
ਪੱਟੀ, 5 ਨਵੰਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਵਿਦਿਅਕ ਖੇਤਰ ਵਿਚ ਪਿਛਲੇ 10 ਸਾਲ ਤੋਂ ਆਪਣੀ ਡਿਊਟੀ ਦੇ ਨਾਲ ਨਾਲ ਸਕੂਲ ਵਿਦਿਆਰਥੀ ਹਿੱਤ ਵਿਚ ਕੀਤੇ ਕੰਮਾਂ ਦੀ ਸਲਾਂਘਾ ਕਰਦੇ ਹੋਇਆਂ ਜਿਲ੍ਹਾ ਵਧੀਕ ਡਿਪਟੀ ਕਮਿਸ਼ਨਰ ਏਡੀਸੀ ਵਿਕਾਸ ਰਣਬੀਰ ਸਿੰਘ ਮੂਧਲ ਅਤੇ ਜਿਲ੍ਹਾ ਸਿੱਖਿਆ ਅਫਸਰ ਤਰਨ ਤਾਰਨ ਪਰਮਜੀਤ ਸਿੰਘ, ਡੀ.ਈ.ੳ ਜਸਪਾਲ ਸਿੰਘ ਅਤੇ ਜਿਲ੍ਹੇ ਦੇ ਉਚ ਅਧਿਕਾਰੀਆਂ ਵਲੋਂ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਦਫਤਰ ਸਹਾਇਕ ਰਵੀ ਪ੍ਰਕਾਸ਼ ਸ਼ਰਮਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਜਿਲ੍ਹਾ ਕੈਰੀਅਰ ਗਾਈਡੈਸ਼ ਇੰਚਾਰਜ਼ ਗੁਰਸੇਵਕ ਸਿੰਘ ਪੰਨੂੰ ਨੇ ਕਿਹਾ ਕਿ ਰਵੀ ਪ੍ਰਕਾਸ ਨੂੰ ਵਿਦਿਆਰਥੀ ਕੈਰੀਅਰ ਗਾਈਡੈਂਸ, ਸਕੂਲ ਦੀ ਸੁੰਦਰਤਾ ਵਿਦਿਆਰਥੀ ਭਲਾਈ ਵਿਚ ਕੀਤੇ ਜਾ ਰਹੇ ਸਲਾਘਾਯੋਗ ਕੰਮਾਂ ਦੇ ਤਹਿਤ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਏਡੀਸੀ ਵਿਕਾਸ ਰਣਬੀਰ ਮੂਧਲ ਅਤੇ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਤਰਨ ਤਾਰਨ ਵਲੋਂ ਸਨਮਾਨਿਤ ਕੀਤਾ ਗਿਆ ਹੈ ਸਮੂਹ ਸਕੂਲ ਸਟਾਫ ਵਲੋਂ ਸ੍ਰੀ ਰਵੀ ਪ੍ਰਕਾਸ਼ ਸ਼ਰਮਾ ਨੂੰ ਜਿਲ੍ਹਾ ਪ੍ਰਸਾਸ਼ਨ ਵਲੋਂ ਸਨਮਾਨਿਤ ਕੀਤੇ ਜਾਣ ਤੇ ਵਧਾਈ ਦਿੱਤੀ ਅਤੇ ਇਸ ਮੋਕੇ ਸੁਖਜਿੰਦਰਪਾਲ ਸਿੰਘ, ਬਾਬਾ ਬਲਵਿੰਦਰ ਸਿੰਘ, ਉਜੱਲਦੀਦਾਰ ਸਿੰਘ, ਪ੍ਰਧਾਨ ਅਜਮੇਰ ਸਿੰਘ, ਐਮ.ਸੀ ਰਾਜਪ੍ਰੀਤ ਸਿੰਘ ਰਾਜਨ, ਅਨਿਲ ਕੁਮਾਰ, ਸਵਿੰਦਰ ਕੋਰ ਪੰਜਾਬੀ ਅਧਿਆਪਕਾ, ਨਵਪ੍ਰੀਤ ਕੋਰ, ਹਰਪ੍ਰੀਤ ਸੋਹਲ, ਪ੍ਰੀਤੀ ਗਰੋਵਰ ਹਾਜਿਰ ਸਨ।
Punjab Post Daily Online Newspaper & Print Media