
ਅਲਗੋਂ ਕੋਠੀ, 7 ਨਵੰਬਰ (ਹਰਦਿਆਲ ਸਿੰਘ ਭੈਣੀ) – ਸਰਕਾਰੀ ਕੰਨਿਆਂ ਹਾਈ ਸਕੂਲ ਅਲਗੋਂ ਕੋਠੀ ਦੀ ਵਿਦਿਆਰਥਣ ਜਗਰੂਪ ਕੌਰ ਦੀ ਖੁਸ਼ੀ ਦਾ ਉਦੋਂ ਟਿਕਾਣਾ ਨਾ ਰਿਹਾ, ਜਦੋਂ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਨੇ ਉਸ ਦੀ ਮੌਲਿਕ ਰਚਨਾ ਤੋਂ ਖੁਸ਼ ਹੋ ਕੇ ਇਕ ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਉਸ ਦੀ ਭਰਪੂਰ ਸ਼ਲਾਘਾ ਕੀਤੀ। ਇਸ ਸਬੰਧੀ ਸਕੂਲ ਦੇ ਮੁੱਖ ਅਧਿਆਪਕ ਸ੍ਰ. ਸੁਭਿੰਦਰਜੀਤ ਸਿੰਘ ਨੇ ਦੱਸਿਆ ਕਿ ਸਕੂਲ ਵੱਲੋਂ ਆਪਣਾ ਪਲੇਠਾ ਮੈਗਜ਼ੀਨ ਪ੍ਰਕਾਸ਼ਿਤ ਕਰਨ ਹਿੱਤ ਵਿਦਿਆਰਥਣ ਪਾਸੋਂ ਰਚਨਾਵਾਂ ਦੀ ਮੰਗ ਕੀਤੀ ਗਈ ਸੀ।ਜਿਸ ਪ੍ਰਤੀ ਵਿਦਿਆਰਥਣਾਂ ਨੇ ਭਰਪੂਰ ਉਤਸ਼ਾਹ ਦਿਖਾਇਆ। ਚੇਅਰਮੈਨ ਮਨਜੀਤ ਸਿੰਘ ਨੇ ਮੁੱਖ ਅਧਿਆਪਕ ਤੇ ਸਮੂਹ ਸਟਾਫ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੇ ਖੋੜੇ ਸਮੇਂ ਵਿੱਚ ਸਕੂਲ ਦੀ ਤਰੱਕੀ ਵਾਸਤੇ ਮੈਨੇਜਮੈਂਟ ਕਮੇਟੀ ਤੇ ਇਲਾਕਾ ਨਿਵਾਸਅਿਾਂ ਦਾ ਪੂਰਾ ਸਹਿਯੋਗ ਮਿਲੇਗਾ।ਮੁੱਖ ਅਧਿਆਪਕ ਸੁਰਿੰਦਰਜੀਤ ਸਿੰਘ ਨੇ ਮਨਜੀਤ ਸਿੰਘ ਚੇਅਰਮੈਨ ਤੇ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸਕੂਲ ਸਟਾਫ ‘ਚ ਬਲਜੀਤ ਸਿੰਘ, ਰੇਸ਼ਮ ਸਿੰਘ, ਮਹਾਂਵੀਰ ਕੁਮਾਰ, ਸੁਖਚੈਨ ਸਿੰਘ, ਮੈਡਮ ਅਦਿਤੀ, ਮੈਡਮ ਦਵਿੰਦਰ ਕੌਰ, ਮੈਡਮ ਨਵਦੀਪ ਕੌਰ, ਮੈਡਮ ਨਰਿੰਦਰ ਕੌਰ ਆਦਿ ਹਾਜ਼ਰ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media