Thursday, July 16, 2026

ਬੰਦੀ ਛੋੜ ਦਿਵਸ ਦੇ ਸੰਬੰਧ ਵਿੱਚ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਇਕਤਰਤਾ ਦਾ ਆਯੋਜਨ

PPN0911201507ਅੰਮ੍ਰਿਤਸਰ, 9 ਨਵੰਬਰ (ਜਗਦੀਪ ਸਿੰਘ) –  ਸਿ’ਖ ਪੰਥ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਵੱਲੋਂ ਦੀਵਾਨ ਦੇ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ ਦੀ ਅਗਵਾਈ ਵਿੱਚ ‘ਬੰਦੀ ਛੋੜ ਦਿਵਸ’ ਦੇ ਸੰਬੰਧ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਇੱਕ ਇਕਤਰਤਾ ਦਾ ਆਯੋਜਨ ਕੀਤਾ ਗਿਆ। ਜੀ. ਟੀ. ਰੋਡ ਸਕੂਲ ਦੇ ਮੈਂਬਰ ਇੰਚਾਰਜ ਸz. ਹਰਮਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਿਆ। ਪ੍ਰੋਗਰਾਮ ਦਾ ਆਰੰਭ ਸ਼ਬਦ ਗਾਇਨ ਨਾਲ ਕੀਤਾ ਗਿਆ। ਜੀ. ਟੀ. ਰੋਡ ਸਕੂਲ ਦੀ ਧਾਰਮਿਕ ਅਧਿਆਪਕਾ ਸ਼੍ਰੀਮਤੀ ਸੁਖਜੀਤ ਕੌਰ ਨੇ ਬੰਦੀ ਛੋੜ ਦਿਵਸ ਸੰਬੰਧੀ ਸੰਖੇਪ ਵਿੱਚ ਜਾਣਕਾਰੀ ਦਿੱਤੀ। ਭਾਈ ਮੰਗਲ ਸਿੰਘ ਗੁਮਾਨਪੁਰੀ ਦੇ ਜਥੇ ਵੱਲੋਂ ਵਾਰ ਗਾਇਨ ਰਾਹੀਂ ਅਤੇ ਸਕੂਲ ਦੀਆਂ ਸੰਗੀਤ ਅਧਿਆਪਕਾਵਾਂ ਬਲਵਿੰਦਰ ਕੌਰ, ਜਗਦੀਪ ਕੌਰ ਅਤੇ ਅਧਿਆਪਕ ਯਾਦਵਿੰਦਰ ਸਿੰਘ ਵੱਲੋਂ ਕਵੀ ਕਵੀਸ਼ੀ ਰਾਹੀਂ ਬੰਦੀ ਛੋੜ ਦਿਵਸ ਦੀ ਮਹਿਮਾ ਗਾਇਨ ਕੀਤੀ ਗਈ। ਨਿਰਗੁਣਿਆਰਾ ਮਾਸਕ ਪੱਤਰ ਦੇ ਸੰਪਾਦਕ ਡਾ: ਜਸਬੀਰ ਸਿੰਘ ਸਾਬਰ ਵੱਲੋਂ ਸਿੱਖ ਧਰਮ ਵਿੱਚ ‘ਬੰਦੀ ਛੋੜ ਦਿਵਸ ਦਾ ਮਹੱਤਵ’ ਸੰਬੰਧੀ ਵਿਚਾਰ ਪੇਸ਼ ਕੀਤੇ ਗਏ। ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸz. ਚਰਨਜੀਤ ਸਿੰਘ ਚੱਢਾ ਨੇ ਆਏ ਹੋਏ ਮਹਿਮਾਨਾਂ ਨੂੰ ‘ਬੰਦੀ ਛੋੜ ਦਿਵਸ’ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲਸ ਸੁਸਾਇਟੀ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਚਨਬੱਧ ਹੈ ਅਤੇ ਇਸ ਲਈ ਸੰਸਥਾ ਵੱਲੋਂ ਹਰ ਸੰਭਵ ਯਤਨ ਕੀਤੇ ਜਾਂਦੇ ਹਨ। ਭਵਿੱਖ ਵਿੱਚ ਵੀ ਸਮਾਜ ਅਤੇ ਵਿਸ਼ੇਸ਼ ਕਰਕੇ ਨਵੀਂ ਪਨੀਰੀ ਨੂੰ ਗੁਰੂ, ਗੁਰਬਾਣੀ ਅਤੇ ਗੁਰਮਤਿ ਦੇ ਮਾਰਗ ਨਾਲ ਜੋੜਨ ਲਈ ਦੀਵਾਨ ਵੱਲੋਂ ਉਪਰਾਲੇ ਜਾਰੀ ਰਹਿਣਗੇ । ਉਹਨਾਂ ਦੀਵਾਨ ਦੇ ਸਮੂਹ ਮੈਂਬਰ ਸਾਹਿਬਾਨ ਵੱਲੋਂ ਦੀਵਾਨ ਦੇ ਉਪਰਾਲਿਆਂ ਨੂੰ ਸਫਲ ਬਣਾਉਣ ਲਈ ਦਿੱਤੇ ਜਾਂਦੇ ਸਹਿਯੋਗ ਲਈ ਧੰਨਵਾਦ ਕੀਤਾ । ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸz. ਚਰਨਜੀਤ ਸਿੰਘ ਚੱਢਾ, ਆਨਰੇਰੀ ਸ’ਕਤਰ ਸz. ਨਰਿੰਦਰ ਸਿੰਘ ਖੁਰਾਨਾ, ਸਥਾਨਕ ਪ੍ਰਧਾਨ ਸz. ਨਿਰਮਲ ਸਿੰਘ, ਐਡੀ: ਸੱਕਤਰ ਸz. ਹਰਮਿੰਦਰ ਸਿੰਘ ਅਤੇ ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਵੱਲੋਂ ਡਾ: ਜਸਬੀਰ ਸਿੰਘ ਸਾਬਰ ਅਤੇ ਹੋਰ ਆਏ ਹੋਏ ਪਤਵੰਤੇ ਸਜਣਾ ਨੂੰ ਸਨਮਾਨਿਤ ਕੀਤਾ ਗਿਆ।ਇੱਕਤਰਤਾ ਦੇ ਅੰਤ ਵਿੱਚ ਪਿ੍ਰੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਜਿਹਨਾ ਡਾ: ਹਰਚੰਦ ਸਿੰਘ ਬੇਦੀ, ਸz. ਅਜੀਤ ਸਿੰਘ ਬਸਰਾ, ਸz. ਰਮਣੀਕ ਸਿੰਘ, ਸz. ਨਵਤੇਜ ਸਿੰਘ, ਡਾ: ਸ਼੍ਰੀਮਤੀ ਅਮਰਪਾਲੀ ਕੌਰ, ਸz. ਅਜੀਤ ਸਿੰਘ ਅਧੀਨ ਸੱਕਤਰ, ਪ੍ਰਿੰਸੀਪਲ ਉਰਮਿੰਦਰ ਕੌਰ, ਪ੍ਰਿੰਸੀਪਲ ਰਿਪੁਦਮਨ ਕੌਰ, ਪ੍ਰਿੰਸੀਪਲ ਦਪਿੰਦਰ ਕੌਰ, ਪ੍ਰਿੰਸੀਪਲ ਨਿਰਮਲ ਕੌਰ, ਪ੍ਰਿੰਸੀਪਲ ਸੁਮਨਜੀਤ ਕੌਰ, ਪ੍ਰਿੰਸੀਪਲ ਰਵਿੰਦਰ ਬਮਰਾ, ਪਿ੍ਰੰਸੀਪਲ ਜਸਪਾਲ ਕੌਰ, ਪ੍ਰਿੰਸੀਪਲ ਸੀਮਾ ਮਹਿਤਾ, ਸਕੂਲ ਦੀਆਂ ਮੁੱਖ ਅਧਿਆਪਕਾਵਾਂ, ਸੁਪਰਵਾਈਜ਼ਰ ਸਾਹਿਬਾਨ ਅਤੇ ਸਟਾਫ ਸ਼ਾਮਲ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply