Saturday, April 18, 2026

ਮੁੱਖ ਅਧਿਆਪਕ ਬਲਵਿੰਦਰ ਨੂੰ ਗਹਿਰਾ ਸਦਮਾ, ਨੌਜਵਾਨ ਪੁੱਤਰ ਦੀ ਮੌਤ

ਸੰਦੌੜ, ਨਥਾਣਾ, 5 ਨਵੰਬਰ (ਹਰਮਿੰਦਰ ਸਿੰਘ ਭੱਟ, ਸਿੱਧੂ)- ਨਵੰਬਰ ਸਰਕਾਰੀ ਐਲੀਮੈਂਟਰੀ ਸਕੂਲ ਕਲਿਆਣ ਸੁੱਖਾ ਵਿਖੇ ਬਤੌਰ ਮੁੱਖ ਅਧਿਆਪਕ ਕੰਮ ਕਰ ਰਹੇ ਬਲਵਿੰਦਰ ਸਿੰਘ ਵਾਸੀ ਕਲਿਆਣ ਸੁੱਖਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦ ਉਨ੍ਹਾਂ ਦਾ ਇਕਲੌਤਾ ਨੌਜਵਾਨ ਪੁੱਤਰ ਜਸਪ੍ਰੀਤ ਸਿੰਘ ਜੱਸੀ(26) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।ਇਸ ਦੁਖਦਾਈ ਮੌਤ ਦਾ ਉਨ੍ਹਾਂ ਉਸ ਸਮੇਂ ਪਤਾ ਲੱਗਿਆ ਜਦ ਉਹ ਸਵੇਰੇ ਸੁੱਤਾ ਪਿਆ ਨਾ ਉੱਠਿਆ।ਮੁੱਖ ਅਧਿਆਪਕ ਬਲਵਿੰਦਰ ਸਿੰਘ ਦੇ ਪਰਿਵਾਰ ਨਾਲ ਹਲਕਾ ਨਿਗਰਾਨ ਜਗਸੀਰ ਸਿੰਘ ਕਲਿਆਣ,ਜਗਵੀਰ ਸਿੰਘ ਟਾਈਗਰ, ਗੁਲਾਬ ਕਲਿਆਣ, ਚੇਅਰਮੈਨ ਹਰਜੀਤ ਬਾਹੀਆ, ਸਰਪੰਚ ਹਰਜੀਤ ਸਿੰਘ ਕਲਿਆਣ, ਸਰਪੰਚ ਹਰਪਾਲ ਸਿੰਘ, ਜਗਪਾਲ ਸਿੰਘ ਕਲਿਆਣ ਮਲਕਾ, ਸਰਪੰਚ ਹਰਜੀਤ ਸਿੰਘ ਬੱਜੋਆਣਾ, ਰਵਨੀਤ ਸਿੰਘ ਰਵੀ ਬੱਜੋਆਣਾ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਮੇਲ ਸਿੰਘ, ਬਲਾਕ ਖੇਡ ਅਫ਼ਸਰ ਮਨ ਸੁਖਜੀਤ ਸਿੰਘ ਪੂਹਲਾ, ਕਾਰਜਕਾਰੀ ਬੀਪੀਈਓ ਜਗਸੀਰ ਸਿੰਘ, ਜੇ ਈ. ਭੁਪਿੰਦਰ ਸਿੰਘ, ਸੁਖਦੇਵ ਸਿੰਘ, ਸੁਖਮਿੰਦਰ ਸਿੰਘ ਮੱਟੂ, ਮੁੱਖ ਅਧਿਆਪਕ ਜਗਸੇਰ ਸਿੰਘ ਸਿੱਧੂ, ਪ੍ਰਿੰਸੀਪਲ ਗੁਰਨਾਮ ਸਿੰਘ ਸਿੱਧੂ, ਕਾਰਜਕਾਰੀ ਪ੍ਰਿੰਸੀਪਲ ਜਗਜੀਤ ਸਿੰਘ ਸਿੱਧੂ, ਈਟੀਟੀ ਦੇ ਜਿਲ੍ਹਾ ਪ੍ਰਧਾਨ ਗੁਰਮੁਖ ਸਿੰਘ ਨਥਾਣਾ, ਰੇਸ਼ਮ ਸਿੰਘ ਖੇਮੂਆਣਾ, ਸੁਰਜੀਤ ਸਿੰਘ ਬੱਜੋਆਣੀਆਂ, ਜਗਰੂਪ ਸਿੰਘ ਖ਼ਾਲਸਾ, ਗੁਰ ਜੀਵਨ ਸਿੰਘ ਸਿੱਧੂ ਨਥਾਣਾ, ਹਰਜੀਤ ਸਿੰਘ ਰੋਮਾਣਾ, ਗੁਰਮੀਤ ਸਿੰਘ ਖ਼ਾਲਸਾ, ਸੁਰਿੰਦਰ ਸਿੰਘ ਪੂਹਲਾ, ਜਗਵਿੰਦਰ ਸਿੰਘ ਬਰਾੜ, ਰੁਪਿੰਦਰ ਕੌਰ, ਪ੍ਰਭਜੋਤ ਕੌਰ, ਚਰਨਜੀਤ ਕੌਰ, ਮੁੱਖ ਅਧਿਆਪਕ ਮਨਜੀਤ ਕੌਰ, ਵੀਰਪਾਲ ਕੌਰ, ਭਿੰਦਰ ਕੌਰ, ਸੰਦੀਪ ਕੌਰ ਆਦਿ ਅਧਿਆਪਕ ਭਾਈਚਾਰੇ ਨੇ ਦੁੱਖ ਸਾਂਝਾ ਕੀਤਾ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply