
ਬਟਾਲਾ, 8 ਨਵੰਬਰ (ਨਰਿੰਦਰ ਬਰਨਾਲ)- ਵਿਸ਼ਵ ਭਰ ਵਿਚ ਲਾਇਨਜ਼ ਕਲੱਬਾਂ ਸਮਾਜ ਸੇਵਾ ਤੇ ਲੋਕ ਭਲਾਈ ਦੇ ਕਾਰਜਾਂ ਬਾਰੇ ਦਿਨ ਰਾਤ ਕੰਮ ਕਰ ਰਹੀਆਂ ਹਨ। ਡਿਸਟ੍ਰਿਕ 321-ਡੀ ਵੱਲੋਂ ਅਰੰਭੇ ਅਭਿਆਨ ਅਧੀਨ ਲਾਇਨਜ਼ ਕਲੱਬ ਮੁਸਕਾਨ ਬਟਾਲਾ ਵੱਲੋ ਸਰਕਾਰੀ ਕੰਨਿਆ ਹਾਈ ਸਕੂਲ ਕੈਂਪ ਬਟਾਲਾ ਵਿਖੇ ਇਕ ਰਾਸ਼ਣ ਵੰਡ ਸਮਾਗਮ ਕੀਤਾ ਗਿਆ। ਕਲੱਬ ਵੱਲੋ ਕਰਵਾਏ ਪ੍ਰੋਗਰਾਮ ਦੌਰਾਨ ਫੂਡ ਫਾਰ ਹੰਗਰ ਅਧੀਨ 70 ਪਰਿਵਾਰਾਂ ਨੂੰ ਰਾਸ਼ਣ ਵੰਡਿਆ ਗਿਆ। ਕੰਨਿਆ ਕੈਪ ਸਕੂਲ ਦੀਆਂ ਜਰੂਰਤ ਮੰਦ ਲੜਕੀਆਂ ਦੀ ਸਨਾਖਤ ਉਹਨਾ ਦੇ ਇੰਚਾਰਜ ਅਧਿਆਪਕਾਂ ਵੱਲੋ ਕੀਤੀ ਗਈ ਸੀ। ਸਕੂਲ ਅਧਿਆਪਕਾਂ ਦੀ ਸਿਫਾਰਸ਼ ਤੇ ਹੀ ਬੱਚਿਆਂ ਤੇ ਮਾਪਿਆਂ ਨੂੰ ਰਾਸ਼ਣ ਵੰਡਿਆਂ ਗਿਆ ਹੈ। ਇਸ ਸਮਾਗਮ ਦੇ ਜੋਨ ਚੇਅਰਮੈਨ ਲਾਇੰਨ ਸ੍ਰੀ ਭਾਰਤ ਭੂਸ਼ਨ ਉਪ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਨੇ ਕੈਪ ਸਕੂਲ ਬਟਾਲਾ ਵਿਖੇ ਰਾਸ਼ਣ ਵੰਡ ਸਮਾਰੋਹ ਦੌਰਾਨ ਬੱਚਿਆਂ ਦੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲਾਇਨਜ਼ ਕਲੱਬਾ ਦਾ ਮਕਸਦ ਲੋਕ ਭਲਾਈ ਦੇ ਕੰਮ ਕਰਨੇ ਹਨ ਤੇ ਲੜਕੀਆਂ ਦੀ ਸਿਖਿਆ ਵਾਸਤੇ ਸਾਨੂੰ ਕੋਸਿਸਾਂ ਕੀਤੀਆਂ ਜਾ ਰਹੀਆਂ ਹਨ। ਪਹਿਲੀ ਤੋ ਅੱਠਵੀਂ ਜਮਾਤ ਤੱਕ ਵਿਦਿਆਰਥੀਆਂ ਕੋਲੋ ਕੋਈ ਫੀਸ ਨਹੀ ਲਈ ਜਾਂਦੀ, ਇਸ ਦੇ ਨਾਲ ਵਰਦੀਆਂ ਤੇ ਖਾਣਾ ਵੀ ਮੁਫਤ ਦਿਤਾ ਜਾਦਾ ਹੈ। ਹਾਈ ਵਿਭਾਗ ਵਿਚ ਵੀ ਵਜੀਫੇ ਲੜਕੀਆਂ ਨੂੰ ਦਿਤੇ ਜਾ ਰਹੇ ਹਨ।