ਬਠਿੰਡਾ, 6 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਕੇਸ਼ ਸਿੰਗਲਾ ਨੇ ਕਿਸਾਨ ਵੀਰਾਂ ਨੂੰ ਕਣਕ ਦਾ ਬੀਜ ਸੋਧ ਕੇ ਬੀਜਣ ਦੀ ਸਲਾਹ ਦਿੰਦਿਆਂ ਕਿਹਾ ਕਿ ਉਹ ਕਣਕ ਦੀਆਂ ਅਗੇਤੀਆਂ ਕਿਸਮਾਂ ਵਿੱਚੋਂ ਪੀ.ਬੀ.ਡਬਲਯੂ-677, ਐਚ.ਡੀ.-3086 ਅਤੇ ਡਬਲਯੂ.ਐਚ.-1105 ਨੂੰ ਤਰਜ਼ੀਹ ਦੇਣ ਅਤੇ ਪਿਛੇਤੀਆਂ ਕਿਸਮਾਂ ਵਿੱਚੋ ਂਪੀ.ਬੀ.ਡਬਲਯੂ-658, 590 ਨੂੰ ਤਰਜ਼ੀਹ ਦੇਣ। ਤਰ੍ਹਾਂ ਦੀ ਬਿਮਾਰੀ ਹੈ।
ਪਿਛਲੇ ਦਿਨੀਂ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਦੀ ਹਦਾਇਤ ਤੇ ਜ਼ਿਲ੍ਹਾ ਪੈਸਟ ਸਰਵੇਲੈਂਸ ਅਤੇ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਖੇਤੀ ਭਵਨ ਬਠਿੰਡਾ ਵਿਖੇ ਹੋਈ। ਇਸ ਵਿੱਚ ਖੇਤੀਬਾੜੀ ਯੂਨੀਵਰਸਿਟੀ, ਮਹਿਕਮਾ ਖੇਤੀਬਾੜੀ ਅਤੇ ਜ਼ਿਲ੍ਹੇ ਦੇ ਮੈਂਬਰ ਕਿਸਾਨਾਂ ਨੇ ਹਿੱਸਾ ਲਿਆ। ਕਣਕ ਦੇ ਬੀਜ ਦੀ ਸੋਧ ਬਾਰੇ ਖਾਸ ਤੌਰ ਤੇ ਕਰਨਾਲ ਬੰਟ ਦੀ ਬਿਮਾਰੀ ਬਾਰੇ ਚਰਚਾ ਕੀਤੀ ਗਈ, ਕਿਉਂਕਿ ਪਿਛਲੇ ਸਾਲ ਕਈ ਕਿਸਾਨਾਂ ਦੇ ਖੇਤਾਂ ਵਿੱਚ ਕਣਕ ਦੇ ਦਾਣਿਆਂ ਦੀਆਂ ਨੋਕਾਂ ਕਾਲੀਆਂ ਸਨ, ਜੋ ਇਕ ਕਣਕ ਦੀ ਬਿਜਾਈ ਬਾਰੇ ਵਿਚਾਰ-ਵਟਾਂਦਰਾ ਕਰਦੇ ਹੋਏ ਜ਼ਿਲ੍ਹੇ ਦੇ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਕਿ ਸਿਫ਼ਾਰਿਸ ਕੀਤੇ ਕਣਕ ਦੇ ਬੀਜ ਹੀ ਬੀਜੇ ਜਾਣ। ਮੀਟਿੰਗ ਵਿਚ ਕਿਹਾ ਦੱਸਿਆ ਗਿਆ ਕਿ ਕਿਸਾਨ ਵੀਰ ਕਣਕ ਦੇ ਅਜਿਹੇ ਬੀਜ ਨਾ ਬੀਜਣ ਜਿਸ ਨੂੰ ਜ਼ਿਆਦਾ ਬੀਮਾਰੀ ਹੋਣ ਦਾ ਖਦਸ਼ਾ ਹੋਵੇ, ਜੇਕਰ ਫਿਰ ਵੀ ਇਹ ਬੀਜ ਬੀਜਣਾ ਪਵੇ ਤਾਂ ਉਹ ਇਸ ਬੀਜ ਨੂੰ ਵੀਟਾਵੈਕਸ ਪਾਵਰ ਨਾਂ ਦੀ ਦਵਾਈ 120 ਗਰਾਮ ਪ੍ਰਤੀ 40 ਕਿਲੋਗਰਾਮ ਬੀਜ ਨੂੰ ਲਗਾ ਕੇ ਬੀਜਣ। ਇਸ ਤੋ ਇਲਾਵਾ ਸਿਉਂਕ ਵਾਲੇ ਖੇਤਾਂ ਵਿੱਚ 40 ਕਿਲੋਗਰਾਮ ਬੀਜ ਨੂੰ 160 ਗਰਾਮ ਕਲੋਰੋਪਾਇਰੀਫਾਸ 20 ਈ.ਸੀ.ਦਵਾਈ ਨਾਲ ਸੋਧ ਕੇ ਬਿਜਾਈ ਕੀਤੀ ਜਾਵੇ।
Check Also
ਪਵਿੱਤਰ ਨਗਰੀ ਨੂੰ ਸਾਫ਼-ਸੁਥਰਾ ਬਣਾਉਣ ਲਈ ਨਗਰ ਨਿਗਮ ਵੱਲੋਂ ਘਰ-ਘਰ ਕੂੜਾ ਇਕੱਠਾ ਕਰਨ ਬਾਰੇ ਜਾਗਰੂਕਤਾ ਮੁਹਿੰਮ ਤੇਜ਼
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪਵਿੱਤਰ ਨਗਰੀ ਅੰਮ੍ਰਿਤਸਰ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਲਈ …
Punjab Post Daily Online Newspaper & Print Media