ਖਾਲੜਾ, 5 ਨਵੰਬਰ (ਲਖਵਿੰਦਰ ਗੋਲਣ, ਰਿੰਪਲ ਗੌਲਣ) – ਜਿਲਾ ਤਰਨਤਾਰਨ ਦੇ ਅਧੀਨ ਆਉਂਦੇ ਖਾਲੜਾ ਮੰਡੀ ਵਿਖੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਲਵਾਈਆਂ ਅਤੇ ਮਿਲਾਵਟਖੋਰਾਂ ਨੂੰ ਉਦੋ ਹੱਥਾ ਪੈਰਾ ਦੀ ਪੈ ਗਈ ਜਦੋ ਸਿਹਤ ਵਿਭਾਗ ਦੀ ਟੀਮ ਨੇ ਡਾਂਕਟਰ ਸਿਮਰਨਜੀਤ ਸਿੰਘ ਦੀ ਅਗਵਾਈ ‘ਚ ਦੁਕਾਨਾਂ ‘ਤੇ ਅਚਨਚੇਤ ਛਾਪਾ ਮਾਰਿਆ ।ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਡਾਕਟਰ ਸਿਮਰਨਜੀਤ ਸਿੰਘ ਨੇ ਦੱਸਿਆ ਕੀ ਲੋਕਾਂ ਵੱਲੋ ਨਿੱਤ ਦਿਨ ਕਈ ਸ਼ਿਕਾਇਤਾਂ ਸਿਵਲ ਸਰਜਨ ਤਰਨਤਾਰਨ ਨੂੰ ਦਿਤੀਆਂ ਜਾ ਰਹੀਆ ਸਨ ਕਿ ਜਿਸ ਵਿਚ ਖਾਲੜਾ ਮੰਡੀ ਦੇ ਕੁੱਝ ਹਲਵਾਈਆਂ ਵੱਲੋ ਸ਼ਰੇਆਮ ਮਿਲਾਵਟਖੋਰੀ ਕਰਕੇ ਦੁੱਧ ਪਨੀਰ ਅਤੇ ਮਠਿਆਇਆਂ ਵੇਚੀਆਂ ਜਾ ਰਹੀਆ ਹਨ। ਜਿਸ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ।ਇਸ ਸਮੇ ਉਹਨਾ ਦੱਸਿਆ ਕੀ ਅਰੋੜਾ ਸਵੀਟ ਸ਼ਾਪ ਖਾਲੜਾ ਤਂ ਰਸਗੁਲਿਆਂ ਦਾ ਸੈਂਪਲ ਅਤੇ ਕਾਲੀ ਹਲਵਾਈ ਦੀ ਦੁਕਾਨ ਤੋ ਵੇਸਣ ਦਾ ਸੈਂਪਲ ਭਰਿਆ ਗਿਆ ਹੈ।ਜਿੰਨਾਂ ਖਿਲਾਫ ਮਿਲਾਵਟ ਸਿੱਧ ਹੋਣ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਗੋਰਤਲਬ ਹੈ ਕੀ ਸਿਹਤ ਵਿਭਾਗ ਦੀ ਟੀਮ ਨੂੰ ਵੇਖ ਕੇ ਖਾਣ ਪੀਣ ਵਾਲੀਆਂ ਦੁਕਾਨਾਂ ਦੇ ਮਾਲਕ ਆਪਣੇ ਸ਼ਟਰ ਸੁੱਟ ਕੇ ਰਫੂ ਚੱਕਰ ਹੋ ਗਏ ਡਾ. ਸਿਮਰਨਜੀਤ ਨੇ ਕਿਹਾ ਕਿ ਜਲਦ ਹੀ ਇਲਾਕੇ ਵਿਚ ਹੋਰ ਦੁਕਾਨਾਂ ਤੇ ਵੀ ਮਿਲਾਵਟਖੋਰ ਹਲਵਾੲਆਂ, ਕਰਿਆਨਾ ਦੁਕਾਨਾ, ਬੇਕਰੀਆਂ ਅਤੇ ਬਰਗਰ ਆਦਿ ਦਅੀਾਂ ਰੇਹੜੀਆਂ ਤੇ ਹੋਰ ਖਾਣ ਪੀਣ ਵਾਲੀਆ ਚੀਜਾਂ ਦੇ ਸੈਂਪਲ ਵੀ ਭਰੇ ਜਾਣਗੇ ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media