ਗਿਆਰਵੀਂ ਤੇ ਬਾਰਵੀ ਵਾਸਤੇ ਮਾਈ ਭਾਗੋ ਸਕੀਮ ਤਹਿਤ ਲੜਕੀਆਂ ਨੂੰ ਸਾਇਕਲ ਤੇ ਵਜੀਫੇ ਦਿਤੇ ਜਾਦੇ ਜਾਦੇ ਹਨ।ਜਿਹੜੀਆਂ ਲੜਕੀਆਂ 80 ਫੀਸਦੀ ਤੋ ਵੱਧ ਅੰਕ ਦਸਵੀਂ ਵਿਚੋ ਪ੍ਰਾਪਤ ਕਰਨਦੀਆਂ ਹਨ, ਉਹਨਾਂ ਵਾਸਤੇ ਸਿਖਿਆ ਵਿਭਾਗ ਵੱਲੋ ਗੁਰਦਾਸਪੁਰ ਸ਼ਹਿਰ ਵਿਚ ਮੈਰੀਟੋਰੀਅਸ ਸਕੂਲ ਖੋਲਿਆ ਜਾ ਰਿਹਾ ਹੈ, ਉਸ ਸਕੂਲ ਵਿਚ ਵਿਦਿਆਰਥੀਆਂ ਪਾਸੋ ਕੋਈ ਵੀ ਖਰਚਾ ਨਹੀ ਲਿਆ ਜਾਵੇਗਾ ।ਵਿਭਾਗ ਸਾਰਾ ਖਰਚਾ ਖੁਦ ਕਰੇਗਾ, ਲੜਕੀਆਂ ਨੂੰ ਮਿਹਨਤ ਕਰਕੇ ਜਿੰਦਗੀ ਵਿਚ ਕਾਮਯਾਬ ਹੋਣ ਵਾਸਤੇ ਪ੍ਰੇਰਿਆ ਗਿਆ।ਇਸ ਮੌਕੇ ਪ੍ਰਧਾਂਨ ਲਇੰਨ ਰਣਜੀਤ ਸਿੰਘ ਰੰਧਾਵਾ ਤੇ ਲਖਵਿੰਦਰ ਸਿੰਘ ਢਿਲੋ ਨੇ ਹਾਜ਼ਰ ਪਰਿਵਾਰਾਂ ਨੂੰ ਕਲੱਬ ਦੁਆਰਾ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਤੀ।ਇਸ ਮੌਕੇ ਲਾਇੰਨ ਮੈਬਰਾ ਵਿਚ ਪ੍ਰਧਾਨ ਲਾਇੰਨ ਡਾ ਰਣਜੀਤ ਸਿੰਘ ਰੰਧਾਵਾ, ਲਇੰਨ ਗੁਰਪ੍ਰੀਤ ਸਿੰਘ ਕਾਲਾ ਨੰਗਲ, ਹਰਭਜਨ ਸਿੰਘ ਸੇਖੋ ਪ੍ਰਿੰਸੀਪਲ, ਬਲਦੇਵ ਸਿੰਘ ਬੁੱਟਰ, ਲਾਇੰਨ ਬਲਕਾਰ ਸਿੰਘ ਜੈਤੋਸਰਜਾ , ਲਾਇੰਨ ਲਖਵਿੰਦਰ ਸਿੰਘ ਢਿਲੋਂ, ਪੀ ਆਰ ੳ ਨਰਿੰਦਰ ਸਿੰਘ, ਮਾਸਟਰ ਅਸ਼ੋਕ ਕੁਮਾਰ ਡੀ ਪੀ, ਲਾਇੰਨ ਰੋਬਿਨ ਅੰਕੁਰ ਪ੍ਰੈਸ ਬਟਾਲਾ ਆਦਿ ਹਾਜ਼ਰ ਸਨ।
Punjab Post Daily Online Newspaper & Print Media