ਅੰਮ੍ਰਿਤਸਰ, 6 ਨਵੰਬਰ (ਜਗਦੀਪ ਸਿੰਘ ਸੱਗੂ) ਕੈਂਸਰ ਦੀ ਰੋਕਥਾਮ ਅਤੇ ਇਸ ਦਾ ਸਮੇਂ ਸਿਰ ਪਤਾ ਲਗਾਉਣ ਲਈ ਇੰਗਲੈਂਡ ਦੀ ਸੰਸਥਾ ਵਰਲਡ ਕੈਂਸਰ ਕੇਅਰ ਵੱਲੋਂ ਕੀਤੇ ਜਾ ਰਹਟ ਉਪਰਾਲੇ ਤਹਿਤ ਅੱਜ ਘੰਟਾ ਘਰ ਦੇ ਬਾਹਰ ਲਗਾਏ ਗਏ ਕੈਂਸਰ ਚੈਕਅੱਪ ਕੈਂਪ ਦੌਰਾਨ ਮੂੰਹ ਦੇ ਕੈਂਸਰ ਦਾ ਚੈਕਅੱਪ ਕਰਨ ਲਈ ਓਰਲ ਮੋਬਾਇਲ ਐਂਬੂਲੈਂਸ ਰਵਾਨਾ ਕੀਤੀ ਗਈ।ਇਸ ਐਂਬੂਲੈਂਸ ਨੂੰ ਰਵਾਨਾ ਕਰਨ ਦੀ ਰਸਮ ਇੰਗਲੈਂਡ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਹਰੀ ਝੰਡੀ ਦਿਖਾ ਕੇ ਅਦਾ ਕੀਤੀ ਗਈ।ਇਸ ਮੌਕੇ ਵਰਲਡ ਕੈਂਸਰ ਕੇਅਰ ਨੂੰ ਇਹ ਐਂਬੂਲੈਂਸ ਦਾਨ ਕਰਨ ਵਾਲੀ ਇੰਗਲੈਂਡ ਦੀ ਸੰਗਤ ਵੱਲੋਂ ਦੋ ਮੈਂਬਰ ਪਰਿਵਾਰ ਵੀ ਮੌਜੂਦ ਸਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਰਡ ਕੈਂਸਰ ਕੇਅਰ ਦੇ ਨੁਮਾਇੰਦੇ ਧਰਮਵੀਰ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਕੈਂਸਰ ਦੀ ਜਾਂਚ ਲਈ ਘੰਟਾ ਘਰ ਦੇ ਬਾਹਰ ਹਰ ਮਹੀਨੇ ਮੁਫਤ ਚੈਕਅੱਕਪ ਕੈਂਪ ਗੁਰੂ ਰਾਮ ਦਾਸ ਬਲੱਡ ਡੋਨੇਸ਼ਨ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ, ਜਿਸ ਦੌਰਾਨ ਉਨ੍ਹਾਂ ਦੀ ਟੀਮ ਵੱਲੋਂ ਦੋ ਬੱਸਾਂ ਵਿੱਚ ਲਗਾਈਆਂ ਗਈਆਂ ਮੈਮੋਗ੍ਰਾਫੀ ਦੀਆਂ ਮਸ਼ੀਨਾਂ ਨਾਲ ਮਰਦਾਂ ਅਤੇ ਔਰਤਾਂ ਦੇ ਟੈਸਟ ਅਲੱਗ-ਅਲੱਗ ਤੌਰ ਤੇ ਕੀਤੇ ਜਾਂਦੇ ਹਨ, ਜਿੰਨ੍ਹਾਂ ਨਾਲ ਕੈਂਸਰ ਦੀ ਸਟੇਜ ਦਾ ਪਤਾ ਲੱਗ ਜਾਂਦਾ ਹੈ।ਅਗਰ ਕਿਸੇ ਨੂੰ ਇਹ ਬਿਮਾਰੀ ਹੋਵੇ ਤਾਂ ਉਸ ਦਾ ਸਮੇਂ ਸਿਰ ਇਲਾਜ਼ ਕਰਵਾਇਆ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਬਜ਼ਾਰ ਵਿੱਚ ਇਹ ਟੈਸਟ ਕਾਫੀ ਮਹਿੰਗੇ ਹਨ, ਇਸੇ ਲਈ ਕੁਲਵੰਤ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤੇ ਗਏ ਉਪਰਾਲੇ ਨਾਲ ਇਹ ਟੈਸਟ ਬਿਲਕੁੱਲ ਮੁਫਤ ਕੀਤੇ ਜਾਂਦੇ ਹਨ।ਇਸ ਉਨਾਂ ਕਿਹਾ ਕਿ ਤੋਂ ਇਲਾਵਾ ਸ਼ੂਗਰ ਦੇ ਟੈਸਟ ਵੀ ਕਰਕੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱੱਤੀਆਂ ਜਾਂਦੀਆਂ ਹਨ।ਉਨ੍ਹਾਂ ਦੱਸਿਆ ਕਿ ਅੱਜ ਜੋ ਐਂਬੂਲੈਂਸ ਰਵਾਨਾ ਕੀਤੀ ਗਈ ਹੈ, ਉਸ ਵਿੱਚ ਦੰਦਾਂ ਦੀਆਂ ਬਿਮਾਰੀਆਂ ਨਾਲ ਪੈਦਾ ਹੋਣ ਵਾਲੇ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਮੋਬਾਇਲ ਐਂਬੂਲੈਂਸ ਹੋਣ ਕਰਕੇ ਇਸ ਦਾ ਲਾਭ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਿਤੇ ਵੀ ਲੋਕਾਂ ਨੂੰ ਪੁੱਜਦਾ ਕੀਤਾ ਜਾ ਸਕਦਾ ਹੈ।ਇਸ ਮੌਕੇ ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਸ਼ਰਨਜੀਤ ਸਿੰਘ, ਸੰਨੀ ਭਾਟੀਆ, ਸੁਰਿੰਦਰ ਸਿੰਘ ਆਦਿ ਵੀ ਮੌਜੂਦ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media