Sunday, March 8, 2026

ਜਿਲ੍ਹਾ ਪੱਧਰ ਦੇ ਜੋਨਲ ਖੇਡ ਮੁਕਾਬਿਲਆਂ ਵਿਚ ਸਭਰਾ ਸਕੂਲ ਨੇ ਮੱਲਾਂ ਮਾਰੀਆਂ

PPN1311201513

ਪੱਟੀ, 13 ਨਵੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸ਼ਹੀਦ ਸ਼ਾਮ ਸਿੰਘ ਅਟਾਰੀ ਪਬਲਿਕ ਸਕੂਲ ਸਭਰਾ ਦੇ ਵਿਦਿਆਰਥੀਆਂ ਨੇ ਜਿਲ੍ਹਾ ਪੱਧਰ ਦੇ ਜੋਨਲ ਖੇਡ ਮੁਕਾਬਿਲਆਂ ਵਿਚ ਮੱਲਾਂ ਮਾਰੀਆਂ। ਇਸ ਸਬੰਧੀ ਡੀ ਪੀ ਪਰਦੀਪ ਸਿੰਘ, ਸੁਖਵੰਤ ਸਿੰਘ ਨੇ ਦਸਿਆ ਕਿ ਸਕੂਲ ਦੀਆਂ ਲੜਕੀਆਂ ਨੇ ਰਿਲੇਅ ਵਿਚ ਮਨਪ੍ਰੀਤ ਕੌਰ ਨੇ 100 ਮੀਟਰ ਵਿਚ ਦੂਜਾ ਸਥਾਨ, 200 ਮੀਟਰ ਵਿਚ ਤੀਜਾ ਸਥਾਨ, ਮਨਪ੍ਰੀਤ ਕੌਰ ਪੁੱਤਰੀ ਹਰਭਜਨ ਸਿੰਘ ਨੇ 600 ਮੀਟਰ ਵਿਚ ਤੀਜਾ ਸਥਾਨ, ਕੰਵਲਜੀਤ ਕੌਰ ਨੇ ਲੰਬੀ ਛਾਲ ਵਿਚ ਦੂਜਾ ਸਥਾਨ, ਹਰਨੂਪ ਸਿੰਘ ਨੇ ਸ਼ਾਟਪੁਟ ਵਿਚ ਪਹਿਲਾਂ ਸਥਾਨ, ਡਿਸਕਸ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਖੇਡਾਂ ਵਿਚ ਪ੍ਰਾਪਤੀ ਲਈ ਪ੍ਰਬੰਧਕ ਕਮੇਟੀ ਦੇ ਹਰਜੀਤ ਕੌਰ ਤੇ ਹੋਰਨਾਂ ਵਲੋਂ ਬੱਚਿਆਂ ਨੂੰ ਵਧਾਈ ਦਿੱਤੀ।ਇਸ ਮੌਕੇ ਮੈਡਮ ਐਲਿਸ, ਸੁਖਪਾਲ ਕੌਰ, ਹਰਜੀਤ ਕੌਰ ਤੇ ਹੋਰ ਸਟਾਫ ਹਾਜ਼ਰ ਸੀ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply