ਅੰਮ੍ਰਿਤਸਰ, 9 ਨਵੰਬਰ (ਗੁਰਪ੍ਰੀਤ ਸਿੰਘ) – ਜੰਮੂ ਸਹੋਦਯਾ ਸਕੂਲਜ਼ ਕੰਪਲੈਕਸ ਵੱਲੋਂ ਮਿਤੀ ੦੮ ਨਵੰਬਰ ੨੦੧੫ ਨੂੰ ਜੰਮੂ ਦੇ ਪੁਲਿਸ ਆਡੀਟੋਰੀਅਮ ਵਿਖੇ ‘ਐਜੂੁਲੀਡਰਜ਼ ਰੀਜਨਲ ਕਾਨਫ਼ਰੰਸ’ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜੰਮੂੁਕਸ਼ਮੀਰ ਦੇ ਉਪ ਮੁੱਖ ਮੰਤਰੀ ਡਾ: ਨਿਰਮਲ ਸਿੰਘ ਮੁੱਖ ਮਹਿਮਾਨ ਵਜੋਂ ਅਤੇ ਜੰਮੂ ਯੁਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਆਰ. ਡੀ. ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਕਾਨਫ਼ਰੰਸ ਦੇ ਆਰੰਭ ਵਿੱਚ ਜੰਮੂ ਸਹੋਦਯਾ ਸਕੂਲਜ਼ ਕੰਪਲੈਕਸ ਦੇ ਨੈਸ਼ਨਲ ਕੁੋਆਰਡੀਨੇਟਰ ਸ਼੍ਰੀ ਜੇ. ਕੁਮਾਰ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਿਆ ਗਿਆ। ਸ਼੍ਰੀ ਪ੍ਰਿਯਾਦਰਸ਼ਨੀ ਨਾਇਕ ਨੇ ਕਾਨਫ਼ਰੰਸ ਦੇ ਪ੍ਰੋਗਰਾਮ ਬਾਰੇ ਸੰਖੇਪ ਜਾਣਕਾਰੀ ਦਿੱਤੀ। ਕਾਨਫ਼ਰੰਸ ਦੇ ਪਹਿਲੇ ਸੈਸ਼ਨ ਵਿੱਚ ਕਾਨਫ਼ਰੰਸ ਦੇ ਪ੍ਰਬੰਧਕ ਸ੍ਰੀ ਤਰਲੋਕ ਸਿੰਘ ਬਿਸ਼ਟ ਦੀ ਪ੍ਰਧਾਨਗਰੀ ਹੇਠਾਂ ‘ਕੁਆਲਟੀ ਲਿਡਰਸ਼ਿਪ ਫਾਰ ਇਨਕਲੂਸਿਵ ਸਕੂਲਜ਼’ ਅਤੇ ਦੂਜੇ ਸੈਸ਼ਨ ਵਿੱਚ ਡਾ: ਧਰਮਵੀਰ ਸਿੰਘ ਦੀ ਪ੍ਰਧਾਨਗੀ ਹੇਠ ‘ਅਕੈਡਮਿਕ ਐਕਸੀਲੈਂਸ ਇਨ ਸਕੂਲਜ਼’ ਵਿਸ਼ੇ ਬਾਰੇ ਚਰਚਾ ਕੀਤੀ ਗਈ। ਕਾਨਫ਼ਰੰਸ਼ ਵਿੱਚ ਵਿਦਿਅਕ ਮਾਹਿਰ ਸ਼੍ਰੀ ਰਜੇਸ਼ ਕੁਮਾਰ ਚੰਦੇਲ, ਰਿਸੋਰਸ ਪਰਸਨ ਸ਼੍ਰੀ ਮਰਮਰ ਮਖੋਪਾਦਯਾ ਸਾਬਕਾ ਡਾਇਰੈਕਟਰ ਐ.ਸੀ.ਈ.ਆਰ.ਟੀ. ਅਤੇ ਸ਼੍ਰੀ ਜੀ. ਬਾਲਾ ਸੁਮਰਾਮਨੀਯਮ ਸਾਬਕਾ ਡਾਇਰੈਕਟਰ ਸੀ.ਬੀ.ਐਸ.ਈ. ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸੀ.ਬੀ.ਐਸ.ਈ. ਕਾਨਫ਼ਰੰਸ ਵਿੱਚ ਦੇਸ਼ ਭਰ ਵਿੱਚੋਂ ਚੁਣੇ ਗਏ ਪ੍ਰਮੁੱਖ ਵਿਦਿਅਕ ਮਾਹਰਾਂ ਦਾ ਸਨਮਾਨ ਕੀਤਾ ਗਿਆ। ਇਸ ਸੰਬੰਧ ਵਿੱਚ ਪੰਜਾਬ ਤੋਂ ਚੁਣੇ ਗਏ ਸਹੋਦਯਾ ਸਕੂਲ ਕੰਪਲੈਕਸ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਚੀਫ਼ ਖ਼ਾਲਸਾ ਦੀਵਾਨ ਚੈਰੀਟਬੇਲ ਸੁਸਾਇਟੀ ਦੇ ਸਕੂਲਾਂ ਦੇ ਡਾਇਰੈਕਟਰ/ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਨੂੰ ਉਹਨਾਂ ਵੱਲੋਂ ਵਿਦਿਅਕ ਖੇਤਰ ਵਿੱਚ ਪਾਏ ਅਣਮੁੱਲੁ ਯੋਗਦਾਨ ਅਤੇ ਉਹਨਾਂ ਵੱਲੋਂ ਕੀਤੀਆਂ ਗਈਆ ਵਿਸ਼ੇਸ਼ ਪ੍ਰਾਪਤੀਆਂ ਲਈ ਜੰਮੂ ਦੇ ਉਪ ਮੁੱਖ ਮੰਤਰੀ ਡਾ: ਨਿਰਮਲ ਸਿੰਘ ਵੱਲੋਂ ਐਜੂ ਲੀਡਰਜ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਡਾ: ਧਰਮਵੀਰ ਸਿੰਘ ਨੂੰ ਇਸਤੋਂ ਪਹਿਲਾਂ ਵੀ ਦੇਸ਼ੁਵਿਦੇਸ਼ ਵਿੱਚ ਅਨੇਕਾਂ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਜਿਹਨਾਂ ਵਿੱਚ ਸੀ.ਬੀ.ਐਸ.ਈ. ਬੈਸਟ ਟੀਚਰ ਐਵਾਰਡ, ਰਾਸ਼ਟਰਪਤੀ ਐਵਾਰਡ ਅਤੇ ਪਿਛਲੇ ਦਿਨੀ ਪ੍ਰਾਪਤ ਹੋਇਆ ਲਾਈਫ ਇਮਪਾਵਰਮੈਂਟ ਐਵਾਰਡ ਸ਼ਾਮਲ ਹਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media