ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਵਿਹੜੇ ਵਿੱਚ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਤੇ ਬਾਲ ਦਿਵਸ ਦੇ ਮੌਕੇ ਤੇ ਵਿਸ਼ੇਸ਼ੇ ਤੌਰ ਤੇ ਸਵੇਰ ਦੀ ਸਭਾ ਦਾ ਅਯੋਜਨ ਕੀਤਾ ਗਿਆ।ਇਸ ਮੌਕੇ ਤੇ ਪੰਡਿਤ ਨਹਿਰੂ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ ਗਿਆ ਕਿ ਜੇਕਰ ਅਸੀਂ ਬੱਚਿਆਂ ਦੇ ਚੰਗੇ ਪਾਲਣਸ਼ਪੋਸ਼ਣ ਨਾਲ ਚੰਗੀ ਸਿੱਖਿਆ ਵੀ ਦੇਵਾਂਗੇ ਤਾਂ ਦੇਸ਼ ਦਾ ਭਵਿੱਖ ਬਹੁਤ ਉਜੱਵਲ ਹੋਵੇਗਾ ।
ਸਵੇਰ ਦੀ ਸਭਾ ਦੀ ਸ਼ੁਰੂਆਤ ਅਧਿਆਪਕਾਂ ਦੁਆਰਾ ਪ੍ਰੇਰਨਾਦਾਇਕ ਗੀਤ ਗਾ ਕੇ ਸ਼ੁਰੂ ਕੀਤੀ ਗਈ । ਸ਼੍ਰੀਮਤੀ ਸੋਨਾਲੀ ਸ਼ਰਮਾ ਤੇ ਸ਼ੀਮਤੀ ਰਸ਼ਮੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਇਸ ਦਿਨ ਦੀ ਵਿਸ਼ੇਸ਼ਤਾ ਤੋਂ ਜਾਣੂ ਕਰਵਾਇਆ । ਸ਼੍ਰੀਮਤੀ ਵੰਦਨਾ ਨੇ ਕਵਿਤਾ ਗਾ ਕੇ ਵਿਦਿਆਰਥੀਆਂ ਨੂੰ ਪੰਡਿਤ ਨਹਿਰੂ ਦੇ ਵਿਚਾਰਾਂ ਨਾਲ ਰੂਬਰੂ ਕਰਾਇਆ । ਕੁਮਾਰੀ ਰੇਸ਼ਮ ਸ਼ਰਮਾ ਨੇ ਆਪਾ ਪਛਾਨਣ ਤੇ ਵਿਚਾਰਾਂ ਵਿੰਚ ਪਰਪੱਕ ਰਹਿਣ ਲਈ ਇਕ ਗੀਤ ਗਾ ਕੇ ਵਿਦਿਆਰਥੀਆਂ ਨੂੰ ਤਰੱਕੀ ਕਰਨ ਤੇ ਅੱਗੇ ਵੱਧਣ ਲਈ ਕਿਹਾ ।
ਸਮਾਗਮ ਵਿੱਚ ਖ਼ਾਸ ਤੌਰ ਤੇ ਅਧਿਆਪਕਾਂ ਵੱਲੋਂ ਂਇੱਕ ਨੁਕੱੜ ਨਾਟਕਂ ਜੋ ਕੁਮਾਰੀ ਸ਼ਮਾ ਸ਼ਰਮਾ (ਸੁਪਰਵਾਈਜ਼ਰ ਸਭਿਆਚਾਰਕ ਗਤੀਵਿਧੀਆਂ) ਨੇ ਤਿਆਰ ਕਰਾਇਆ, ਪੇਸ਼ ਕੀਤਾ ਗਿਆ । ਇਸ ਨੁੱਕੜ ਨਾਟਕ ਰਾਹੀਂ ਬੜੇ ਹੀ ਸੂਖ਼ਮ ਵਿਸ਼ਿਆਂ ਨੂੰ ਛੋਹਿਆ ਗਿਆ ਤੇ ਵਿਦਿਆਰਥੀਆਂ ਨੂੰ ਵੱਡਿਆਂ ਦਾ, ਮਾਤਾਸ਼ਪਿਤਾ ਦਾ ਸਤਿਕਾਰ ਕਰਨ ਤੇ ਗੈਰਜ਼ਰੂਰੀ ਮੰਗਾਂ ਨੂੰ ਦੁਰਕਾਰਨ ਲਈ ਕਿਹਾ ਗਿਆ । ਸਮਾਜਿਕ ਬੁਰਾਈਆਂ ਨੂੰ ਸਭ ਦੇ ਸਨਮੁੱਖ ਰੱਖਣ ਦਾ ਂਨੁੱਕੜ ਨਾਟਕਂ ਬੜਾ ਹੀ ਪ੍ਰਭਾਵਸ਼ਾਲੀ ਸਾਧਨ ਹੈ ।
ਸ਼੍ਰੀਮਤੀ ਨਿਸ਼ਾ ਟੁਟੇਜਾ ਨੇ ਵਿਦਿਆਰਥੀਆਂ ਨੂੰ ਨਿਡਰ ਹੋ ਕੇ ਵਿੱਦਿਆ ਰੂਪੀ ਚਿਰਾਗ ਨੂੰ ਸਦਾ ਬਲਦੇ ਰਹਿਣ ਦੇਣ ਦਾ ਸੁਨੇਹਾ ਦਿੱਤਾ। ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਜੀ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਜੀ, ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਇਸ ਮੌਕੇ ਤੇ ਸ਼ੁੱਭਸ਼ਕਾਮਨਾਵਾਂ ਭੇਜੀਆਂ।ਉਨ੍ਹਾਂ ਨੇ ਇਹ ਵੀ ਆਖਿਆ ਕਿ ਪੰਡਿਤ ਨਹਿਰੂ ਦੇ ਸੁਪਨਿਆਂ ਨੁੰ ਸਾਕਾਰ ਕਰਨਾ ਹਰ ਭਾਰਤੀ ਦਾ ਫਰਜ਼ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਤੇ ਲਗਨ ਨਾਲ ਅੱਗੇ ਵੱਧਣ ਤੇ ਦੇਸ਼ ਨੂੰ ਉਚਾਈਆਂ ਤੇ ਲੈ ਕੇ ਜਾਣ ਲੀ ਕਿਹਾ।
ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਜੀ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਸ ਵਿਸ਼ੇਸ਼ ਦਿਨ ਤੇ ਵਿਦਿਆਥੀਆਂ ਨੇ ਕਈ ਜ਼ਿੰਮੇਵਾਰੀਆਂ, ਤਿਆਗ, ਭਾਈਚਾਰਾ ਨਿਮਰਤਾ ਤੇ ਵੱਡਿਆਂ ਦਾ ਸਤਿਕਾਰ ਨੂੰ ਨਿਭਾਉਣਾ ਹੈ ਤਾਂ ਹੀ ਸਾਡਾ ਦੇਸ਼ ਵਿਸ਼ਵ ਪੱਧਰ ਤੇ ਨਿਵੇਕਲੀ ਪਛਾਣ ਬਣਾ ਸਕੇਗਾ।ਉਨ੍ਹਾਂ ਨੇ ਕਿਹਾ ਕਿ ਅੱਜ ਦੇ ਜ਼ਿੰਮੇਵਾਰ ਵਿਦਿਆਰਥੀ ਹੀ ਕੱਲ ਦੇ ਜ਼ਿੰਮੇਵਾਰ ਨਾਗਰਿਕ ਬਣਨਗੇ ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media