
ਬਠਿੰਡਾ, 7 ਨਵੰਬਰ (ਅਵਤਾਰ ਸਿੰਘ ਕੈਂਥ)- ਸ੍ਰੋਮਣੀ ਅਕਾਲੀ ਦਲ ਬਾਦਲ ਦੇ ਬਠਿੰਡਾ ਜਿਲ੍ਹੇ ਦੇ ਸਮੂਹ ਵਿਧਾਇਕਾਂ ਵਲੋਂ ਅੱਜ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ ਵਿਚ ਪਿਛਲੇ ਦਿਨੀ ਪੰਜਾਬ ਵਿਚ ਵਾਪਰੀਆਂ ਘਟਨਾਵਾਂ ਦੀ ਰੂਪ ਰੇਖਾ ‘ਤੇ ਵਿਚਾਰਾਂ ਕਰਦਿਆਂ ਵਿਧਾਇਕ ਸਿਕੰਦਰ ਸਿੰਘ ਮਲੂਕਾ, ਵਿਧਾਇਕ ਸਰੂਪ ਚੰਦ ਸਿੰਗਲਾ, ਤਲਵੰਡੀ ਵਿਧਾਇਕ ਜੀਤ ਮਹਿੰਦਰ ਸਿੰਘ, ਚੇਅਰਮੈਨ ਜਿਲ੍ਹਾ ਪ੍ਰੀਸ਼ਦ ਗੁਰਪ੍ਰੀਤ ਸਿੰਘ ਮਲੂਕਾ, ਦਰਸਨ ਸਿੰਘ ਕੋਟਫੱਤਾ, ਮੇਅਰ ਬਲਵੰਤ ਨਾਥ ਨਗਰ ਨਿਗਮ ਤੋਂ ਇਲਾਵਾ ਅਨੇਕਾਂ ਵਰਕਰਾਂ ਨੇ ਭਾਗ ਲਿਆ।ਸਿਕੰਦਰ ਸਿੰਘ ਮਲੂਕਾ ਵਲੋਂ ਪੱਤਰਕਾਰ ਕਾਨਫਰੰਸ ਵਿਚ ਪੇਸ਼ ਕੀਤੇ ਮਤਿਆਂ ਵਿਚ ਪੰਜਾਬ ਵਿਚ ਵੱਖ ਵੱਖ ਥਾਵਾਂ ‘ਤੇ ਵਾਪਰੀਆਂ ਘਟਨਾਵਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੀਾਵਨ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਸਖ਼ਤ ਲਫ਼ਜਾਂ ਵਿਚ ਨਿਖੇਧੀ ਕੀਤੀ, ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਦੇ ਖਿਲਾਫ਼ ਵੱਡੀ ਸਾਜ਼ਿਸ ਮੰਨਦੀ ਹੈ, ਜੋ ਘਟਨਾਕਰਮ ਵਾਪਰਿਆ, ਉਹ ਬੇਹੱਦ ਦੁਖਦਾਈ ਅਤੇ ਪੀੜਾ ਭਰਿਆ ਅਤੇ ਬੱਹੱਦ ਘਿਨਾਉਣਾ ਹੈ ਜਿਸ ਨਾਲ ਸਿੱਖ ਭਾਈਚਾਰੇ ਦੀ ਮਾਨਸਿਕਤਾ ਨੂੰ ਵੱਡੀ ਸੱਟ ਵੱਜੀ ਹੈ ਅਤੇ ਮਨਾਂ ਵਿਚ ਡੂੰਘੇ ਦਰਦ ਦਾ ਅਹਿਸਾਸ ਭਰਿਆ ਹੋਇਆ ਹੈ। ਦੂਜੇ ਮਤੇ ਵਿਚ ਕੁਝ ਪੰਥ ਦੋਖੀਆਂ ਵਲੋਂ ਇਨ੍ਹਾਂ ਦਰਦਨਾਕ ਘਟਨਾਵਾਂ ਦਾ ਲਾਭ ਉਠਾ ਕੇ ਸਾਜ਼ਿਸ਼ਾਂ ਰਚਅੀਾਂ ਜਾ ਰਹੀਆਂ ਹਨ, ਜਿਸ ਨਾਲ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਸਤੀ ਅਤੇ ਹੋਂਦ ਨੂੰ ਹਮੇਸ਼ਾ ਲਈ ਮਿਟਾਉਣ ‘ਤੇ ਕੌਮ ਨੂੰ ਦਿਸ਼ਾ ਹੀਣ ਕੀਤਾ ਜਾ ਸਕੇ।