ਅੰਮ੍ਰਿਤਸਰ-ਤਰਨ ਤਾਰਨ ਰੋਡ ‘ਤੇ ਸਥਿਤ ਗੁਰਦੁਆਰਾ ਸਮਾਧ ਬਾਬਾ ਨੋਧ ਸਿੰਘ ਜੀ ਚੱਬਾ ਦੇ ਨੇੜਲੇ ਪਿੰਡ ਮੰਡਿਆਲਾ ਦੀ ਜੂਹ ਵਿੱਚ ਅਯੋਜਿਤ ਕੀਤੇ ਗਏ ਸਰਬਤ ਖਾਲਸਾ ਦੇ ਪ੍ਰਬੰਧਕਾਂ ਵਲੋਂ ਬਣਾਇਆ ਗਿਆ ਗੇਟ।

ਸਰਬਤ ਖਾਲਸਾ ਵਿੱਚ ਸ਼ਾਮਲ ਹੋਣ ਲਈ ਜਾਂਦੀਆਂ ਹੋਈਆਂ ਸੰਗਤਾਂ ।
ਸਰਬਤ ਖਾਲਸਾ ਦੇ ਮੱਦੇਨਜ਼ਰ ਜਿਲਾ ਤੇ ਪੁਲਿਸ ਪ੍ਰਸਾਸ਼ਨ ਵਲੋਂ ਕੀਤੇ ਗਏ ਸੁਰੱਖਿਆ ਦੇ ਸਖਤ ਇੰਤਜ਼ਾਮ।
ਸਰਬਤ ਖਾਲਸਾ ਦੇ ਰਸਤੇ ਵਿੱਚ ਪੈਂਦੇ ਪਿੰਡ ਗਿਲਵਾਲੀ ਨੇੜੇ ਪੁਲਿਸ ਵਿਭਾਗ ਵਲੋਂ ਲਗਾਏ ਗਏ ਨਾਕੇ ‘ਤੇ ਤਾਇਨਾਤ ਪੁਲਿਸ ਮੁਲਾਜ਼ਮ ।
ਸਰਬਤ ਖਾਲਸਾ ਵਿੱਚ ਸ਼ਮੂਲੀਅਤ ਕਰਨ ਉਪਰੰਤ ਸੰਗਤਾਂ ਸਮੇਤ ਵਾਪਸ ਪਰਤ ਰਹੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ।
ਸਰਬਤ ਖਾਲਸਾ ਦੇ ਰਸਤੇ ਵਿੱਚ ਅੱਪਰਬਾਰੀ ਦੁਆਬ ਨਹਿਰ ਦੇ ਤਰਨ ਤਾਰਨ ਰੋਡ ਵਾਲੇ ਪੁੱਲ ਨੇੜੇ ਤਾਇਨਾਤ ਪੁਲਿਸ ਮੁਲਾਜ਼ਮ।
ਸਰਬਤ ਖਾਲਸਾ ਦੇ ਰਸਤੇ ਵਿੱਚ ਕੋਟ ਮਿੱਤ ਸਿੰਘ ਨੇੜੇ ਤਰਨ ਰੋਡ ਦੇ ਵਿਚਕਾਰ ਬਣਾਏ ਗਏ ਵਾਚ ਟਾਵਰ ‘ਤੇ ਤਾਇਨਾਤ ਕੀਤੇ ਗਏ ਨੀਮ ਫੋਜੀ ਦਲ ਦੇ ਜਵਾਨ।

ਸਰਬਤ ਖਾਲਸਾ ਦੌਰਾਨ ਸਟੇਜ ਤੇ ਬੈਠੇ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸ੍ਰ. ਸਿਮਰਨਜੀਤ ਸਿੰਘ ਮਾਨ ਤੇ ਹੋਰ।

ਸਰਬਤ ਖਾਲਸਾ ਦੌਰਾਨ ਮਤੇ ਪੇਸ਼ ਕਰਦੇ ਹੋਏ ਵੱਖ-ਵੱਖ ਆਗੂ
ਸਰਬਤ ਖਾਲਸਾ ਦੇ ਮਤਿਆਂ ਨੂੰ ਹੱਥ ਖੜੇ ਕਰਕੇ ਜੈਕਾਰਿਆਂ ਦੀ ਗੂੰਜ਼ ਵਿੱਚ ਮਨਜੂਰੀ ਦਿੰਦੀ ਹਾਜ਼ਰ ਸੰਗਤ।
ਸਰਬਤ ਖਾਲਸਾ ਦੇ ਮਤਿਆਂ ਨੂੰ ਹੱਥ ਖੜੇ ਕਰਕੇ ਜੈਕਾਰੇ ਗੂੰਜਾਉਂਦੀ ਹੋਈ ਇੱਕ ਸਿੱਖ ਬੀਬੀ।
ਸਰਬਤ ਖਾਲਸਾ ਵਿੱਚ ਸਾਮਲ ਹੋੲੁ ਅਮਰੀਕਾ ਤੋਂ ਸਿੱਖ ਸੰਸਥਾਵਾਂ ਦੇ ਨੁਮਾਇੰਦੇ।
ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ ਸੁਲਤਾਨਵਿੰਡ ਗੇਟ ‘ਤੇ ਤਾਇਨਾਤ ਪੁਲਿਸ ਮੁਲਾਜ਼ਮ।

ਸਰਬਤ ਖਾਲਸਾ ਵਿੱਚ ਸੰਗਤਾਂ ਦਾ ਠਾਠਾਂ ਮਾਰਦਾ ਸਮੁੰਦਰ।

ਸਰਬਤ ਖਾਲਸਾ ਵਲੋਂ ਨਵੇਂ ਨਿਯੁੱਕਤ ਕੀਤੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਤੇ ਹੋਰ ਆਗੂ
Punjab Post Daily Online Newspaper & Print Media










