Tuesday, March 24, 2026

ਦੀਵਿਆਂ ਦੇ ਤਿਉਹਾਰ ਨੂੰ ਕਾਲੀ ਦੀਵਾਲੀ ਵਜੋਂ ਮਨਾਇਆ

PPN1211201504

ਸੰਦੌੜ, 12 ਨਵੰਬਰ (ਹਰਮਿੰਦਰ ਸਿੰਘ ਭੱਟ) – ਸ਼ਬਦ ਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਨਿਰੰਤਰ ਬੇਅਦਬੀਆਂ ਅਤੇ ਪੰਜਾਬ ਸਰਕਾਰ ਵੱਲੋਂ ਕੌਮ ਨੂੰ ਇਨਸਾਫ਼ ਦਿਵਾਉਣ ਦੀ ਥਾਂ ਕੀਤੀ ਜਾ ਰਹੀ ਤਸ਼ੱਦਦ ਤੇ ਸਿਆਸਤ ਦੇ ਰੋਸ-ਵਿਰੋਧ ਵਿਚ ਦੇਸ਼ਾਂ ਵਿਦੇਸ਼ਾਂ ਦੇ ਸਮੂਹ ਧਰਮਾਂ ਦੇ ਲੋਕਾਂ ਵੱਲੋਂ ਦੀਵਿਆਂ ਦੀ ਰੌਸ਼ਨੀ ਵਿੱਚ ਮਨਾਉਣ ਵਾਲੇ ਦੀਵਾਲੀ ਦੇ ਤਿਉਹਾਰ ਨੂੰ ਕਾਲੀ ਦੀਵਾਲੀ ਅਤੇ ਕਾਲੇ ਝੰਡੇ ਲਗਾ ਕੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਜਿਸ ਤਹਿਤ ਕਸਬੇ ਸੰਦੌੜ ਦੇ ਨੇੜਲੇ ਸਾਰੇ ਪਿੰਡਾਂ ਵਿਚ ਬਗੈਰ ਦੀਵੇ ਅਤੇ ਲੜੀਆਂ ਲਗਾ ਕੇ ਜਗਮਗਾਉਂਦੀ ਰਾਤ ਨੂੰ ਕਾਲੀ ਬਣਾ ਕੇ ਰੋਸ ਜਤਾਇਆ ਗਿਆ ਅਤੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਨੌਜਵਾਨਾਂ ਵੱਲੋਂ ਵੱਖ ਵੱਖ ਪਿੰਡਾਂ ਵਿਚ ਰਾਤ ਨੂੰ ਰੋਸ ਰੈਲੀਆਂ ਕੱਢੀਆਂ ਗਈਆਂ।ਦਿਨ ਵੇਲੇ ਵੀ ਬਾਜ਼ਾਰਾਂ ਵਿਚ ਮਾਹੌਲ ਆਮ ਵਾਂਗਰਾਂ ਹੀ ਪਾਇਆ ਗਿਆ ਦੁਕਾਨਦਾਰਾਂ ਦੀ ਵਿਕਰੀ ਵਿਚ ਵੀ ਕਮੀ ਆਈ।ਲੋਕਾਂ ਅਨੁਸਾਰ ਜੋ ਵੀ ਇਸ ਬਾਰ ਅਤਿ ਦੁਖਦਾਈ ਘਟਨਾਵਾਂ ਹੋਈਆਂ ਹਨ ਉਸ ਨੇ ਇਨਸਾਨੀਅਤ ਦਾ ਘਾਣ ਕੀਤਾ ਹੈ ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply