Friday, March 6, 2026

ਮਜੀਠੀਆ ਵੱਲੋਂ ਲੋਕਾਂ ਨੂੰ ਪੰਜਾਬ ਵਿਰੋਧੀਆਂ ਦੇ ਭੈੜੇ ਮਨਸੂਬੇ ਨਾਕਾਮ ਕਰਨ ਦਾ ਸੱਦਾ

ਮਜੀਠਾ ਸਕੂਲ ਵਿਖੇ ਮਾਈ ਭਾਗੋ ਵਿੱਦਿਆ ਸਕੀਮ ਤਹਿਤ ਵੰਡੇ 345 ਸਾਈਕਲ

u
u

ਮਜੀਠਾ, 7 ਨਵੰਬਰ (ਪ.ਪ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਵਿੱਚ ਅਮਨ ਸ਼ਾਂਤੀ ਦੇ ਦੁਸ਼ਮਣਾਂ ਅਤੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਦੀਆਂ ਘਟਨਾਵਾਂ ‘ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਅਜਿਹੀਆਂ ਤਾਕਤਾਂ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਪੰਜਾਬ ਵਿਰੋਧੀਆਂ ਦੇ ਮਨਸੂਬੇ ਨਾਕਾਮ ਕਰਨ ਲਈ ਸਰਕਾਰ ਨੂੰ ਸਹਿਯੋਗ ਦੇਣ ਦਾ ਸਦਾ ਦਿੱਤਾ।
ਸ: ਮਜੀਠੀਆ ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੀਆਂ ਵਿਖੇ ਮਾਈ ਭਾਗੋ ਵਿੱਦਿਆ ਸਕੀਮ ਤਹਿਤ ੩੫੬ ਸਾਈਕਲ ਵੰਡਣ ਪਹੁੰਚੇ ਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ: ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਦੋਖੀਆਂ ਵੱਲੋਂ ਵੰਡੀਆਂ ਪਾਕੇ ਮਾੜੇ ਦਿਨ ਮੁੜ ਲਿਆਉਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਅਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ ਜਿਸ ਨਾਲ ਪੰਜਾਬ ਵਿੱਚ ਅਰਾਜਕਤਾ ਫੈਲੇ। ਉਹਨਾਂ ਸਵਾਲ ਕੀਤਾ ਕਿ ਵੱਖਵਾਦੀ ਗੱਲਾਂ ਨਾਲ ਪੰਜਾਬ ਦਾ ਕੀ ਭਲਾ ਹੋ ਸਕਦਾ ਹੈ? ਉਹਨਾਂ ਕਿਹਾ ਕਿ ਭਰਾ ਨੂੰ ਭਰਾ ਨਾਲ ਲੜਾਉਣ ਦੇ ਮਨਸ਼ੇ ਨਾਲ ਲਬਰੇਜ਼ ਸ਼ਰਾਰਤੀ ਅਨਸਰਾਂ ਦੇ ਅਜਿਹੇ ਘਿਣਾਉਣੇ ਮਨਸੂਬੇ ਕਾਮਯਾਬ ਨਹੀਂ ਹੋ ਸਕਣਗੇ।