ਇਹ ਉਹ ਲੋਕ ਅਤਿ ਗੈਰ ਸਿਧਾਂਤਕ, ਗੈਰ ਪੰਥਕ, ਗੈਰ ਵਿਧਾਨਿਕ ਕਾਰੇ ਕਰਕੇ ਉਹ ਪ੍ਰਾਪਤੀ ਕਰਨਾ ਚਾਹੁੰਦੇ ਹਨ।ਜੋ ਕਾਂਗਰਸੀ ਸਰਕਾਰ ਟੈਂਕਾਂ ਅਤੇ ਤੋਪਾਂ ਨਾਲ ਹਮਲੇ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਰੂਪ ਨੂੰ ਢਹਿ ਢੇਰੀ ਕਰਕੇ ਵੀ ਪ੍ਰਾਪਤ ਨਹੀ ਕਰ ਸਕੀ। ਜਿਸ ਦਾ ਇਕ ਹਿੱਸਾ ਪੰਥਕ ਦੋਖੀਆਂ ਵਲੋਂ ਸੱਦਿਆ ਗਿਆ ਅਖੌਤੀ ਸਰਬੱਤ ਖਾਲਸਾ ਇਸ ਕੜੀ ਦਾ ਹਿੱਸਾ ਹੈ।ਸਰਬੱਤ ਖਾਲਸਾ ਬੁਲਾਉਣ ਦਾ ਹੱਕ ਸਿਰਫ਼ ਤੇ ਸਿਰਫ਼ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹੈ।ਊਨ੍ਹਾਂ ਕਿਹਾ ਕਿ ਨਿੱਜੀ ਸਮਾਗਮ ਨੂੰ ਕਿਸੇ ਵੀ ਹਾਲਤ ਵਿਚ ਸਰਬੱਤ ਖਾਲਸਾ ਨਹੀ ਕਿਹਾ ਜਾ ਸਕਦਾ, ਪੰਥ ਵਿਰੋਧੀ ਸ਼ਕਤੀਆਂ ਦੀ ਸ਼ਹਿ ਉਪ ਸਿੱਖ ਪੰਥ ਨੂੰ ਆਪੋ ਵਿਚ ਵੰਡਣ ਤੇ ਸਿੱਖ ਪ੍ਰੰਪਰਾਵਾਂ ਅਤੇ ਮਰਿਆਦਾ ਦਾ ਘਾਣ ਕਰਨ ਦੀ ਕੋਝੀ ਸਾਜ਼ਿਸ ਹੈ।ਪੰਜਾਬ ਦੀ ਅਮਨ ਸਾਂਤੀ, ਸਾਂਝੀਵਾਲਤ ਅਤੇ ਭਾਈਚਾਰਕ ਸਾਂਝ ਦੇ ਮਾਹੌਲ ਨੂੰ ਲਾਬੂੰ ਲਗਾਉਣ ਦੀ ਕੋਝੀ ਚਾਲ ਹੈ।ਮੌਜੂਦਾ ਪੰਥਕ ਪ੍ਰਸਥਿਤੀਆਂ ਵਿਚ ਪੰਥਕ ਸਰਕਾਰ ਨੂੰ ਵਿਚਾਰਦੇ ਹੋਏ ਅਖੌਤੀ ਸਰਬੱਤ ਖਾਲਸਾ ਨੂੰ ਮੂਲੋਂ ਹੀ ਰੱਦ ਕਰਦੀ ਹੈ ਅਤੇ ਸਮੂਹ ਖਾਲਸਾ ਪੰਥ ਨੂੰ ਪੁਰਜ਼ੋਰ ਅਪੀਲ ਕਰਦੀ ਹੈ ਕਿ ਅਜਿਹੀਆਂ ਪੰਥ ਵਿਰੋਧੀ ਸ਼ਕਤੀਆਂ ਦੇ ਮਨਸੂਬਿਆਂ ਤੋਂ ਸੁਚੇਤ ਰਹਿਣ ਅਤੇ ਅੱਜ ਦੇ ਹਾਲਾਤਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬ ਉੱਚਤਾ ਅਤੇ ਮਾਣ ਮਰਿਆਦਾ ਬਣਾਈ ਰੱਖਣ ਲਈ ਡੱਟ ਕੇ ਸਿਧਾਂਤਾਂ ‘ਤੇ ਪਹਿਰਾ ਦੇਣ ਅਤੇ ਪੰਥ ਵਿਰੋਧੀ ਤਾਕਤਾਂ ਨੂੰ ਪਛਾੜ ਕੇ ਇਨ੍ਹਾਂ ਨੂੰ ਅਜਿਹਾ ਸਬਕ ਸਿਖਾਉਣ ਕਿ ਭਵਿੱਖ ਵਿਚ ਕੋਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੋਂਦ ਅਤੇ ਹਸਤੀ ਨੂੰ ਮਿਟਾਉਣ ਦਾ ਕੋਈ ਸੁਪਨਾ ਵੀ ਨਾ ਸਕੇ।ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਨ੍ਹਾ ਨੇ ਕਾਂਗਰਸ ਦੇ ਰਾਹੁਲ ਗਾਂਧੀ ਅਤੇ ਆਪ ਪਾਰਟੀ ਦੇ ਕੇਜਰੀਵਾਲ ਦਾ ਪੰਜਾਬ ਵਿਚ ਆਉਣ ਨੂੰ ਮਦਭਾਗਾ ਦੱਸਿਆ, 1984 ਦੇ ਵਿਚ ਦਿੱਲੀ ਦੰਗਿਆਂ ਵਿੱਚ ਰਾਹੁਲ ਗਾਂਧੀ ਕੀ ਕਿਸੇ ਪੀੜਤ ਪਰਿਵਾਰ ਨੂੰ ਮਿਲਣ ਗਿਆ ਹਜ਼ਾਰਾਂ ਧੀਆਂ ਭੈਣਾਂ ਦੀ ਬੇਪਤੀ ਕੀਤੀ ਗਈ। ਸਗੋਂ ਕਾਂਗਰਸੀ ਵਰਕਰਾਂ ਨੂੰ ਹਮਲੇ ਕਰਨ ਦੇ ਬਦਲੇ ਉੱਚ ਪੱਦਵੀਆਂ ਭੇਂਟ ਕੀਤੀਆਂ ਗਈਆਂ। ਉਨ੍ਹਾਂ ਪੰਜਾਬ ਵਿਚ ਗੋਲੀਆਂ ਨਾਲ ਮਰੇ ਨੌਜਵਾਨਾਂ ਬਾਰੇ ਕੁਝ ਵੀ ਕਹਿਣ ਤੋਂ ਸੰਕੋਚ ਹੀ ਕੀਤਾ। ਕਈ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਹੀ ਨਹੀ ਦਿੱਤੇ ਗਏ। ਇਸ ਮੌਕੇ ਪਰਮਜੀਤ ਕੌਰ ਗੁਲਸ਼ਨ ਦਿਹਾਤੀ ਹਲਕਾ ਇੰਚਾਰਜ,ਸਿੰਕਦਰ ਸਿੰਘ ਚੇਅਰਮੈਨ, ਹਰਜੀਤ ਸਿੰਘ , ਗੁੁਰਜੀਤ ਸਿੰਘ, ਡਾਂ ਗੁਰਦੀਪ ਸਿੰਘ , ਕੁਲਦੀਪ ਸਿੰਘ ਦਰਸ਼ਨ ਸਿੰਘ ਬਜਾਜ, ਮੋਹਨਜੀਤ ਸਿੰਘ ਪੁਰੀ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਵਰਕਰਾਂ ਨੇ ਭਾਗ ਲਿਆ।
Punjab Post Daily Online Newspaper & Print Media