Friday, March 6, 2026

ਗਵਰਨਰ ਪੰਜਾਬ ਨੂੰ ਮਿਲਿਆ ਪੀਪਲਜ਼ ਪਾਰਟੀ ਤੇ ਡੰਪ ਸੰਘਰਸ਼ ਕਮੇਟੀ ਦਾ ਵਫਦ

ਸਰਕਾਰ ਜੇ ਲੋੋਕਾਂ ਨੂੰ ਕੁੱਝ ਦੇ ਨਹੀ ਸਕਦੀ ਤਾਂ ਕੁਦਰਤ ਵਲੋਂ ਬਖਸ਼ੀਆਂ ਨਿਆਮਤਾਂ ਖੋਹਣ ਦਾ ਵੀ ਉਸ ਨੂੰ ਹੱਕ ਨਹੀਂ ਮਨਪ੍ਰੀਤ ਬਾਦਲ

PPN0511201507

ਅੰਮ੍ਰਿਤਸਰ, 5 ਅਕਤੂਬਰ (ਗੁਰਪੀ੍ਰਤ ਸਿੰਘ) ਪੰਜਾਬ ਸਰਕਾਰ ਜੇ ਪੰਜਾਬ ਦੇ ਲੋਕਾਂ ਨੂੰ ਜਿਦੰਗੀ ਜਿਊਣ ਦੀਆਂ ਮੁਢਲੀਆਂ ਸੁੱਖ ਸਹੂਲਤਾਂ ਦੇ ਨਹੀ ਸਕਦੀ ਤਾਂ ਇਸ ਨੂੰ ਕੁਦਰਤ ਵਲੋਂ ਹਰੇਕ ਪ੍ਰਾਣੀ ਲਈ ਬਖਸ਼ਿਸ਼ ਕੀਤੀਆਂ ‘ਸਾਫ ਹਵਾ ਅਤੇ ਸਵਛ ਪਾਣੀ’ ਆਦਿ ਸਹੂਲਤਾਂ ਖੋਹਣ ਦਾ ਵੀ ਕੋਈ ਹੱਕ ਨਹੀ” ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪੀਪਲਜ ਪਾਰਟੀ ਪੰਜਾਬ ਨੇ ਪੀਪਲਜ ਪਾਰਟੀ ਦੇ ਕੌੰੀ ਪ੍ਰਧਾਨ ਸ੍ਰ: ਮਨਪ੍ਰੀਤ ਸਿੰਘ ਬਾਦਲ ਨੇ ਹਲਕਾ ਅੰਮ੍ਰਿਤਸਰ ਦੱਖਣੀ ਤੇ ਭਗਤਾਂ ਵਾਲਾ ਡੰਪ ਸਾਂਝੀ ਸੰਘਰਸ਼ ਕਮੇਟੀ ਦੇ ਵਫਦ ਨਾਲ ਗਵਰਨਰ ਪੰਜਾਬ ਨਾਲ ਮੀਟਿੰਗ ਤੋਂ ਬਾਅਦ ਕੀਤਾ। ਉਹਨਾ ਕਿਹਾ ਕਿ ਜਿਥੇ ਪੰਜਾਬ ਸਰਕਾਰ ਸਮੁਚੇ ਸੁਬੇ ਵਿੱਚ ਲੋਕਾਂ ਦੇ ਜਾਨ ਮਾਲ ਦੀ, ਧਾਰਮਿਕ ਭਾਵਨਾਵਾਂ ਦੀ ਸੁਰੱਖਿਆ ਯਕੀਨੀ ਬਨਾਉਣ ਅਤੇ ਗਰੀਬੀ, ਅਨਪੜਤਾ ਤੇ ਲਾ-ਕਨੂੰਨੀਅਤ ਦੀ ਸਮੱਸਿਆ ਦਾ ਹੱਲ ਕਰਨ ਵਿੱਚ ਬੁਰੀ ਤਰਾਂ ਫੇਲ ਸਾਬਤ ਹੋਈ ਹੈ।ਉਥੇ ਧਾਰਮਿਕ ਅਤੇ ਪਵਿੱਤਰ ਸ਼ਹਿਰ ਵਿੱਚ ਸਾਲਡ ਵੇਸਟ ਮੈਨੇਜਮੈਂਟ ਪਲਾਂਟ ਭਗਤਾਂ ਵਾਲਾ ਵਿੱਚ ਲਗਾਉਣ ਲਈ ਬਜਿੱਦ ਹੋ ਕੇ ਇਸ ਗੁਰੂ ਨਗਰੀ ਦੀ ਪਵਿੱਤਰਤਾ ਤੇ ਕਾਲਖ ਮਲਣ ਦੇ ਰਾਹ ਪਈ ਹੈ। ਉਨਾਂ ਕਿਹਾ ਕਿ ਅੰਮਿਤਸਰ ਦੀ ਇਤਹਾਸਕ ਅਤੇ ਧਾਰਮਿਕ ਵਿਰਾਸਤ ਦੀਆਂ ਜੜਾਂ ‘ਚ’ ਇਹ ਕੂੜਾ ਪਲਾਟ ਜਿਥੇ ਲੋਕਾਂ ਦੀ ਆਸਥਾ ਨਾਲ ਖਿਲਵਾੜ ਹੈ, ਉਥੇ ਸਿਹਤ ਪੱਖੋਂ ਪਹਿਲਾਂ ਹੀ ਬਰਬਾਦੀ ਦੇ ਰਾਹ ਪਏ ਇਸ ਇਲਾਕੇ ਨਾਲ ਵੱਡਾ ਸਥਾਈ ਧਰੋਹ ਹੈ। ਸ੍ਰ: ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਹਲਕਾ ਅਮਿ੍ਰੰਤਸਰ ਦੱਖਣੀ ਇੰਚਾਰਜ ਮਨਿੰਦਰ ਪਾਲ ਸਿੰਘ ਪਲਾਸੌਰ ਅਤੇ ਸਾਂਝੀ ਸੰਘਰਸ਼ ਕਮੇਟੀ ਵਲੋਂ ਲਿਆਂਦੇ ਤੱਥਾਂ ‘ਤੇ ਅਧਾਰਿਤ ਸਬੂਤ ਮੰਗ ਪੱਤਰ ਨਾਲ ਨੱਥੀ ਕਰ ਕੇ ਕਰਕੇ ਗਵਰਨਰ ਪੰਜਾਬ ਦੇ ਧਿਆਨ ਵਿੱਚ ਲਿਆਦਾ ਹੈ ਕਿ ਇਹਨਾਂ ਤੱਥਾਂ ਅਤੇ ਸਰਕਾਰੀ ਨਕਸ਼ਿਆਂ ਮੁਤਾਬਿਕ ਇਹ ਡੰਪ ਸਾਈਟ ਸ਼੍ਰੀ ਹਰਿਮੰਦਰ ਸਾਹਿਬ ਤੋਂ ਕੇਵਲ 1200 ਮੀਟਰ, ਸ਼੍ਰੀ ਦੁਰਗਿਆਨਾ ਮੰਦਰ ਤੋ ਕੇਵਲ 1000 ਮੀਟਰ, ਗੁਰਦੁਵਾਰਾ ਸ਼ਹੀਦਾਂ ਸਾਹਿਬ ਤੋਂ ਕੇਵਲ 800 ਮੀਟਰ ਤੇ ਇਤਹਾਸਕ ਪੰਜ ਸਰੋਵਰਾਂ ਤੋ 1000 ਮੀਟਰ ਦੇ ਘੇਰੇ ਵਿੱਚ ਅਤੇ ਏਸ਼ੀਆ ਪ੍ਰਸਿਧ ਦਾਣਾ ਮੰਡੀ ਭਗਤਾਂ ਵਾਲਾ ਦੇ ਬਿਲਕੁੱਲ ਨਾਲ ਹੈ ।ਉਨਾਂ ਕਿਹਾ ਕਿ ਇੰਟਰਨੈਟ ਨਕਸ਼ੇ ਮੁਤਾਬਿਕ ਇਹ ਜਗ੍ਹਾ ਅੰਮ੍ਰਿਤਸਰ ਦੀ ਸਭ ਤੋਂ ਸੰਘਣੀ ਅਬਾਦੀ ਦੇ ਸੈਂਟਰ ਵਿੱਚ ਹੈ।ਉਨਾਂ ਕਿਹਾ ਕਿ ਗਵਰਨਰ ਪੰਜਾਬ ਨੇ ਤੱਥਾਂ ‘ਤੇ ਅਧਾਰਤ ਇਸ ਜਾਣਕਾਰੀ ਨੂੰ ਉਤਸੁਕਤਾ ਨਾਲ ਸੁਣਿਆ ਤੇ ਵੇਖਿਆ ਅਤੇ ਹੈਰਾਨੀ ਜਾਹਰ ਕੀਤੀ ਕਿ ਭਾਰਤ ਦੀ ਪਾਰਲੀਮੈਂਟਰੀ ਕਮੇਟੀ ਦੀਆਂ ਰਿਪੋਰਟਾਂ ਨੂੰ ਅਣਗੌਲਿਆਂ ਕਰਕੇ, ਸਰਕਾਰੀ ਮੈਡੀਕਲ ਰਿਪੋਰਟਾਂ ਤੋ ਅੱਖਾਂ ਮੀਟ ਕੇ ਸਰਕਾਰ ਨੇ ਇਸ ਸੰਬੰਧੀ ਇਤਰਾਜਹੀਣਤਾ ਸਰਟੀਫੀਕੇਟ ਕਿਵੇਂ ਪ੍ਰਾਪਤ ਕੀਤੇ ਅਤੇ ਲੋਕਾਂ ਦੀ ਸਿਹਤ ਦੇ ਮੱਦੇਨਜਰ ਕਿਵੇਂ ਇਸ ਦੀ ਮਨਜੂਰੀ ਦਿਤੀ।ਉਹਨਾਂ ਕਿਹਾ ਕਿ ਉਹ ਪੰਜਾਬ ਸਰਕਾਰ ਤੋਂ ਇਸ ਸੰਬੰਧੀ ਵਿਸਥਾਰਤ ਰਿਪੋਰਟ ਤਲਬ ਕਰਨਗੇ ਅਤੇ ਫੇਰ ਹੀ ਇਸ ਸੰਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਆਵੇਗੀ। ਵਫਦ ਵਿੱਚ ਮਨਿੰਦਰ ਪਾਲ ਸਿੰਘ ਪਲਾਸੌਰ ਤੋ ਇਲਾਵਾ ਦਲਜੀਤ ਸਿੰਘ ਢਿਲੋਂ, ਨਿਰਮਲ ਸਿੰਘ ਨਿੰਮਾ ਪ੍ਰਧਾਨ ਸੰਘਰਸ਼ ਕਮੇਟੀ, ਜੈਇੰਦਰ ਸਿੰਘ, ਨਵਲ ਚਾਵਲਾ, ਗੁਰਮੀਤ ਸਿੰਘ ਢਿੱਲੋ, ਸ਼ਗੁਨ ਮਨਿੰਦਰ ਸਿੰਘ ਈਚ ਫਾਊਡੇਸ਼ਨ, ਪ੍ਰਗਟ ਸਿੰਘ ਆਦਿ ਸ਼ਾਮਲ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply