
ਬਠਿੰਡਾ, 8 ਨਵੰਬਰ (ਅਵਤਾਰ ਸਿੰਘ ਕੈਂਥ)-ਯੁਵਕ ਸੇਵਾਵਾਂ ਵਿਭਾਗ ਬਠਿੰਡਾ ਦੇ ਸਹਿਯੋਗ ਨਾਲ ਆਰ ਬੀ ਡੀ ਏ ਵੀ ਸਕੂਲ ਦੇ ਐਨ ਐਸ ਐਸ ਯੂਨਿਟ ਦੇ 91 ਵਲੰਟੀਅਰਾਂ ਨੇ ਮਹੰਤ ਗੁਰਬੰਤਾ ਦਾਸ ਗੁੰਗੇ-ਬੋਲਿਆਂ ਬੱਚਿਆਂ ਦੇ ਸਕੂਲ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ। ਵਲੰਟੀਅਰਾਂ ਨੇ ਇਨ੍ਹਾਂ ਬੱਚਿਆਂ ਨੂੰ ਡਾਂਸ, ਚਿੱਤਰਕਾਰੀ ਅਤੇ ਕਾਰਡ ਬਣਾਉਣ ਦੀ ਕਲਾ ਸਿਖਾਈ। ਇਸ ਮੌਕੇ ਦਰਖ਼ਤਾਂ ਨੂੰ ਵਿਸੇਸ਼ ਰੂਪ ਵਿਚ ਕਲੀ ਕੀਤਾ ਗਿਆ ਅਤੇ ਸਕੂਲ ਕੈਂਪਸ ਦੀ ਸਫ਼ਾਈ ਕੀਤੀ ।ਇਸ ਫੇਰੀ ਦਾ ਮੁੱਖ ਉਦੇਸ਼ ਵਲੰਟੀਅਰਾਂ ਨੂੰ ਵਿਸ਼ੇਸ਼ ਬੱਚਿਆਂ ਨੂੰ ਪੇਸ਼ ਆ ਰਹੀਆਂ ਮੁਸ਼ਿਕਲਾਂ ਤੋਂ ਜਾਣੂ ਕਰਵਾਉਣਾ ਸੀ ਤਾਂ ਜੋ ਉਹ ਜਾਗਰੂਕ ਹੋ ਕੇ ਸਮਾਜ ਵਿਚ ਅਜਿਹੇ ਲੋਕਾਂ ਦੀ ਮਦਦ ਕਰ ਸਕਣ । ਅੰਤ ਵਿਚ ਵਲੰਟੀਅਰਾਂ ਨੇ ਬੱਚਿਆਂ ਨੂੰ ਦੀਵੇ, ਮੋਮਬੱਤੀਆਂ, ਮਿਠਿਆਈਆਂ ਅਤੇ ਫਲ ਵੰਡੇ। ਇਸ ਫੇਰੀ ਦੀ ਅਗਵਾਈ ਸਕੂਲ ਦੇ ਐਨ ਐਸ ਐਸ ਪ੍ਰੋਗਰਾਮ ਨਵਪzzੀਤ ਸਿੰਘ ਸਰਾ ਨੇ ਕੀਤੀ। ਸਕੂਲ ਦੀ ਪ੍ਰਿੰਸੀਪਲ ਡਾ: ਸਤਵੰਤ ਕੌਰ ਭੁੱਲਰ ਨੇ ਵਲੰਟੀਅਰਾਂ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕਰਦਿਆਂ ਸਮਾਜ ਦੇ ਭਲੇ ਵਾਸਤੇ ਇਸ ਲਹਿਰ ਨੂੰ ਅੱਗੇ ਵੀ ਜਾਰੀ ਰੱਖਣ ਲਈ ਬੱਚਿਆਂ ਨੂੰ ਉਤਸ਼ਾਹਿਤ ਕੀਤਾ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media