Tuesday, July 14, 2026

ਖ਼ਾਲਸਾ ਪਬਲਿਕ ਸਕੂਲ ਨੇ ਸੱਭਿਆਚਾਰਕ ਤੇ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ

ਵਿੱਦਿਆ ਪ੍ਰਸਾਰ ਦਾ ਮੁੱਖ ਉਦੇਸ਼ ਇਨਸਾਨ ਨੂੰ ਪੂਰਨ ਸਿੱਖਿਅਤ ਕਰਨਾ ਹੈ – ਡਾ. ਬਰਾੜ

PPN0711201519

ਅੰਮ੍ਰਿਤਸਰ, 7 ਨਵੰਬਰ (ਸੁਖਬੀਰ ਖੁਰਮਣੀਆ, ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਅਜਾਇਬ ਸਿੰਘ ਬਰਾੜ ਨੇ ਅੱਜ ਕਿਹਾ ਕਿ ਵਿੱਦਿਆ ਦਾ ਮੁੱਖ ਉਦੇਸ਼ ਇਨਸਾਨ ਨੂੰ ਪੂਰਨ ਸਿੱਖਿਅਤ ਕਰਨਾ ਹੈ ਤਾਂ ਕਿ ਉਹ ਸਮਾਜ ਵਿੱਚ ਵਧੀਆ ਤੇ ਖੁਸ਼ਹਾਲ ਜੀਵਨ ਬਤੀਤ ਕਰ ਸਕੇ। ਡਾ. ਬਰਾੜ ਜੋ ਕਿ ਮੁੱਖ ਮਹਿਮਾਨ ਵਜੋਂ ਅੱਜ ਇੱਥੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਪੁੱਜੇ ਸਨ, ਨੇ ਖਾਲਸਾ ਕਾਲਜ ਪਬਲਿਕ ਸਕੂਲ ਦੇ ਮਨਾਏ ਗਏ ਸੱਭਿਅਚਾਰਕ ਅਤੇ ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਹੇ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਇਸ ਸਮਾਰੋਹ ਵਿੱਚ ਸ਼ਿਰਕਤ ਕਰਦਿਆਂ ਡੀ. ਆਈ. ਜੀ. ਕਾਊਂਟਰ ਇੰਟੈਲੀਜੈਂਸ ਪੰਜਾਬ ਸ੍ਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਆਈ. ਪੀ. ਐੱਸ. ਨੇ ਵੀ ਵਿੱਦਿਆ ਦੇ ਪੱਧਰ ਨੂੰ ਉੱਚਾ ਚੁੱਕਣ ‘ਤੇ ਜ਼ੋਰ ਦਿੱਤਾ ਤਾਂ ਕਿ ਪੰਜਾਬ ਦਾ ਨੌਜਵਾਨ ਬਾਹਰੀ ਦੇਸ਼ਾਂ ਦੀ ਬਜਾਏ ਇੱਥੇ ਰੋਜ਼ਗਾਰ ਹਾਸਲ ਕਰ ਸਕੇ। ਪ੍ਰੋਗਰਾਮ ਦਾ ਮਕਸਦ ਨੰਨ੍ਹੇ-ਮੁੰਨ੍ਹੇ ਬੱਚਿਆਂ ਵਿੱਚ ਛੁਪੇ ਹੁਨਰ ਨੂੰ ਮੰਚ ‘ਤੇ ਲਿਆ ਕੇ ਉਨ੍ਹਾਂ ਦਾ ਹੌਂਸਲਾ ਅਫ਼ਜਾਈ ਕਰਨਾ ਸੀ। ਸਮਾਰੋਹ ਦਾ ਉਦਘਾਟਨੀ ਅਗਾਜ਼ ਡਾ. ਏ. ਐੱਸ. ਬਰਾੜ, ਸ: ਛੀਨਾ, ਸ੍ਰੀ ਪ੍ਰਤਾਪ ਨੇ ਸ੍ਰੀਮਤੀ ਡਾ. ਬਰਾੜ ਨਾਲ ਮਿਲਕੇ ਕੀਤਾ। ਇਸ ਮੌਕੇ ਭਾਰਤ ਨੂੰ ਸਮਰਪਿਤ ਇਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ, ਜਿਸ ਵਿੱਚ ਬੱਚਿਆਂ ਨੇ ਭਾਰਤ ਦੇ ਸਮੂੰਹ ਰਾਜਾਂ ਦੇ ਮੁੱਖ ਨਾਚ ਪੇਸ਼ ਕਰਕੇ ਦਰਸ਼ਕਾਂ ਨੂੰ ਮਦਹੋਸ਼ ਕੀਤਾ। ਬੱਚਿਆਂ ਨੇ ਪੰਜਾਬੀ ਗਾਇਨ ਵਿੱਚ ਜੁਗਨੀ ਤੇ ਸੂਫ਼ੀ ਗਾਇਕੀ ਨਾਲ ਵੀ ਸਮਾਂ ਬੰਨ੍ਹਿਆ। ਗਿੱਧਾ ਤੇ ਭੰਗੜਾ ਵੀ ਖਿੱਚ ਦਾ ਕੇਂਦਰ ਰਿਹਾ। ਸਕੂਲ ਪ੍ਰਿੰ: ਸਰਵਜੀਤ ਕੌਰ ਬਰਾੜ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜਦਿਆਂ ਸਕੂਲ ਦੇ ਬੱਚਿਆਂ ਵੱਲੋਂ ਵਿੱਦਿਅਕ, ਖੇਡਾਂ, ਸੱਭਿਆਚਾਰਕ ਸਰਗਰਮੀਆਂ ਵਿੱਚ ਹਾਸਲ ਉਪਲਬੱਧੀਆਂ ‘ਤੇ ਚਾਨਣਾ ਪਾਇਆ। ਇਸ ਮੌਕੇ ਜਿੱਥੇ ਡਾ. ਬਰਾੜ, ਸ: ਛੀਨਾ ਦੇ ਨਾਲ ਮਿਲ ਕੇ ਡਾ. ਬਰਾੜ, ਸ੍ਰੀ ਵਿਜੈ ਪ੍ਰਤਾਪ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਸਕੂਲ ਦੀ ਸਾਲਾਨਾ ਪਤ੍ਰਿੱਕਾ ਸਿਰਜਨ ਦਾ ਵੀ ਵਿਮੋਚਨ ਕੀਤਾ ਗਿਆ। ਇਸ ਦੌਰਾਨ ਸ: ਬਰਾੜ, ਸ੍ਰੀ ਪ੍ਰਤਾਪ ਅਤੇ ਸ: ਛੀਨਾ ਨੇ ਸਾਂਝੇ ਤੌਰ ‘ਤੇ ਕਿਹਾ ਕਿ ਅੱਜ ਦੇ ਮੁਕਾਬਲੇ ਦੇ ਯੁੱਗ ਵਿੱਚ ਬੱਚਿਆਂ ਨੂੰ ਚੰਗੀ ਪੜ੍ਹਾਈ ਗ੍ਰਹਿਣ ਕਰਕੇ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਜਨੂੰਨ ਪੈਦਾ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹਰੇਕ ਖ਼ੇਤਰ ਵਿੱਚ ਕਾਮਯਾਬੀ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਪੀ. ਐੱਨ. ਬੀ. ਬੈਂਕ ਦੇ ਜ਼ੋਨਲ ਮੁੱਖੀ ਸ: ਸੁਰਜੀਤ ਸਿੰਘ, ਕੌਂਸਲ ਦੇ ਵਧੀਕ ਆਨਰੇਰੀ ਸਕੱਤਰ ਸ: ਸਵਿੰਦਰ ਸਿੰਘ ਕੱਥੂਨੰਗਲ, ਜੁਆਇੰਟ ਸਕੱਤਰ ਸ: ਅਜ਼ਮੇਰ ਸਿੰਘ ਹੇਰ, ਖਾਲਸਾ ਕਾਲਜ ਪ੍ਰਿੰ: ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਪ੍ਰਿੰ: ਡਾ. ਸੁਰਿੰਦਰਪਾਲ ਕੌਰ ਢਿੱਲੋਂ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰ: ਡਾ. ਸੁਖਬੀਰ ਕੌਰ ਮਾਹਲ, ਖ਼ਾਲਸਾ ਕਾਲਜ ਆਫ਼ ਇੰਜੀਨੀਅਰ ਐਂਡ ਟੈਕਨਾਲੋਜੀ ਪ੍ਰਿੰਸੀਪਲ ਡਾ. ਅਮਰਪਾਲ ਸਿੰਘ, ਪ੍ਰਿੰ: ਸ੍ਰੀਮਤੀ ਤੇਜਿੰਦਰ ਕੌਰ ਬਿੰਦਰਾ, ਪ੍ਰਿੰ: ਦਵਿੰਦਰ ਕੌਰ ਸੰਧੂ, ਪ੍ਰਿੰ: ਗੁਰਵਿੰਦਰ ਕੰਬੋਜ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਤੇ ਉਨ੍ਹਾਂ ਮਾਤਾ-ਪਿਤਾ ਮੌਜ਼ੂਦ ਸਨ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply