ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਨੀਆ)- ਸਾਬਕਾ ਫੌਜੀਆਂ ਦੀ ਇਕ ਜਰੂਰੀ ਮੀਟਿੰਗ ਗੁਰੂ ਕੀ ਵਡਾਲੀ ਵਿਖੇ ਸਾਬਕਾ ਹਵਲਦਾਰ ਕਲਰਕ ਯਾਦਵਿੰਦਰ ਸ਼ਰਮਾ ਤੇ ਸਾਬਕਾ ਏਅਰ ਫੌਰਸ ਅਧਿਕਾਰੀ ਪ੍ਰਿੰ ਨਿਰਮਲ ਸਿੰਘ ਬੇਦੀ ਦੀ ਅਗਵਾਈ ਹੇਂਠ ਹੋਈ, ਜਿਸ ਦੌਰਾਨ ਕਈ ਸਾਬਕਾ ਫੌਜੀਆਂ ਨੇ ਹਿੱਸਾ ਲਿਆ। ਇਸ ਮੋਕੇ ਸਰਕਾਰ ਵਲੋਂ ਵਨ ਰੈਂਕ ਵਨ ਪੈਨਸ਼ਨ ਯੌਜਨਾ ਦਾ ਜਾਰੀ ਕੀਤਾ ਗਿਆ ਨੋਟਿਫਿਕੇਸ਼ਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੋਕੇ ਉਨ੍ਹਾ ਕਿਹਾ ਕਿ ਮੋਜੂਦਾ ਸਰਕਾਰ ਵਲੋਂ ਸਾਬਕਾ ਫੋਜੀਆਂ ਦੀ ਮੁੱਖ ਮੰਗ ਵਨ ਰੈਂਕ ਵਨ ਪੈਨਸ਼ਨ ਪੂਰੀ ਤਰ੍ਹਾਂ ਚਾਲੂ ਨਹੀ ਕੀਤੀ ਗਈ ਹੈ ਤੇ ਨਾ ਹੀ ਦੋ ਸਾਲ ਦਾ ਰੀਵਿਊ ਤੇ ਪੰਜ ਮੈਂਬਰੀ ਕਮੇਟੀ ਸਬੰਧੀ ਕੋਈ ਮੰਗ ਮੰਨੀ ਗਈ ਹੈ, ਜਿਸ ਕਾਰਨ ਸਾਬਕਾ ਫੋਜੀਆਂ ਵਿਚ ਭਾਰੀ ਰੋਸ਼ ਹੈ। ਉਨ੍ਹਾ ਕਿਹਾ ਕਿ ਜੇਕਰ ਸਰਕਾਰ ਨੇ ਵਨ ਰੈਂਕ ਵਨ ਪੈਨਸ਼ਨ ਪਹਿਲਾਂ ਹੀ ਲਾਗੂ ਕਰ ਦਿੱਤੀ ਹੁੰਦੀ ਤਾਂ ਅੱਜ ਭਾਜਪਾ ਬਿਹਾਰ ਚੋਣਾਂ ਵਿਚ ਇਸ ਤਰ੍ਹਾਂ ਨਾ ਹਾਰਦੀ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ 10-15 ਦਿਨਾਂ ਅੰਦਰ ਹੀ ਵਨ ਰੈਂਕ ਵਨ ਪੈਨਸ਼ਨ ਸਬੰਧੀ ਸਾਬਕਾ ਫੌਜੀਆਂ ਦੀਆਂ ਸਾਰੀਆਂ ਮੰਗਾਂ ਮੰਨੀਆ ਜਾਣ ਤਾਂਕਿ ਫੌਜੀਆ ਵਿਚ ਚੱਲ ਰਿਹਾ ਰੌਸ਼ ਠੰਢਾ ਪੈ ਸਕੇ। ਇਸ ਮੋਕੇ ਰਘੁਬੀਰ ਸਿੰਘ, ਬੰਟੀ ਪੰਡਿਤ, ਲਖਬੀਰ ਸਿੰਘ, ਰਿੰਕੂ ਬੌਧਰਾਜ, ਸੱਜਣ ਸਿੰਘ, ਦਲਬੀਰ ਸਿੰਘ, ਸੂਬੇਦਾਰ ਸੁਲੱਖਣ ਸਿੰਘ, ਮਖਤਿਆਰ ਸਿੰਘ, ਜਸਪਾਲ ਸਿੰਘ ਆਦਿ ਹਾਜਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media