ਸ: ਮਜੀਠੀਆ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਨ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਅਤੇ 84 ਦੇ ਸਿੱਖ ਕਤਲੇਆਮ ਲਈ ਦੋਸ਼ੀ ਕਾਂਗਰਸ ਅਤੇ ਗਾਂਧੀ ਪਰਿਵਾਰ ਤੋਂ ਪੰਜਾਬ ਅਤੇ ਸਿੱਖ ਕੌਮ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ।
ਉਹਨਾਂ ਕਿਹਾ ਕਿ ਇੰਦਰਾ ਗਾਂਧੀ ਦੀ ਤੀਜੀ ਪੀੜੀ ਰਾਹੁਲ ਗਾਂਧੀ ਪਰਿਵਾਰਕ ਰਵਾਇਤ ਜਾਰੀ ਰੱਖਦਿਆਂ ਇਸ ਸਮੇਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੜਕਾਉਣ ਦੇ ਲਈ ਇੱਥੇ ਪਹੁੰਚੇ ਹਨ। ਉਹਨਾਂ ਕਿਹਾ ਕਿ ਰਾਹੁਲ ਦੀ ਦਾਦੀ ਇੰਦਰਾ ਗਾਂਧੀ ਨੇ ਪੰਜਾਬ ਵਿੱਚ ਆਪਣੀ ਸਤਾ ਸਥਾਪਿਤ ਕਰਨ ਦੇ ਲਈ ਪੰਜਾਬ ਨੂੰ ਲਾਂਬੂ ਲਾਇਆ ਸੀ ਜਿਸ ਦਾ ਸੰਤਾਪ ਅੱਜ ਤਕ ਪੰਜਾਬ ਭੁਗਤ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਨੇ ਸਭ ਤੋ ਪਵਿੱਤਰ ਅਸਥਾਨ ਜਿੱਥੇ ਸਮੁੱਚੀ ਮਨੁੱਖਤਾ ਨਤਮਸਤਕ ਹੁੰਦੀ ਹੈ ਉਸ ‘ਤੇ ਹਮਲਾ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਟੈਂਕਾਂ ਟੋਪਾਂ ਨਾਲ ਢਹਿ ਢੇਰੀ ਕਰਵਾਇਆ। ਉਸ ਰਾਹੁਲ ਨੂੰ ਸਵਾਲ ਕੀਤਾ ਕਿ ਕੀ ਜਦ ਉਹਨਾਂ ਦੇ ਪਿਤਾ ਰਾਜੀਵ ਗਾਂਧੀ ਦੀ ਵਾਰੀ ਆਈ ਤਾਂ ਉਸ ਨੇ ਵੀ ”’ਜੱਦੋ ਵੀ ਕੋਈ ਵੱਡਾ ਦਰਖ਼ਤ ਡਿਗਦਾ ਹੈ ਤਾਂ ਧਰਤੀ ਹਿੱਲਦੀ ਹੈ’ ਕਹਿ ਕੇ ਪੰਜਾਬੀਆਂ ਅਤੇ ਸਿੱਖਾਂ ਨੂੰ ਜਿਉਦਿਆਂ ਦੇ ਗੱਲਾਂ ਵਿੱਚ ਟਾਇਰ ਪਾ ਕੇ ਸਾੜੇ ਜਾਣ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ਼ ਨਹੀਂ ਕੀਤੀ?। ਉਹਨਾਂ ਕਿਹਾ ਕਿ ਕੀ ਇਹ ਕਾਂਗਰਸ ਦੀ ਦੋਗਲੀ ਨੀਤੀ ਨਹੀਂ ਕਿ ਸਿੱਖ ਕਤਲੇ ਆਮ ਦੇ ਪੀੜਤਾਂ ਨੂੰ ਇਨਸਾਫ਼ ਦੇਣਾ ਤਾਂ ਦੂਰ ਸਗੋਂ ਜਦ ਜਦ ਵੀ ਸਤਾ ਮਿਲੀ ਕਾਂਗਰਸ ਨੇ ਦੋਸ਼ੀਆਂ ਸਜਾਵਾਂ ਦੇਣ ਦੀ ਥਾਂ ਵਜੀਰੀਆਂ ਨਾਲ ਨਹੀਂ ਨਿਵਾਜਿਆ? । ਸਿੱਖ ਕਤਲੇਆਮ ਵਿੱਚ ਕਾਂਗਰਸ ਆਗੂਆਂ ਦੀ ਸ਼ਮੂਲੀਅਤ ਕਬੂਲਣ ਦੇ ਬਾਵਜੂਦ ਰਹੁਲ ਗਾਂਧੀ ਉਹਨਾਂ ਦੋਸ਼ੀ ਕਾਂਗਰਸੀ ਆਗੂਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਅੱਜ ਤਕ ਨਾ ਦਿਖਾਉਣ ਦਾ ਕਾਰਨ ਦਸ ਸਕਦੇ ਹਨ? ਕੀ ਉਹ ਉਹਨਾਂ ਢੰਗਾ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁਖ ਸਾਂਝਾ ਕਰਨ ਲਈ ਕਦੀ ਗਏ ਹਨ ? ਕੀ ਅੱਜ ਤਕ ਵੀ ਪੀੜਤਾਂ ਨੂੰ ਇਨਸਾਫ਼ ਦੇਣ ਦੇ ਵਿੱਚ ਕਾਂਗਰਸ ਹੀ ਰੁਕਾਵਟ ਨਹੀਂ ਬਣਦੀ ਰਹੀ ? ਉਹਨਾਂ ਕਿਹਾ ਕਿ ਹੁਣ ਰਾਹੁਲ ਦੀ ਵਾਰੀ ਹੈ ਕਿ ਉਹ ਆਪਣੇ ਪਿਤਾ ਅਤੇ ਦਾਦੀ ਦੇ ਪਦ-ਚਿੰਨ੍ਹਾਂ ‘ਤੇ ਚਲਦਾ ਹੋਇਆ ਪੰਜਾਬ ਦੀ ਸ਼ਾਂਤੀ ਨੂੰ ਬਰਬਾਦ ਕਰਕੇ ਆਪਣੀ ਸਿਆਸੀ ਭੱਠੀ ਤਪਾਉਣ ਦੇ ਲਈ ਇੱਥੇ ਆਣ ਪੁਜਾ ਹੈ। ਪਰ ਪੰਜਾਬ ਦੇ ਲੋਕ ਇਸ ਪਰਿਵਾਰ ਦੇ ਇਸ ਸਿਆਸੀ ਅਨਾੜੀ ਮੁੰਡੂ ਦੇ ਪਿੱਛੇ ਨਹੀਂ ਲੱਗਣਗੇ ਜਿਸ ਨੂੰ ਨਾ ਤਾਂ ਪੰਜਾਬ ਦੀਆਂ ਕਦਰਾਂ ਕੀਮਤਾਂ ਦਾ ਪਤਾ ਹੈ ਅਤੇ ਨਾ ਹੀ ਇੱਥੋਂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਪੜ੍ਹ ਸਕਦਾ ਹੈ।
ਇਸ ਮੌਕੇ ਪ੍ਰਿੰਸੀਪਲ ਸ: ਪਰਮਿੰਦਰ ਸਿੰਘ, ਮੇਜਰ ਸ਼ਿਵੀ, ਜੋਧ ਸਿੰਘ ਸਮਰਾ, ਪ੍ਰਧਾਨ ਤਰੁਨ ਅਬਰੋਲ, ਪ੍ਰੋ ਸਰਚਾਂਦ ਸਿੰਘ, ਗਗਨਦੀਪ ਸਿੰਘ ਭਕਨਾ, ਬਲਬੀਰ ਸਿੰਘ ਚੰਦੀ ਚੇਅਰਮੈਨ, ਦੁਰਗਾ ਦਾਸ, ਸਰਬਜੀਤ ਸਿੰਘ ਸਪਾਰੀਵਿੰਡ, ਸਲਵੰਤ ਸੇਠ, ਬੱਬੀ ਭੰਗਵਾਂ, ਗੁਰਸ਼ਰਨ ਛੀਨਾ, ਜ਼ੀਨਤ ਖਹਿਰਾ ਬੀਡੀਪੀਓ, ਹਰਵਿੰਦਰ ਸਿੰਘ ਪੱਪੂ ਕੋਟਲਾ, ਗੁਰਲਾਲ ਸਿੰਘ ਦੋਬਲੀਆ, ਰਕੇਸ਼ ਪ੍ਰਾਸ਼ਰ, ਸੁਵਿੰਦਰਪਾਲ ਸਿੰਘ ਗੋਕਲ, ਅਵਤਾਰ ਗਿੱਲ, ਪੱਪਾ ਸਾਬਕਾ ਸਰਪੰਚ, ਆਦਿ ਮੌਜੂਦ ਸਨ

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply