ਤਰਸਿੱਕਾ/ਟਾਂਗਰਾ, 15 ਨਵੰਬਰ (ਕੰਵਲ ਜੋਧਾ ਨਗਰੀ / ਸੁਖਦੇਵ ਸਿੰਘ)- ਕਹਿੰਦੇ ਹਨ ਕਿ ਬੱਚੇ ਦੇਸ ਕੌਮ ਦਾ ਭਵਿੱਖ ਹੁੰਦੇ ਹਨ ਪਰ ਉਹਨਾ ਦਾ ਬਚਪਨ ਕਿਵੇਂ ਬਤੀਤ ਹੋ ਰਿਹਾ ਉਸ ਦਾ ਦ੍ਰਿਸ਼ ਪਿੰਡ ਜੋਧਾਨਗਰੀ ਦੇ ਆਂਗਣਵਾੜੀ ਸੈਂਟਰ ਵਿੱਚ ਵੇਖਣ ਨੂੰ ਮਿਲਿਆ।ਪੱਤਰਕਾਰਾਂ ਦੀ ਟੀਮ ਜਦ ਆਂਗਣਵਾੜੀ ਸੈਂਟਰ ਪਹੁੰਚੀ ਤਾਂ ਉਥੇ ਦਾ ਦ੍ਰਿਸ ਵੇਖ ਕੇ ਹੈਰਾਨ ਹੋ ਗਏ।ਆਂਗਣਵਾੜੀ ਸੈਂਟਰ ਸ੍ਰੀ ਗੁਰਦੁਆਰਾ ਸਾਹਿਬ ਦੇ ਵਿਹੜੇ ਵਿੱਚ ਚਲਾਇਆ ਜਾ ਰਿਹਾ ਸੀ।ਜਦ ਪੱਤਰਕਾਰਾਂ ਨੇ ਆਂਗਰਵਾੜੀ ਵਰਕਰ ਮੈਡਮ ਪਰਮਿੰਦਰ ਕੌਰ ਤੇ ਮੈਡਮ ਹਰਮੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਹਨਾ ਨੇ ਦੱਸਿਆ ਕਿ ਕਈ ਸਾਂਲਾ ਤੋ ਉਹ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਕਿ ਇਹਨਾ ਨੰਨੇ-ਮੁੱਨੇ ਬੱਚਿਆਂ ਦੀ ਸੇਵਾ ਕਰਨ ਵਾਸਤੇ ਉਨਾਂ ਕੋਲ ਕੋਈ ਆਂਗਣਵਾੜੀ ਸੈਂਟਰ ਨਹੀ।ਬਾਰਿਸ ਅਤੇ ਜਿਆਦਾ ਗਰਮੀ ਵਿੱਚ ਬੱਚਿਆ ਨੂੰ ਬਹੁਤ ਮੁਸਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬੱਚਿਆ ਦਾ ਸਮਾਨ ਅਤੇ ਸਰਕਾਰੀ ਰਿਕਾਰਡ ਸਾਂਭਣਾ ਵੀ ਮੁਸ਼ਕਿਲ ਹੈ, ਪਰ ਉਨਾਂ ਦੀ ਪੁਕਾਰ ਸਰਕਾਰ ਦੇ ਕੋਲ ਜਾਂਦੀ ਨਹੀ, ਜਦ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਗ੍ਰੰਥੀ ਬਾਬਾ ਪ੍ਰੇਮ ਸਿੰਘ ਨਾਲ ਗੱਲ ਕੀਤੀ ਗਈ ਤਾਂ ਬਾਬਾ ਜੀ ਨੇ ਦੱਸਿਆ ਕਿ ਆਂਗਣਵਾੜੀ ਲਈ ਅਲ਼ੱਗ ਪ੍ਰਬੰਧ ਕਰਨਾ ਚਾਹੀਦਾ ਹੈ। ਕਈ ਵਾਰੀ ਬੱਚੇ ਨੰਗੇ ਸਿਰ ਗੁਰਦੁਆਰਾ ਸਾਹਿਬ ਆ ਜਾਂਦੇ ਹਨ, ਜਿਸ ਨਾਲ ਸੰਗਤਾਂ ਦੀਆਂ ਭਾਵਨਾਵਾ ਨੂੰ ਠੇਸ ਪਹੁੰਚਦੀ ਹੈ।ਆਂਗਣਵਾੜੀ ਬੱਚਿਆ ਦੇ ਮਾਪਿਆਂ ਅਤੇ ਆਂਗਣਵਾੜੀ ਵਰਕਰਾਂ ਨੇ ਸਰਕਾਰ ਪਾਸੋ ਮੰਗ ਕੀਤੀ ਹੈ ਕਿ ਆਂਗਣਵਾੜੀ ਸੈਂਟਰ ਲਈ ਅਲ਼ੱਗ ਤੌਰ ‘ਤੇ ਦੋ ਕਮਰੇ ਪਾ ਕੇ ਦਿੱਤੇ ਜਾਣ, ਤਾਂ ਜੋ ਆਉਣ ਵਾਲੇ ਸਮੇ ਲਈ ਇਹਨਾ ਬੱਚਿਆ ਦਾ ਭਵਿੱਖ ਸਵਾਰਿਆ ਜਾ ਸਕੇ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media