
ਪੱਟੀ, 5 ਨਵੰਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਚੌਂਕ ਕਾਜ਼ੀਆਂ ਵਿਖੇ ਨਵ ਯੁਵਾ ਸ਼ਕਤੀ ਸੇਵਾ ਸੰਮਤੀ ਪੱਟੀ ਵਲੋ ਕਰਵਾਇਆ ਗਿਆ। ਪ੍ਰਧਾਨ ਦੀਪਕ ਚੌਧਰੀ ਨੇ ਦੱਸਿਆ ਕਿ ਸ਼ਹਿਰ ਵਾਸੀਆ ਦੇ ਸੁੱਖ ਤੇ ਅਮਨ ਅਮਾਨ ਦੀ ਅਰਦਾਸ ਕੀਤੀ ਗਈ। ਕੀਰਤਨੀ ਜੱਥੇ ਵਲੋਂ ਕੀਰਤਨ ਕੀਤਾ ਗਿਆ। ਗੁਰੂ ਕਾ ਲੰਗਰ ਅੱਤੁਟ ਵਰਤਿਆ। ਇਸ ਮੌਕੇ ਜੋਨੀ ਬੇਦੀ, ਰਵਿੰਦਰ, ਜਗਦੀਪ ਹੀਰੋ, ਇੰਦਰ, ਰਵੀ, ਦਵਿੰਦਰ, ਸੁਨੀਲ ਕੁਮਾਰ, ਵਿੱਕੀ ਸੂਰੀ, ਕ੍ਰਿਸ਼ਨ ਲਾਲ, ਮਨਦੀਪ ਸਿੰਘ, ਆਰਵਦੀਪ ਸਿੰਘ, ਜਸਵਿੰਦਰ ਸਿੰਘ, ਮਾਣਕ, ਅਭੀ, ਸਾਗਰ , ਚੇਤਨ ਸ਼ਰਮਾ, ਹਰਚਰਨ ਸਿੰਘ ਬੇਦੀ, ਹਰਜਿੰਦਰ ਸਿੰਘ ਸੂਰੀ, ਜਗਦੀਪ ਸਿੰਘ ਬੇਦੀ, ਅਮਨਦੀਪ ਸੂਰੀ, ਕੰਵਲਜੀਤ ਸਿੰਘ ਤੇ ਮੁੱਹਲਾ ਵਾਸੀਆਂ ਨੇ ਭਾਗ ਲਿਆ।
Punjab Post Daily Online Newspaper & Print Media