Wednesday, September 30, 2026

ਠੰਡਲ ਨੇ ਕੀਤਾ ਆਂਗਨਵਾੜੀ ਸੈਂਟਰ ਦਾ ਉਦਘਾਟਨ ਕੀਤਾ

PPN0711201518

ਹੁਸ਼ਿਆਰਪੁਰ, 7 ਨਵੰਬਰ (ਸਤਵਿੰਦਰ ਸਿੰਘ)- ਜੇਲ੍ਹਾਂ, ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਮੰਤਰੀ ਸ਼੍ਰੀ ਸੋਹਣ ਸਿੰਘ ਠੰਡਲ ਨੇ ਪਿੰਡ ਰਾਜਨੀ ਦੇਵੀ ਵਿਖੇ ਆਂਗਨਵਾੜੀ ਸੈਂਟਰ ਦੀ ਇਮਾਰਤ ਦਾ ਉਦਘਾਟਨ ਕੀਤਾ । ਆਯੋਜਿਤ ਸਮਾਗਮ ਦੌਰਾਨ ਸ੍ਰੀ ਠੰਡਲ ਨੇ ਹਲਕੇ ਦੇ ਵੱਖ ਵੱਖ 7 ਪਿੰਡਾਂ ਦੀਆਂ ਪੰਚਾਇਤਾ ਨੂੰ ਵਿਕਾਸ ਕਾਰਜਾ ਦੇ ਲਈ 14 ਲੱਖ ਰੁਪਏ ਦੇ ਚੈਕ ਵੰਡੇ। ਸਮਾਗਮ ਨੂੰ ਸਬੋਧਨ ਕਰਦੇ ਹੋਏ ਸ੍ਰੀ ਠੰਡਲ ਨੇ ਕਿਹਾ ਕਿ ਲੋਕਾਂ ਦੀ ਮੰਗ ਦੇ ਅਨੁਸਾਰ ਪਿੰਡ ਨੂੰ ਆਉਣ ਵਾਲੀ ਮਾਹਿਲਪੁਰ ਜੇਜੋ ਤੋਂ ਹੁਸ਼ਿਆਰਪੁਰ ਮਾਹਿਲਪੁਰ ਰੋਡ ਵਾਇਆ ਸਿੰਘਪੂਰ ਜਿਆਣ ਨੂੰ 3 ਕਰੋੜ 24 ਲੱਖ ਰੁਪਏ ਖਰਚ ਕੇ ਬਣਵਾਇਆ ਜਾਵੇਗਾ ਅਤੇ ਲੋਕਾਂ ਦੀ ਸਹੂਲਤ ਦੇ ਲਈ ਇਸ ਸੜਕ ਨੂੰ 18 ਫੁਟ ਚੌੜਾ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਪਿੰਡ ਵਾਸੀਆ ਦੇ ਲਈ ਬੱਸਾਂ ਦੇ ਲਈ ਨਵੇਂ ਰੂਟ ਵੀ ਚਲਾਏ ਜਾ ਸਕਣ। ਇਕ ਬਜੁਰਗ ਔਰਤ ਦੁਆਰਾ ਬੁਢਾਪਾ ਪੈਨਸ਼ਨ ਵਧਾਊਣ ਦੀ ਅਪੀਲ ਕਰਨ ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਾਕਰ ਵਲੋ ਜਲਦ ਹੀ ਬੁਢਾਪਾ ਪੈਨਸ਼ਨ 250 ਤੋਂ ਵਧਾ ਕੇ 500 ਰੁਪਏ ਕੀਤੀ ਜਾ ਰਹੀ ਹੈ। ਨੀਲੇ ਕਾਰਡ ਕੱਟਣ ਸਬੰਧੀ ਸਾਰੇ ਜਰੂਰਤਮੰਦ ਲੋਕਾਂ ਦੇ ਨੀਲੇ ਕਾਰਡ ਬਿਨ੍ਹਾਂ ਕਿਸੇ ਭੇਦਭਾਵ ਦੇ ਬਣਾਏ ਜਾ ਰਹੇ ਹਨ ਅਤੇ ਕਿਸੇ ਵੀ ਜਰੂਰਤ ਮੰਦ ਦਾ ਨਾਅ ਨਾ ਕੱਟਣ ਲਈ ਪਹਿਲਾਂ ਹੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉੂਨ੍ਹਾਂ ਨੇ ਜਰੂਰਤਮੰਦ ਲੋਕਾਂ ਨੂੰ ਸ਼ਗੁਨ ਸਕੀਮ ਤਹਿਤ ਦਿੱਤੀ ਜਾ ਰਹੀ 15000 ਰੁਪਏ ਦੀ ਰਾਸ਼ੀ ਲੈਣ ਦੇ ਲਈ ਸਮੇਂ ਸਿਰ ਫਾਰਮ ਜਮ੍ਹਾ ਕਰਵਾਉਣ ਦੀ ਅਪੀਲ ਕੀਤੀ। ਇਸ ਦੋਰਾਨ ਉਨ੍ਹਾਂ ਨੇ ਪਿੰਡ ਰਾਜਨੀ ਦੇਵੀ, ਪਰਸੋਵਾਲ, ਜੰਡੋਲੀ, ਤਾਜੇਵਾਲ, ਭੇੜੂਆ, ਨਸਰਾਂ, ਬਦਨਾਂ, ਸਮੇਤ 7 ਪਿੰਡਾਂ ਨੂੰ ਵਿਕਾਸ ਕੰਮਾਂ ਦੇ ਲਈ 14 ਲੱਖ ਦੇ ਚੈਕ ਵੰਡੇ।ਇਸ ਮੌਕੇ ਸਰਪੰਚ ਕੁਲਵਿੰਦਰ ਕੌਰ, ਸਾਬਕਾ ਸਰਪੰਚ ਰਛਪਾਲ ਕੌਰ, ਪੰਚ ਕੁਲਵੰਤ ਸਿੰਘ, ਨਿਰਮਲ ਸਿੰੰਘ ਭੀਲੋਵਾਲ, ਬੀ ਡੀ ਓ ਸੁੁਖਦੇਵ ਸਿੰਘ, ਮਲਕੀਤ ਸਿੰਘ , ਮਾਸਟਰ ਰਛਪਾਲ ਸਿੰਘ, ਸਾਬਕਾ ਸਰਪੰਚ ਪ੍ਰੇਮ ਸਿੰਘ ਲਹਿਲੀਕਲਾ, ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply