
ਪੱਟੀ, 5 ਨਵੰਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਪੱਟੀ ਵਿਖੇ ਪਿਛਲੇ ਦਿਨੀ ਕਰਵਾਈਆਂ ਗਈਆਂ। ਜੋਨ ਪੱਧਰੀ ਖੇਡਾਂ ਵਿਚ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਦੀਆਂ ਵਿਦਿਆਰਥਣਾਂ ਵਲੋਂ ਵੱਖ-ਵੱਖ ਖੇਡ ਮੁਕਾਬਲਿਆਂ ਵਿਚ 22 ਪੁਜੀਸ਼ਨਾਂ ਹਾਸਿਲ ਕੀਤੀਆਂ ਗਈਆਂ। ਸਕੂਲ ਪ੍ਰਿੰਸ਼ੀਪਲ ਮੁਕੇਸ਼ ਚੰਦਰ ਜੋਸ਼ੀ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਕਿਹਾ ਕਿ ਅਮਰਜੀਤ ਕੋਰ ਨੇ 400 ਮੀਟਰ ਦੋੜ ਵਿਚ ਪਹਿਲਾ ਸਥਾਨ,ਜਗਪ੍ਰੀਤ ਕੋਰ 400 ਮੀਟਰ ਦੋੜ ਵਿਚ ਦੂਸਰਾ ਸਥਾਨ,200 ਮੀਟਰ ਦੋੜ ਵਿਚ ਪਹਿਲਾ ਸਥਾਨ,ਹਾਈ ਜੰਪ ਪਹਿਲਾ ਸਥਾਨ,ਹਰਪ੍ਰੀਤ ਕੋਰ ਹੈਮਰ ਥ੍ਰੋ ਵਿਚ ਤੀਸਰਾ ਸਥਾਨ,ਟ੍ਰੀਪਲ ਜੰਪ ਵਿਚ ਜਗਪ੍ਰੀਤ ਕੋਰ ਪਹਿਲਾ ਸਥਾਨ,ਹਾਈ ਜੰਪ ਵਿਚ ਅਮਰਜੀਤ ਕੋਰ ਪਹਿਲਾ ਸਥਾਨ,ਲੰਮੀ ਛਾਲ ਅਮਰਜੀਤ ਕੋਰ ਦੂਸਰਾ ਸਥਾਨ,ਰਮਨਦੀਪ ਕੋਰ ਹੈਮਰ ਥ੍ਰੋਂ ਵਿਚ ਤੀਸਰਾ ਸਥਾਨ,ਜੈਵਲੀਨ ਵਿਚ ਰਾਜਵਿੰਦਰ ਕੋਰ ਦੂਸਰਾ ਸਥਾਨ,ਰੀਲੇਅ ਵਿਚ ਜਗਪ੍ਰੀਤ ਕੋਰ,ਹ ਰਪ੍ਰੀਤ ਕੋਰ, ਮਨਪ੍ਰੀਤ ਕੋਰ, ਅਵਫੋਜ਼ਾ ਨੇ ਤੀਸਰਾ ਸਥਾਨ, ਹਰਪ੍ਰੀਤ ਕੋਰ ਨੇ 500 ਮੀਟਰ ਦੋੜ ਵਿਚ ਤੀਸਰਾ ਸਥਾਨ, ਸ਼ਿੰਦਰ ਕੋਰ ਨੇ 1500 ਮੀਟਰ ਦੋੜਾਂ ਵਿਚ ਤੀਸਰਾ ਸਥਾਨ, ਅੰਡਰ 17 ਵਿਚ ਜਸ਼ਨਦੀਪ ਕੋਰ ਨੇ ਹੈਮਰ ਥ੍ਰੋ, ਸੁਨੀਤਾ ਰਾਣੀ ਜੈਵਲੀਨ, ਹਰਮਨਦੀਪ ਕੋਰ 3 ਕਿਲੋਮੀਟਰ ਵਾਕ ਵਿਚ ਤੀਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਇਲਾਕੇ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਸਕੂਲ ਵਿਚ ਬਿਨ੍ਹਾਂ ਕਿਸੇ ਪੀ.ਟੀ, ਡੀਪੀਈ ਅਧਿਆਪਕ ਅਤੇ ਬਿਨ੍ਹਾਂ ਕਿਸੇ ਗਰਾਂਊਡ ਤੋਂ ਵਿਦਿਆਰਥੀ ਖੇਡਾਂ ਆਪਣੇ ਪੱਧਰ ਤੇ ਤਿਆਰੀ ਕਰਵਾਉਣਾਂ ਅਤੇ ਨਾਲ ਜਾ ਕੇ ਵਿਦਿਆਰਥੀਆਂ ਦਾ ਖੇਡਾਂ ਵਿਚ ਭਾਗ ਦੁਆ ਕੇ ਪੁਜੀਸ਼ਨਾਂ ਹਾਸ਼ਿਲ ਕਰਨਾ ਪ੍ਰਸੰਸਾਯੋਗ ਹੈ।ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਸਿੱਖਿਆ ਵਿਭਾਗ ਦੇ ਉਚੱ-ਅਧਿਕਾਰੀਆਂ ਪਾਸੋਂ ਸਕੂਲ ਦੀਆਂ ਵਿਦਿਆਰਥਣਾਂ ਲਈ ਖੇਡ ਅਧਿਆਪਕ ਅਤੇ ਗਰਾਂਊਡ ਦੇਣ ਦੀ ਮੰਗ ਕੀਤੀ। ਇਸ ਮੋਕੇ ਸੁਖਜਿੰਦਰਪਾਲ ਸਿੰਘ, ਰਵੀ ਪ੍ਰਕਾਸ਼ਰਮਾ, ਅਨੀਤਾ ਕੁਮਾਰੀ, ਮਨਜੀਤ ਕੋਰ, ਜਸਬੀਰ ਕੋਰ, ਉਜੱਲਦੀਦਾਰ ਸਿੰਘ, ਅਨਿਲ ਕੁਮਾਰ, ਰੁਪਿੰਦਰ ਕੋਰ, ਜਸਪ੍ਰੀਤ ਕੋਰ, ਸਵਿੰਦਰ ਕੋਰ ਸਮੇਤ ਸਮੂਹ ਸਕੂਲ ਸਟਾਫ ਹਾਜ਼ਰ ਸਨ।
Punjab Post Daily Online Newspaper & Print Media