Saturday, April 18, 2026

ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀਆਂ ਵਲੋਂ ਅਥਲੈਟਿਕਸ ਵਿਚ ਜਿੱਤਾਂ ਦਰਜ਼

U
U

ਸੰਦੌੜ, 5 ਨਵੰਬਰ (ਹਰਮਿੰਦਰ ਸਿੰਘ ਭੱਟ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਹੋਣਹਾਰ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਯੋਗ ਅਗਵਾਈ ਹੇਠ ਵਿੱਦਿਆ ਅਤੇ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰੀਆਂ ਜਾ ਰਹੀਆਂ ਹਨ ।ਇਸ ਤਹਿਤ ਭੋਗੀਵਾਲ ਜੋਨ ਵਿਖੇ ਹੋਈ ਅਥਲੈਟਿਕ ਮੀਟ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਅਲੱਗ-ਅਲੱਗ ਈਵੈਂਟਾਂਵਿਚ ਪੁਜ਼ੀਸ਼ਨਾਂ ਹਾਸਿਲ ਕੀਤੀਆਂ।ਜਿੰਨਾਂ ਵਿਚ ਜੋਬਨਪ੍ਰੀਤ ਸਿੰਘ ਪੁੱਤਰ ਤਜਿੰਦਰ ਸਿੰਘ ਧਨੋ ਨੇ ਡਿਸਕਸ ਥਰੋਅ ਵਿਚ ਦੂਜਾ, ਸੁਖਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਸਿਕੰਦਰ ਪੁਰਾ ਨੇ ਜੈਵਲਿਨ ਥਰੋਅ ਵਿਚ ਦੂਜਾ ਅਤੇ ਕਮਲਪ੍ਰੀਤ ਕੋਰ ਪੁੱਤਰੀ ਪ੍ਰੀਤਮ ਸਿੰਘ ਖੱਟੜਾ ਨੇ ਹਰਡਲ ਦੋੜ ਵਿਚ ਤੀਜਾ ਅਤੇ ਨਵਜੋਤ ਕੋਰ ਪੁੱਤਰੀ ਹਰਦੀਪ ਸਿੰਘ ਹੁਸੈਨਪੁਰਾ ਨੇ ਚੌਥਾ ਸਥਾਨ ਹਾਸਲ ਕੀਤਾ।ਸਕੂਲ ਪਹੁੰਚਣ ‘ਤੇ ਪ੍ਰਿੰਸੀਪਲ ਸ: ਨਰਿੰਦਰ ਸਿੰਘ ਨੇ ਬੱਚਿਆਂ ਦਾ ਸਵਾਗਤ ਕੀਤਾ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਹਰੇਕ ਵਿੱਦਿਅਕ ਪੜਾਈ ਅਤੇ ਖੇਡਾਂ ਤੋਂ ਇਲਾਵਾ ਸਾਹਿਤਕ ਤੇ ਮਨੋਰੰਜਕ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਆਪਣੇ ਆਪ ਵਿਚ ਛੁਪੀਆਂ ਕਲਾਵਾਂ ਨੂੰ ਨਿਖਾਰਣ।ਜਿਸ ਨਾਲ ਉਹ ਭਵਿੱਖ ਵਿਚ ਆਪਣੇ ਅਧਿਆਪਕਾਵਾਂ ਤੇ ਮਾਪਿਆਂ ਦੇ ਨਾਮ ਨੂੰ ਰੌਸ਼ਨ ਕਰ ਕੇ ਹੋਰਾਂ ਲਈ ਪ੍ਰੇਰਨਾ ਸਰੋਤ ਬਣ ਸਕਦੇ ਹਨ। ਇਸ ਸਮੇਂ ਸਕੂਲ ਦੇ ਪ੍ਰਬੰਧਕ ਸ: ਸੁਖਚੈਨ ਸਿੰਘ, ਡੀ.ਪੀ.ਈ. ਗੁਰਪ੍ਰੀਤ ਸਿੰਘ, ਪੀ.ਟੀ. ਆਈ ਗੁਰਦੀਪ ਕੋਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply