ ਸਬਦਾਂ ਦਾ ਪ੍ਰਗਟਾਵਾ ਧੰਨ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਧੂਲਕਾ ਦੇ ਮੁੱਖ ਸੇਵਾਦਾਰ ਭਾਈ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਹੁਣ ਸ੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਸੁਖਬੀਰ ਸਿੰਘ ਬਾਦਲ ਵੱਲੋ ਹਰ ਰੋਜ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਸ੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਲੋਕਾਂ ਵਿੱਚ ਵਿਚਰਨ ਦੀ ਸਲਾਹ ਦਿੱਤੀ ਜਾ ਰਹੀ ਹੈ, ਪਰ ਆਮ ਸਮਾਗਮਾਂ ਦੋਰਾਨ ਕੋਈ ਵੀ ਸਿੱਖ ਕੋਮ ਦਾ ਲੀਡਰ ਜਾਂ ਸ਼੍ਰੋਮਣੀ ਕਮੇਟੀ ਮੈਂਬਰ ਲੋਕ ਰੋਹ ਤੋ ਡਰਦੇ ਸਾਮਿਲ ਨਹੀ ਹੋ ਰਹੇ।ਉਨਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਜਿਹੜੇ ਲੋਕ ਅਕਾਲੀ ਲੀਡਰਾਂ ਨਾਲ ਫੋਟੋ ਖਿਚਵਾਉਣ ਵਿੱਚ ਫਖਰ ਮਹਿਸੂਸ ਕਰਦੇ ਸਨ, ਅੱਜ ਉਹੀ ਲੋਕ ਅਕਾਲੀ ਲੀਡਰਾਂ ਨੂੰ ਸਬਕ ਸਿਖਾਉਣ ਤੇ ਵਿਰੋਧ ਕਰਨ ਲਈ ਅਕਾਲੀ ਲੀਡਰਾਂ ਦਾ ਬੇਸਬਰੀ ਨਾਲ ਇੰਤਜਾਰ ਕਰਦੇ ਹਨ।ਪਰ ਕਦੀ ਲੋਕਾਂ ਵਿੱਚ ਜਾ ਕੇ ਵੱਧ ਭੀੜ ਇੱਕਠੀ ਕਰਕੇ ਅਕਾਲੀ ਲੀਡਰ ਖੁਸ਼ ਤਾਂ ਹੁੰਦੇ ਹਨ,ਪਰ ਸ਼ਮੇ ਦੀ ਬਦਲੀ ਰਫਤਾਰ ਕਾਰਨ ਉਹੀ ਲੀਡਰ ਆਪਣੇ ਘਰਾਂ ਵਿੱਚ ਦੜ ਵੱਟੀ ਬੈਠੇ ਹਨ।ਭਾਈ ੱਮੁੱਛਲ ਨੇ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸ੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਹੇਠਲੇ ਲੀਡਰਾਂ ਨੂੰ ਲੋਕਾਂ ਵਿੱਚ ਵਿਚਰ ਕੇ ਅਕਾਲੀ ਦਲ ਦੀਆਂ ਪ੍ਰਾਪਤੀਆਂ ਦੱਸਣ ਦੀ ਬਜ਼ਾਏ ਖੁਦ ਬਗੈਰ ਸਿਕਿਉਰਟੀ ਦੇ ਘੁੰਮ ਕੇ ਵੇਖ ਲੈਣ ਇਹਨਾ ਨੂੰ ਆਪ ਹੀ ਪਤਾ ਲੱਗ ਜਾਵੇਗਾ ਕਿ ਅਖਬਾਰਾਂ ਵਿੱਚ ਬਿਆਨ ਦੇਣ ਤੇ ਹਕੀਕਤ ਵਿੱਚ ਕੀ ਅੰਤਰ ਹੁੰਦਾ ਹੈ।ਇਸ ਮੋਕੇ ਭਾਈ ਅਮਰੀਕ ਸਿੰਘ,ਭਾਈ ਸਤਨਾਮ ਸਿੰਘ, ਭਾਈ ਜਰਨੈਲ ਸਿੰਘ, ਅਵਤਾਰ ਸਿੰਘ, ਭਾਈ ਗੁਰਨਾਮ ਸਿੰਘ, ਭਾਈ ਮੇਜਰ ਸਿੰਘ, ਭਾਈ ਕਰਤਾਰ ਸਿੰਘ, ਭਾਈ ਪਰਮਜੀਤ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media