Wednesday, October 14, 2026

 ‘ਵਰਲਡ ਰਿਕਾਰਡ’ ਗੀਤ ਨੂੰ ਮਿਲ ਰਿਹਾ ਹੈ ਖੂਬ ਪਿਆਰ- ਜਿੰਦ ਜਗਤਾਰ

PPN0611201504ਸੰਦੌੜ, 6 ਨਵੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬੀ ਸੰਗੀਤ ਦੀ ਕਦਰ ਕਰਨ ਵਾਲੇ ਪਰਿਵਾਰਕ ਗੀਤਾਂ ਨੂੰ ਹਮੇਸ਼ਾ ਰੱਜਵਾਂ ਪਿਆਰ ਕਰਦੇ ਹਨ।ਇਸ ਨਾਲ ਨਵੇਂ ਕਲਾਕਾਰ ਜਿੰਨ੍ਹਾਂ ਦੀ ਗਾਇਕੀ ਅਰਥ ਭਰਪੂਰ ਹੈ ਨੂੰ ਸਰੋਿਤਆਂ ਦੁਆਰਾ ਜਰੂਰ ਕਬੂਲ ਕੀਤਾ ਜਾਂਦਾ ਹੈ।ਇਹ ਵਿਚਾਰ ਪੰਜਾਬੀ ਲੋਕ ਗਾਇਕ ਜਿੰਦ ਜਗਤਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।ਉਨ੍ਹਾਂ ਦੱਸਿਆ ਕਿ ਹੁਣੇ-ਹੁਣੇ ਆਡੀਉ ਵਿਜਨ ਐਂੰਟਰਟੇਨਮੈਂਟ ਦੁਆਰਾ ਰਿਲੀਜ ਮਲਟੀ ਐਲਬੰਮ ‘ਹਥਿਆਰ’ ਵਿਚਲੇ ਉਨ੍ਹਾਂ ਦੇ ਗੀਤ’ਵੱਰਲਡ ਰਿਕਾਰਡ’ ਨੂੰ ਵੱਡੀ ਪੱਧਰ ਤੇ ਸਰੋਤਿਆਂ ਦੁਆਰਾ ਡਾਊਨਲੋਡ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਬਹੁਤ ਜਲਦ ਉਹ ਆਪਣੀ ਨਵੀਂ ਐਲਬੰਮ ਲੈ ਕੇ ਸਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਹੋਣਗੇ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply