
ਨਵੀ ਦਿੱਲੀ, 8 ਨਵੰਬਰ (ਮੰਨਣ) – ਸ੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸz. ਹਰਵਿੰਦਰ ਸਿੰਘ ਸਰਨਾ ਨੇ ਬਿਹਾਰ ਵਿੱਚ ਉਥੋ ਦੇ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਦੀ ਹੋਈ ਇਤਿਹਾਸਕ ਜਿੱਤ ‘ਤੇ ਵਧਾਈ ਦਿੰਦਿਆ ਕਿਹਾ ਕਿ ਪਹਿਲਾਂ ਦਿੱਲੀ ਦੇ ਲੋਕਾਂ ਨੇ ਮੋਦੀ ਦੇ ਰੱਥ ਨੂੰ ਰੋਕ ਉਸ ਨੂੰ ਘੁਰਨੇ ਵਿੱਚ ਵੜਣ ਲਈ ਮਜਬੂਰ ਕਰ ਦਿੱਤਾ ਤੇ ਹੁਣ ਬਿਹਾਰ ਦੇ ਲੋਕਾਂ ਉਸ ਦੇ ਬੇਲਾਮ ਹੋਏ ਰੱਥ ਨੂੰ ਪੂਰੀ ਤਰ੍ਵਾ ਲੀਹੋਂ ਲਾਹ ਕੇ ਸਾਬਤ ਕਰ ਦਿੱਤਾ ਕਿ ਮੋਦੀ ਸਰਕਾਰ ਸਿਰਫ ਡੇਢ ਸਾਲ ਵਿੱਚ ਹੀ ਆਪਣਾ ਵਿਸ਼ਵਾਸ਼ ਤੇ ਜਨਤਕ ਅਧਾਰ ਗੁਆ ਚੁੱਕੀ ਅਤੇ ਉਸ ਨੂੰ ਹੁਣ ਰਾਜ ਕਰਨ ਦਾ ਕੋਈ ਅਧਿਕਾਰ ਨਹੀ ਰਹਿ ਗਿਆ ਹੈ।
ਜਾਰੀ ਇੱਕ ਬਿਆਨ ਰਾਹੀ ਉਹਨਾਂ ਕਿਹਾ ਕਿ ਮੋਦੀ ਦਾ ਅਖੌਤੀ ਗੁਜਰਾਤ ਮਾਡਲ ਵਿਕਾਸ ਪੂਰੀ ਤਰ੍ਹਾ ਫੇਲ ਹੋ ਚੁੱਕਾ ਹੈ ਤੇ ਨਿਤੀਸ਼ ਵੱਲੋ ਬਿਹਾਰ ਦੀ ਕੀਤੇ ਵਿਕਾਸ ਨੇ ਸਾਬਤ ਕਰ ਦਿੱਤਾ ਹੈ ਕਿ ਵਿਕਾਸ ਬਿਹਾਰ ਵਿੱਚ ਹੋਇਆ ਹੈ ਜਦ ਕਿ ਗੁਜਰਾਤ ਵਿੱਚ ਮੋਦੀ ਨੇ ਮੁਸਲਮਾਨਾ ਦਾ ਕਤਲੇਆਮ ਕਰਕੇ ਵਿਨਾਸ਼ ਕੀਤਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਆਰ.ਐਸ.ਐਸ, ਮੁੱਖੀ ਮੋਹਨ ਭਾਗਵਤ, ਯੋਗ ਗੁਰੂ ਰਾਮਦੇਵ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁੱਖੀ ਡਾਂ ਤੋਗੜੀਆ, ਸਾਕਸ਼ੀ ਮਹਾਰਾਜ ਵਰਗੇ ਸਾਧ ਅਤੇ ਪਰਾਚੀ ਵਰਗੀਆ ਸਾਧਵੀ ਦੇ ਭਾਂਡੇ ਬਿਹਾਰ ਦੇ ਲੋਕਾਂ ਨੇ ਪੂਰੀ ਤਰ੍ਹਾ ਮੂਧੇ ਮਾਰ ਦਿੰਦੇ ਹਨ।ਉਹਨਾਂ ਕਿਹਾ ਕਿ ਪੰਜ ਗੇੜਾ ਵਿੱਚ ਹੋਈਆ ਬਿਹਾਰ ਦੀਆ ਚੋਣਾਂ ਵਿੱਚ ਜ਼ਹਿਰਾਂ ਵੰਡਦੀ ਫਿਰਕਾਪ੍ਰਸਤ ਰਾਜਨੀਤੀ ਦੇ ਮੂੰਹ ‘ਤੇ ਬਿਹਾਰ ਦੇ ਸਿਆਣੇ ਲੋਕਾਂ ਅਜਿਹੀ ਕਰਾਰੀ ਚਪੇੜ ਮਾਰੀ ਹੈ ।ਉਹਨਾਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੀ ਗੱਲ ਕਰਦਿਆਂ ਕਿਹਾ ਕਿ ਇੱਕ ਸਾਲ ਬਾਅਦ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਅਕਾਲੀ ਭਾਜਪਾ ਗਠਜੋੜ ਦਾ ਇਸ ਤੋ ਵੀ ਭੈੜਾ ਹਾਲ ਹੋਵੇਗਾ ਅਤੇ ਮੋਦੀ ਤੇ ਬਾਦਲ ਨੂੰ ਬਿਹਾਰ ਦੀਆ ਕੰਧਾਂ ਤੇ ਲਿਖਿਆ ਇਹ ਸੁਨੇਹਾ ਹੁਣ ਤੋ ਪੜ ਲੈਣਾ ਚਾਹੀਦਾ ਹੈ।
Punjab Post Daily Online Newspaper & Print Media