Friday, August 28, 2026

ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ

PPN1411201503

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ ਸੱਗੂ) – ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਦਫਤਰ ਵਿਖੇ ਹਲਕਾ ਅਟਾਰੀ ਦੇ ਕਾਂਗਰਸ ਆਗੂਆਂ ਤੇ ਸਰਗਰਮ ਵਰਕਰਾਂ ਵਲੋਂ ਏ.ਡੀ. ਸੀ ਜਸਵਿੰਦਰ ਸਿੰਘ ਰਮਦਾਸ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਪੰਡਿਤ ਜਵਾਹਰ ਲਾਲ ਨਹਿਰੂ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ।ਇਸ ਕਰਕੇ ਅੱਜ ਦਾ ਦਿਨ ਬਾਲ ਦਿਵਸ ਵਜੋਂ ਹੀ ਦੇਸ਼ ਭਰ ਵਿਚ ਮਨਾਇਆ ਜਾਂਦਾ ਹੈ।ਹਲਕਾ ਅਟਾਰੀ ਦੇ ਆਗੂ ਏ. ਡੀ. ਸੀ ਜਸਵਿੰਦਰ ਸਿੰਘ ਰਮਦਾਸ ਨੇ ਸੰਬੋਧਨ ਕਰਦਿਆਂ ਕਿਹਾ ਪੰਜਾਬ ਵਿੱਚ ਵੱਖ ਵੱੱਖ ਵਾਪਰੀਆਂ ਘਟਨਾਂ ਲਈ ਸz ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਭਾਜਪਾ ਜੁੰਮੇਵਾਰ ਹੈ।ਉਨ੍ਹਾਂ ਹਾਜ਼ਰ ਆਗੂਆਂ ਨੂੰ ਜ਼ੋਰ ਦਿੱਤਾ ਕਿ ਉਹ 2017 ਦੀਆਂ ਚੋਣਾਂ ਲਈ ਕਮਰਕੱਸੇ ਕਰ ਲੈਣ ਤਾਂ ਜੋ ਅਕਾਲੀਆਂ ਨੂੰ ਸੱਤਾਹੀਣ ਕੀਤਾ ਜਾ ਸਕੇ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਔਜਲਾ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਨੇ ਮੰਗ ਕੀਤੀ ਕਿ ਬਾਦਲ ਸਰਕਾਰ ਭੰਗ ਕਰਕੇ ਨਵੀਆਂ ਚੋਣਾਂ ਗਵਰਨਰੀ ਰਾਜ ਲਾਗੂ ਕਰਕੇ ਕਰਵਾਈਆ ਜਾਣ।ਉਨਾਂ੍ਹ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਵੱਲੋਂ ਕਾਂਗਰਸ ਤੇ ਲਾਏ ਦੋਸ਼ ਨੂੰ ਰੱਦ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਫੇਲ੍ਹ ਚੁੱਕੀ ਹੈ ਤੇ ਲੋਕਾਂ ਦਾ ਵਿਸ਼ਵਾਸ ਇਸ ਤੋਂ ਉੱਠ ਚੁੱਕਾ ਹੈ।ਇਸ ਮੌਕੇ ਗੁਰਪਾਲ ਸਿੰਘ ਰੂਪਾ, ਹਰਜਿੰਦਰ ਸਿੰਘ ਸਾਂਘਣਾ, ਭੁਪਿੰਦਰ ਸਿੰਘ ਮੋਮੀ ਇੱਬਣ, ਬਲਵਿੰਦਰ ਸਿੰਘ ਸਰਪੰਚ ਬੱਲ, ਅਮਰਜੀਤ ਸਿੰਘ ਸ਼ਾਹ ਕੋਟਲੀ ਨਸੀਰ ਖਾਂ, ਰਣਦੀਪ ਸਿੰਘ ਰਾਣਾ ਕੋਟਲੀ ਮੀਆਂ ਖਾਂ, ਡਾ ਮੇਜਰ ਸਿੰਘ ਬਾਸਰਕੇ, ਗਿਆਨ ਸਿੰਘ ਮਾਹਵਾ, ਜਸਪਾਲ ਸਿੰਘ ਜੱਸ ਵਰਪਾਲ, ਬਲਜੀਤ ਸਿੰਘ ਗੁਰੂਵਾਲੀ, ਇਕਬਾਲ ਸਿੰਘ ਕੰਬੋਜ ਸਰਪੰਚ, ਧਰਮਪਾਲ ਸਿੰਘ ਸਰਪੰਚ ਬੀਰਬਲ, ਅਕਾਸ਼ਦੀਪ ਸਿੰਘ ਕੋਟਲੀ, ਜਗਤਾਰ ਸਿੰਘ ਕੋਟਲੀ, ਸਰਬਜੀਤ ਸਿੰਘ ਭੀਲ, ਕਸ਼ਮੀਰ ਸਿੰਘ ਵਰਪਾਲ, ਰੇਸ਼ਮ ਸਿੰਘ ਵਰਪਾਲ, ਅਜੀਤ ਕੁਮਾਰ ਸਰਪੰਚ, ਸੁਰਮੇਲ ਸਿੰਘ ਵਰਪਾਲ, ਧਰਮਪਾਲ ਸਿੰਘ ਸਰਪੰਚ, ਹਜ਼ਾਰਾ ਸਿੰਘ ਹਰਦੋਰੱਤ ਅਟਾਰੀ, ਅਮਰੀਕ ਸਿੰਘ ਰੋੜਾਵਾਲਾ, ਦਲਬੀਰ ਸਿੰਘ ਬਾਸਰਕੇ, ਪ੍ਰੀਤਮ ਸਿੰਘ ਸਰਪੰਚ, ਸੁਖਦੇਵ ਸਿੰਘ ਬੱਲ ਖੁਰਦ ਆਦਿ ਹਾਜ਼ਰ ਸਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply