
ਅੰਮ੍ਰਿਤਸਰ, 7 ਨਵੰਬਰ (ਗੁਰਚਰਨ ਸਿੰਘ) – ਬੀਤੇ ਦਿਨੀ ਜ਼ਿਲ੍ਹਾ ਕਚਹਿਰੀਆਂ ਵਿੱਚ ਸਥਿਤ ਡਿਪਟੀ ਕਮਿਸ਼ਨਰ ਦਫਤਰ ਵਿੱਚ ਲੱਗੀ ਭਿਆਨਕ ਅੱਗ ਨਾਲ ਹੋਏ ਭਾਰੀ ਨੁਕਸਾਨ ਦਾ ਜਾਇਜਾ ਲੈਣ ਲਈ ਅੱਜ ਹਾਈ ਕੋਰਟ ਦੇ ਜਸਟਿਸ ਸ੍ਰੀ ਏ.ਕੇ ਮਿੱਤਲ ਅਤੇ ਜਸਟਿਸ ਸ੍ਰੀ ਸ਼ੇਖਰ ਧਵਨ ਵਲੋਂ ਘਟਨਾ ਵਾਲੀ ਥਾਂ ਦਾ ਨਿਰੀਖਣ ਕੀਤਾ ਗਿਆ।ਇਸ ਮੌਕੇ ‘ਤੇ ਜਸਟਿਸ ਮਿੱਤਲ ਅਤੇ ਜਸਟਿਸ ਧਵਨ ਨੇ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਜਿਸ ਵਿੱਚ ਸ੍ਰੀ ਗੁਰਬੁੀਰ ਸਿੰਘ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਸ੍ਰੀ ਰਵੀ ਭਗਤ, ਕਮਿਸ਼ਨਰ ਆਫ ਪੁਲਿਸ ਸ੍ਰੀ ਜਤਿੰਦਰ ਸਿੰਘ ਔਲਖ ਅਤੇ ਪੀ.ਡਬਲਯੂ.ੂਡੀ. ਦੇ ਅਧਿਕਾਰੀ ਮੌਜੂਦ ਸਨ।ਮੀਟਿੰਗ ਵਿੱਚ ਚਰਚਾ ਕੀਤੀ ਗਈ ਕਿ ਅੱਗ ਨੂੰ ਬਝਾਉਣ ਲਈ ਲਗਭਗ 5 ਮੀਟਰਿਕ ਪਾਣੀ ਦੀ ਵਰਤੋਂ ਕੀਤੀ ਗਈ ਸੀ।ਇਹ ਵੀ ਦੱਸਿਆ ਗਿਆ ਕਿ ਅੱਗ ਕਾਰਨ ਬਹੁਤ ਸਾਰਾ ਪੁਰਾਣਾ ਰਿਕਾਰਡ ਸੜ ਚੁੱਕਾ ਹੈ ਅਤੇ ਇਸ ਰਿਕਾਰਡ ਵਿੱਚ ਜੂਡੀਸ਼ੀਅਲ ਰਿਕਾਰਡ ਵੀ ਸੜ ਚੁੱਕਾ ਹੈ।
ਮੀਟਿੰਗ ਵਿੱਚ ਮਾਨਯੋਗ ਜਸਟਿਸ ਸ੍ਰੀ ਏ.ਕੇ ਮਿੱਤਲ ਅਤੇ ਮਾਨਯੋਗ ਜਸਟਿਸ ਸ੍ਰੀ ਸ਼ੇਖਰ ਧਵਨ ਦੀ ਟੀਮ ਨੇ ਨਿਰੀਖਣ ਕਰਨ ਤੋਂ ਬਾਅਦ ਇਹ ਨਿਰਦੇਸ਼ ਜਾਰੀ ਕੀਤੇ ਹਨ ਕਿ ਇਸ ਦੀ ਸੁਰੱਖਿਆ ਲਈ ਪੂਰਾ ਪ੍ਰਬੰਧ ਕੀਤਾ ਜਾਵੇ ਅਤੇ ਇਹ ਵੀ ਨਿਰਦੇਸ਼ ਜਾਰੀ ਕੀਤੇ ਹਨ ਕਿ ਨਵੇਂ ਅੱਗ ਬਝਾਊ ਯੰਤਰ ਲਗਾਏ ਜਾਣ ਅਤੇ ਪਰਾਣੇ ਅੱਗ ਬਝਾਊ ਯੰਤਰਾਂ ਦੀ ਮੁਰੰਮਤ ਕੀਤੀ ਜਾਵੇ।ਜਸਟਿਸ ਸ੍ਰੀ ਏ.ਕੇ ਮਿੱਤਲ ਅਤੇ ਜਸਟਿਸ ਸ੍ਰੀ ਸ਼ੇਖਰ ਧਵਨ ਵੱਲੋਂ ਮੌਕੇ ‘ਤੇ ਜਾ ਕੇ ਦੇਖਿਆ ਕਿ ਸਾਰੀ ਬਿਲਡਿੰਗ ਪੂਰੀ ਤਰ੍ਹਾਂ ਸੜ੍ਹ ਚੁੱਕੀ ਹੈ ਅਤੇ ਉੱਥੇ ਅਜੇ ਵੀ ਅੱਗ ਧੁਖ ਰਹੀ ਹੈ। ਸ੍ਰੀ ਗੁਰਬੀਰ ਸਿੰਘ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਅੰਮ੍ਰਿਤਸਰ ਨੇ ਦੱਸਿਆ ਕਿ ਇਸ ਵਿੱਚ ਜੂਡੀਸ਼ੀਅਲ ਦਾ ਰਿਕਾਰਡ ਵੀ ਸੀ ਜੋ ਕਿ ਬਹੁਤ ਬੁਰੀ ਤਰ੍ਹਾਂ ਨਾਲ ਸੜ ਕੇ ਸਵਾਹ ਹੋ ਗਿਆ ਹੈ।ਇਸ ਘਟਨਾ ਸਥਾਨ ‘ਤੇ ਅੱਗ ਬਝਾਊ ਯੰਤਰ ਵੀ ਲੱਗੇ ਹੋਏ ਸਨ ਜੋ ਕਿ ਪੂਰੀ ਤਰ੍ਹਾਂ ਕੰਮ ਕਰ ਰਹੇ ਸਨ।ਇਸ ਹਾਦਸੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਹੈ।
Punjab Post Daily Online Newspaper & Print Media